Thursday, February 22, 2024
Home NEWS Controversial Blogger ਭਾਨਾ ਸਿੱਧੂ ਨੂੰ ਮੁਹਾਲੀ ਅਦਾਲਤ ਵਲੋਂ ਵੱਡੀ ਰਾਹਤ, ਆਖਰ ਮਿਲੀ...

Controversial Blogger ਭਾਨਾ ਸਿੱਧੂ ਨੂੰ ਮੁਹਾਲੀ ਅਦਾਲਤ ਵਲੋਂ ਵੱਡੀ ਰਾਹਤ, ਆਖਰ ਮਿਲੀ ਜ਼ਮਾਨਤ

Bhana Sidhu Got Relief: ਫਿਲਹਾਲ ਇਹ ਰਾਹਤ ਮੁਹਾਲੀ ਵਿੱਚ ਦਰਜ ਕੇਸ ਵਿੱਚ ਮਿਲੀ ਹੈ। 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਜੇਕਰ ਪੰਜਾਬ ਪੁਲਿਸ ਨੇ ਉਸ ਖਿਲਾਫ ਕਿਸੇ ਹੋਰ ਥਾਣੇ ‘ਚ ਕੋਈ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਜਲਦ ਹੀ ਜੇਲ ‘ਚੋਂ ਬਾਹਰ ਆ ਸਕਦਾ ਹੈ।

Bhana Sidhu Got Relief: ਜੇਲ੍ਹ ਵਿੱਚ ਬੰਦ ਵਿਵਾਦਤ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਲਈ ਰਾਹਤ ਭਰੀ ਖ਼ਬਰ ਆ ਰਹੀ ਹੈ।

ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਲੋਂ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਫਿਲਹਾਲ ਇਹ ਰਾਹਤ ਮੁਹਾਲੀ ਵਿੱਚ ਦਰਜ ਕੇਸ ਵਿੱਚ ਮਿਲੀ ਹੈ। 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਜੇਕਰ ਪੰਜਾਬ ਪੁਲਿਸ ਨੇ ਉਸ ਖਿਲਾਫ ਕਿਸੇ ਹੋਰ ਥਾਣੇ ‘ਚ ਕੋਈ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਜਲਦ ਹੀ ਜੇਲ ‘ਚੋਂ ਬਾਹਰ ਆ ਸਕਦਾ ਹੈ। ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਭਾਨਾ ਸਿੱਧੂ ਵਿਰੁੱਧ ਲੁਧਿਆਣਾ ਅਤੇ ਪਟਿਆਲਾ ਵਿੱਚ ਵੀ 1-1 ਕੇਸ ਦਰਜ ਹਨ। ਮੋਹਾਲੀ ‘ਚ ਉਸ ‘ਤੇ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਧਮਕਾਉਣ ਅਤੇ ਬਲੈਕਮੇਲ ਕਰਨ ਦਾ ਦੋਸ਼ ਹੈ। ਸਿੱਧੂ ਦੀ ਸਾਥੀ ਅਮਨਾ ਸਿੱਧੂ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। 

ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਲਾਏ ਸਨ ਧਮਕਾਉਣ ਦੇ ਦੋਸ਼

ਕਿੰਦਰਬੀਰ ਸਿੰਘ ਬਦੇਸ਼ਾ ਵਾਸੀ ਸੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਫੇਜ਼-5 ਵਿੱਚ ਇਮੀਗ੍ਰੇਸ਼ਨ ਸਲਾਹਕਾਰ ਕੰਪਨੀ ਹੈ। ਉਸ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਨੂੰ IPC ਦੀ ਧਾਰਾ 294 (ਅਸ਼ਲੀਲ ਹਰਕਤਾਂ), 387 (ਕਿਸੇ ਵਿਅਕਤੀ ਨੂੰ ਮੌਤ ਦੇ ਡਰੋਂ ਜਾਂ ਫਿਰੌਤੀ ਲਈ ਗੰਭੀਰ ਸੱਟ ਮਾਰਨ), 506 (ਧਮਕਾਉਣ) ਤਹਿਤ ਨਾਮਜ਼ਦ ਕੀਤਾ ਗਿਆ ਹੈ।http://PUNJABDIAL.IN

