Thursday, July 18, 2024
Home Uncategorized LATEST UPDATES ਚੰਡੀਗੜ੍ਹ ਸਮੇਤ 7 ਵੱਡੇ ਹਵਾਈ ਅੱਡਿਆਂ 'ਤੇ ਬੰਬ ਧਮਾਕੇ ਦੀ ਧਮਕੀ

ਚੰਡੀਗੜ੍ਹ ਸਮੇਤ 7 ਵੱਡੇ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਦੀ ਧਮਕੀ

ਨਵੇਂ ਸਾਲ ਤੋਂ ਪਹਿਲਾਂ ਇਹ ਧਮਕੀ ਦਿੱਤੀ ਗਈ। ਜਿਸ ਮਗਰੋਂ ਖੁਫੀਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ। ਹਵਾਈ ਅੱਡਿਆਂ ਉਪਰ ਆਉਣ ਜਾਣ ਵਾਲੇ ਲੋਕਾਂ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।

ਭਾਰਤ ਅੰਦਰ ਨਵੇਂ ਸਾਲ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਹ ਹਮਲੇ ਹਵਾਈ ਅੱਡਿਆਂ ਉਪਰ ਕਰਨ ਦੀ ਧਮਕੀ ਮਿਲੀ। ਜਿਸ ਮਗਰੋਂ ਖੁਫ਼ੀਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ। ਚੰਡੀਗੜ੍ਹ ਤੋਂ ਇਲਾਵਾ ਦਿੱਲੀ, ਜੈਪੁਰ ਸਮੇਤ ਅੱਧੀ ਦਰਜਨ ਤੋਂ ਵੱਧ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 10:23 ‘ਤੇ ਈਮੇਲ ਆਈ, ਜਿਸ ‘ਚ ਧਮਕੀ ਦਿੱਤੀ ਗਈ ਕਿ  ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਮੁੰਬਈ, ਚੇਨਈ ਅਤੇ ਅਹਿਮਦਾਬਾਦ ਹਵਾਈ ਅੱਡਿਆਂ ‘ਤੇ ਬੰਬ ਧਮਾਕੇ ਕੀਤੇ ਜਾਣਗੇ।

ਅਧਿਕਾਰਤ ਕਸਟਮਰ ਕੇਅਰ ਆਈਡੀ ‘ਤੇ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਜੈਪੁਰ ਹਵਾਈ ਅੱਡੇ ‘ਤੇ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਸੀਆਈਐੱਸਐੱਫ ਅਤੇ ਸਥਾਨਕ ਪੁਲਿਸ ਨੇ ਹਵਾਈ ਅੱਡੇ ਅਤੇ ਉਡਾਣਾਂ ਦੀ ਜਾਂਚ ਸ਼ੁਰੂ ਕੀਤੀ। ਹਾਲਾਂਕਿ ਤਲਾਸ਼ੀ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪ੍ਰੰਤੂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਕੀਤੀ ਗਈ ਹੈ।  ਸੀਆਈਐਸਐਫ ਨੇ ਜੈਪੁਰ ਏਅਰਪੋਰਟ ਪੁਲਿਸ ਸਟੇਸ਼ਨ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ।ਸਥਾਨਕ ਪੁਲਿਸ ਦੀ ਮਦਦ ਨਾਲ ਹਵਾਈ ਅੱਡੇ ਅਤੇ ਉੱਥੇ ਆਉਣ ਵਾਲੇ ਜਹਾਜ਼ਾਂ ਦੀ ਚੈਕਿੰਗ, ਤਲਾਸ਼ੀ ਅਤੇ ਸੈਨੀਟਾਈਜ਼ਿੰਗ ਸ਼ੁਰੂ ਕਰ ਦਿੱਤੀ ਗਈ।  ਜਾਂਚ ਕੀਤੀ ਜਾ ਰਹੀ ਹੈ ਕਿ ਕਸਟਮਰ ਕੇਅਰ ਆਈਡੀ ‘ਤੇ ਏਅਰਪੋਰਟ ਡਾਇਰੈਕਟਰਾਂ ਨੂੰ ਈਮੇਲ ਕਿਸਨੇ ਭੇਜੀ। ਸਾਈਬਰ ਸੈੱਲ ਵੀ ਜਾਂਚ ‘ਚ ਜੁਟ ਗਿਆ ਹੈ।

