Thursday, July 18, 2024
Home Uncategorized LATEST UPDATES ਮੋਗਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਮੌਤਾਂ

ਮੋਗਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਮੌਤਾਂ

ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਕਾਰ ਉਪਰ ਟਿੱਪਰ ਪਲਟ ਗਿਆ। ਕਾਰ ਸਵਾਰ 4 ਜਣਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਇੱਕ ਬੱਚੀ ਦੀ ਹੀ ਜਾਨ ਬਚੀ। 

ਮੋਗਾ ਦੇ ਪਿੰਡ ਬੁੱਟਰ ਨੇੜੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਾਰ ਉਪਰ ਟਿੱਪਰ ਪਲਟ ਗਿਆ।  ਦੋ ਭਰਾਵਾਂ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇੱਕ ਲੜਕੀ ਜ਼ਖ਼ਮੀ ਹੋਈ। ਇਹ ਸਾਰੇ ਲੋਕ ਰਾਜਸਥਾਨ ਦੇ ਰਹਿਣ ਵਾਲੇ ਸਨ ਤੇ ਮੋਗਾ ਦੇ ਪਿੰਡ ਦੋਧਰ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਐਂਬੂਲੈਂਸ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੁੱਟਰ ਨੇੜੇ ਪੱਥਰਾਂ ਨਾਲ ਭਰਿਆ ਟਿੱਪਰ ਕਾਰ ‘ਤੇ ਪਲਟ ਗਿਆ।  ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਬੱਚੀ ਜ਼ਖ਼ਮੀ ਹੈ। ਮ੍ਰਿਤਕਾਂ ਦੀ ਪਛਾਣ ਸੋਹਾਵਤ ਸਿੰਘ ਪੁੱਤਰ ਰਤਨ ਸਿੰਘ, ਲਵਪ੍ਰੀਤ ਕੌਰ ਪਤਨੀ ਸੋਹਾਵਤ ਸਿੰਘ, ਕਰਮਨ ਸਿੰਘ ਪੁੱਤਰ ਰਤਨ ਸਿੰਘ ਵਜੋਂ ਹੋਈ। ਇਹ ਸਾਰੇ ਮ੍ਰਿਤਕ ਆਪਸ ਵਿੱਚ ਰਿਸ਼ਤੇਦਾਰ  ਸਨ। ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ।

ਉਕਤ ਪਰਿਵਾਰ ਸ੍ਰੀ ਗੰਗਾ ਨਗਰ ਤੋਂ ਮੋਗਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਦੋਧਰ ਵਿੱਚ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਆਇਆ ਸੀ। ਜੋਕਿ ਅੱਜ ਰਾਤ ਨੂੰ ਵਿਆਹ ਦੀ ਜਾਗੋ ਦਾ ਪ੍ਰੋਗਰਾਮ ਸੀ, ਜਦ ਉਹ ਪਿੰਡ ਬੁੱਟਰ ਕਲਾਂ ਦੇ ਮੁੱਖ ਮਾਰਗ ਨਜ਼ਦੀਕ ਪੁੱਜੇ ਤਾਂ ਪੱਥਰਾਂ ਨਾਲ ਭਰੇ ਟਿੱਪਰ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਮਗਰੋਂ ਪੱਥਰਾਂ ਨਾਲ ਲੱਦਿਆ ਟਿੱਪਰ ਕਾਰ ਦੇ ਉੱਪਰ ਪਲਟ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 5 ਸਾਲ ਦੀ ਬੱਚੀ ਹੀ ਬਚੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਉਪਰ ਪੁੱਜ ਗਈ ਤੇ ਕਰੇਨ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਮਗਰੋਂ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। http://PUNJABDIAL.IN

RELATED ARTICLES

‘ਖਾਣਾ ਮੰਗਵਾਉਂਦਾ ਹਾਂ ਤਾਂ ਪਤਨੀ ਨੂੰ ਪਤਾ ਲੱਗ ਜਾਂਦਾ ਹੈ, ਕਸਟਮਰ ਦੀ ਅਪੀਲ ‘ਤੇ   Zomato ਨੇ ਕੀਤਾ ਖਾਸ ਪ੍ਰਬੰਧ’