RELATED ARTICLES

ਸ਼ੈਤਾਨ ਫ਼ਿਲਮ ਦਾ ਪੋਸਟਰ ਅਜੈ ਦੇਵਗਨ ਨੇ ਕੀਤਾ ਸਾਂਝਾ, 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫਿਲਮ

ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਉਣ ਵਾਲੀ ਥ੍ਰਿਲਰ ਫਿਲਮ ‘ਸ਼ੈਤਾਨ’ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨੇ ਕਿਉਕਿ ਸ਼ੈਤਾਨ ਫਿਲਮ ਦਾ ਪੋਸਟਰ...

ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਸੁਪਰੀਮ ਕੋਰਟ ਨੇ ਮੇਅਰ ਐਲਾਨਿਆ

he Supreme Court declared Mayor ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਰਿਟਰਨਿੰਗ ਅਫ਼ਸਰ...

177 ਸੋਸ਼ਲ ਮੀਡੀਆ ਅਕਾਊਂਟ ਬਲੌਕ, ਸਰਕਾਰ ਨੇ ਜਾਰੀ ਕੀਤੇ ਹੁਕਮ

ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਜੁੜੇ ਕਰੀਬ 177 ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬ ਲਿੰਕਾਂ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦੇ...

LEAVE A REPLY

Please enter your comment!
Please enter your name here

- Advertisment -

Most Popular

ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਬੇਬੀ ਅਕਾਏ ਦੇ ਮਾਤਾ-ਪਿਤਾ ਬਣ ਗਏ ਹਨ

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਦੂਜੇ ਬੱਚੇ, ਬੇਬੀ ਬੇਟੇ ਦੇ ਆਉਣ ਦਾ ਐਲਾਨ ਕੀਤਾ। ਸੋਸ਼ਲ...

ਡਿਪ੍ਰੈਸ਼ਨ ਨੂੰ ਦੂਰ ਕਰ ਨਸ਼ੇ ਦੀ ਲਤ ਛੁਡਵਾ ਸਕਦਾ ਹੈ ਇਹ ਮਸ਼ਰੂਮ, ਇਸ ਦੇ ਸੇਵਨ ਨਾਲ ਹੁੰਦੇ ਹਨ ਜਾਦੂਈ ਫ਼ਾਇਦੇ

ਸਾਡੀ ਧਰਤੀ ਉੱਤੇ ਕਈ ਕਿਸਮਾਂ ਦੇ ਮਸ਼ਰੂਮ ਹਨ। ਇਨ੍ਹਾਂ ਵਿੱਚੋਂ ਕੁੱਝ ਕਿਸਮਾਂ ਨੂੰ ਅਸੀਂ ਖਾ ਸਕਦੇ ਹਾਂ...

ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

HEALTH TIPS ਸਾਡੇ ਚੌਗਿਰਦੇ ਵਿਚ ਵੰਨ-ਸੁਵੰਨੇ ਰੁੱਖ ਬੂਟੇ ਹਨ। ਕੁਦਰਤ ਦੀਆਂ ਹੋਰਨਾਂ ਹਜ਼ਾਰਾਂ ਨਿਆਮਤਾਂ ਵਾਂਗ ਰੁੱਖ ਵੀ ਸਾਨੂੰ ਕਈ...

Mukesh Kumar ਤੀਜੇ ਟੈਸਟ ਦੀ ਪਲੇਇੰਗ XI ‘ਚ ਨਹੀਂ ਬਣਾ ਸਕੇ ਜਗ੍ਹਾ, BCCI ਨੇ ਦਿੱਤਾ ਵੱਡਾ ਅਪਡੇਟ, ਹੁਣ ਇਸ ਟੀਮ ਦੇ ਨਾਲ ਖੇਡਦੇ ਹੋਏ...

Ind Vs Eng ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅੱਜ ਤੋਂ ਰਾਜਕੋਟ ‘ਚ...

Recent Comments