http://punjabdial.in

RELATED ARTICLES

*ਜਲੰਧਰ ਪੱਛਮੀ ਜ਼ਿਮਨੀ ਚੋਣ ਨੇ ਦਿੱਤਾ ਵੱਡਾ ਸੁਨੇਹਾ, ਜੋ ਵੀ ਆਮ ਆਦਮੀ ਪਾਰਟੀ ਨਾਲ ਗ਼ੱਦਾਰੀ ਕਰੇਗਾ, ਉਸ ਦੀ ਰਾਜਨੀਤੀ ਖ਼ਤਮ ਹੋ ਜਾਵੇਗੀ- ਸੰਜੇ ਸਿੰਘ*

*ਪੰਜਾਬ ਉਪ ਚੋਣ ਵਿਚ ਰਿਕਾਰਡ ਤੋੜ ਜਿੱਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਾਂ ਦੇ ਅਟੁੱਟ ਵਿਸ਼ਵਾਸ ਦੀ ਮੁਹਰ ਲਗਾਈ ਹੈ...

‘ਆਪ’ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ‘ਤੇ ਮਨਾਇਆ ਜਸ਼ਨ

'ਆਪ' ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ 'ਤੇ ਮਨਾਇਆ ਜਸ਼ਨ ਨਵੇਂ ਚੁਣੇ ਵਿਧਾਇਕ ਮੋਹਿੰਦਰ ਭਗਤ, ਕੈਬਨਿਟ ਮੰਤਰੀ ਅਮਨ ਅਰੋੜਾ...

‘ਖਾਣਾ ਮੰਗਵਾਉਂਦਾ ਹਾਂ ਤਾਂ ਪਤਨੀ ਨੂੰ ਪਤਾ ਲੱਗ ਜਾਂਦਾ ਹੈ, ਕਸਟਮਰ ਦੀ ਅਪੀਲ ‘ਤੇ   Zomato ਨੇ ਕੀਤਾ ਖਾਸ ਪ੍ਰਬੰਧ’

ਫੂਡ ਡਿਲੀਵਰੀ ਐਪ Zomato ਨੇ ਯੂਜ਼ਰਸ ਦੀ ਮੰਗ 'ਤੇ ਐਪ 'ਚ ਖਾਸ ਫੀਚਰ ਜੋੜਿਆ ਹੈ। ਕੰਪਨੀ ਦੇ ਸੀਈਓ ਦੀਪਇੰਦਰ ਗੋਇਲ ਨੇ ਇੱਕ...

LEAVE A REPLY

Please enter your comment!
Please enter your name here

- Advertisment -

Most Popular

ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ: ਭਗਵੰਤ ਮਾਨ

ਆਮ ਆਦਮੀ ਪਾਰਟੀ ਨੇ ਹਰਿਆਣਾ 'ਚ ਫੁਕਿਆ ਚੋਣ ਬਿਗਲ; ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ  "20 ਜੁਲਾਈ ਨੂੰ...

ਸੰਜੇ ਸਿੰਘ ਨੇ ਕਿਹਾ, ‘ਆਪ’ ਹਰਿਆਣਾ ਦੀਆਂ ਸਾਰੀਆਂ ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲੜੇਗੀ, ‘ਕੇਜਰੀਵਾਲ ਮਾਡਲ…’

ਸੰਜੇ ਸਿੰਘ: ਹਰਿਆਣਾ ਵਿੱਚ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇੱਥੇ ਭਾਜਪਾ, ਕਾਂਗਰਸ, ਇਨੈਲੋ, ਬਸਪਾ ਅਤੇ ਜੇਜੇਪੀ ਤੋਂ ਇਲਾਵਾ ਆਮ ਆਦਮੀ...

ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਕੀਤਾ

ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣ ਜਿੱਤਾਂ ਦੀ ਹੈਟ੍ਰਿਕ...

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 7 ਕਿਲੋ ਹੈਰੋਇਨ, ਪੰਜ ਪਿਸਤੌਲਾਂ ਸਮੇਤ 2 ਵਿਅਕਤੀ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਤਸਕਰੀ...

Recent Comments