ਫੂਡ ਡਿਲੀਵਰੀ ਐਪ Zomato ਨੇ ਯੂਜ਼ਰਸ ਦੀ ਮੰਗ 'ਤੇ ਐਪ 'ਚ ਖਾਸ ਫੀਚਰ ਜੋੜਿਆ ਹੈ। ਕੰਪਨੀ ਦੇ ਸੀਈਓ ਦੀਪਇੰਦਰ ਗੋਇਲ ਨੇ ਇੱਕ...

ਬਜਟ ਵਿੱਚ ਜਨਤਕ ਸਿਹਤ ਖਰਚਿਆਂ ‘ਤੇ ਜੀਡੀਪੀ ਦਾ 2.5 ਪ੍ਰਤੀਸ਼ਤ ਤੱਕ ਖਰਚ ਕਰਨ ਦਾ ਦਿੱਤਾ ਗਿਆ ਸੁਝਾਅ

 ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਲੋਕ ਸਭਾ ਵਿੱਚ ਵਿੱਤੀ ਸਾਲ 2024-25 ਦਾ ਪੂਰਾ ਬਜਟ ਪੇਸ਼ ਕਰ ਸਕਦੀ ਹੈ। ਹੈਲਥਕੇਅਰ ਇੰਡਸਟਰੀ...

ਹੁਣ ਡਾਕਟਰਾਂ ਤੋਂ ਇਲਾਵਾ ਕੀੜੀਆਂ ਵੀ ਕਰਦੀਆਂ ਹਨ ਸਰਜਰੀ? ਨਵੇਂ ਅਧਿਐਨ ਨੇ ਸਭ ਨੂੰ ਕਰ ਦਿੱਤਾ ਹੈਰਾਨ 

ਵਿਗਿਆਨੀਆਂ ਨੇ ਡਾਕਟਰ ਕੀੜੀਆਂ ਦੀ ਪਛਾਣ ਫਲੋਰੀਡਾ ਤਰਖਾਣ ਕੀੜੀਆਂ ਵਜੋਂ ਕੀਤੀ ਹੈ। ਇਹ ਕੀੜੀਆਂ ਆਪਣੇ ਆਲ੍ਹਣੇ ਦੇ ਸਾਥੀਆਂ ਦੇ ਅੰਗਾਂ ਵਿੱਚ ਜ਼ਖਮਾਂ...

LEAVE A REPLY

Please enter your comment!
Please enter your name here

- Advertisment -

Most Popular

ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ: ਭਗਵੰਤ ਮਾਨ

ਆਮ ਆਦਮੀ ਪਾਰਟੀ ਨੇ ਹਰਿਆਣਾ 'ਚ ਫੁਕਿਆ ਚੋਣ ਬਿਗਲ; ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ  "20 ਜੁਲਾਈ ਨੂੰ...

ਸੰਜੇ ਸਿੰਘ ਨੇ ਕਿਹਾ, ‘ਆਪ’ ਹਰਿਆਣਾ ਦੀਆਂ ਸਾਰੀਆਂ ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲੜੇਗੀ, ‘ਕੇਜਰੀਵਾਲ ਮਾਡਲ…’

ਸੰਜੇ ਸਿੰਘ: ਹਰਿਆਣਾ ਵਿੱਚ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇੱਥੇ ਭਾਜਪਾ, ਕਾਂਗਰਸ, ਇਨੈਲੋ, ਬਸਪਾ ਅਤੇ ਜੇਜੇਪੀ ਤੋਂ ਇਲਾਵਾ ਆਮ ਆਦਮੀ...

ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਕੀਤਾ

ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣ ਜਿੱਤਾਂ ਦੀ ਹੈਟ੍ਰਿਕ...

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 7 ਕਿਲੋ ਹੈਰੋਇਨ, ਪੰਜ ਪਿਸਤੌਲਾਂ ਸਮੇਤ 2 ਵਿਅਕਤੀ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਤਸਕਰੀ...

Recent Comments