Tuesday, April 16, 2024
Home Health & Fitness ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

HEALTH TIPS

ਸਾਡੇ ਚੌਗਿਰਦੇ ਵਿਚ ਵੰਨ-ਸੁਵੰਨੇ ਰੁੱਖ ਬੂਟੇ ਹਨ। ਕੁਦਰਤ ਦੀਆਂ ਹੋਰਨਾਂ ਹਜ਼ਾਰਾਂ ਨਿਆਮਤਾਂ ਵਾਂਗ ਰੁੱਖ ਵੀ ਸਾਨੂੰ ਕਈ ਤਰ੍ਹਾਂ ਨਾਲ ਜੀਵਨ ਬਖਸ਼ਦੇ ਹਨ। ਅਜਿਹੇ ਬਹੁਤ ਸਾਰੇ ਰੁੱਖ ਹਨ, ਜਿਨ੍ਹਾਂ ਦਾ ਧਾਰਮਿਕ ਮਹੱਤਵ ਵੀ ਹੈ। ਅਜਿਹਾ ਹੀ ਇਕ ਪੌਦਾ ਹੈ, ਬੇਲ ਪੱਤਰ। ਬੇਲ ਪੱਤਰ ਦਾ ਪੌਦਾ ਧਾਰਮਿਕ ਤੇ ਆਯੂਰਵੈਦਿਕ ਦੋਨਾਂ ਤਰ੍ਹਾਂ ਨਾਲ ਹੀ ਅਹਿਮ ਹੈ। ਇਸ ਰੁੱਖ ਦਾ ਸੰਬੰਧ ਭਗਵਾਨ ਸ਼ਿਵ ਜੀ ਨਾਲ ਹੈ। ਜਦ ਸ਼ਿਵਰਾਤਰੀ ਦਾ ਦਿਨ ਹੁੰਦਾ ਹੈ ਤਾਂ ਇਸ ਸ਼ੁੱਭ ਦਿਹਾੜੇ ਉੱਤੇ ਬੇਲਪੱਤਰ ਦੇ ਪੱਤੇ ਤੇ ਫਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤੇ ਜਾਂਦੇ ਹਨ। ਇਸ ਤੋਂ ਸਿਵਾ ਆਯੂਰਵੈਦਿਕ ਚਿਕਿਤਸਾ ਪ੍ਰਣਾਲੀ ਵਿਚ ਬੇਲਪੱਤਰ ਦੇ ਕਈ ਸਾਰੇ ਫਾਇਦੇ ਦੱਸੇ ਗਏ ਹਨ। ਆਓ ਤੁਹਾਡੇ ਨਾਲ ਇਹ ਫਾਇਦੇ ਸਾਂਝੇ ਕਰੀਏ –

ਪੇਟ ਲਈ ਫਾਇਦੇਮੰਦ
ਬੇਲਪੱਤਰ ਦੇ ਰੁੱਖ ਨੂੰ ਪੇਟ ਦੀਆਂ ਸਮੱਸਿਆਵਾਂ ਦੇ ਖਾਤਮੇ ਲਈ ਕਾਰਗਰ ਦੱਸਿਆ ਗਿਆ ਹੈ। ਇਸ ਰੁੱਖ ਦੀ ਛਾਲ ਯਾਨੀ ਸੱਕ ਨੂੰ ਉਤਾਰ ਕੇ ਇਸ ਦਾ ਕਾੜ੍ਹਾ ਤਿਆਰ ਕੀਤਾ ਜਾਂਦਾ ਹੈ। ਬੇਲਪੱਤਰ ਦੇ ਸੱਕ ਨੂੰ ਪਾਣੀ ਵਿਚ ਪਾ ਕੇ ਗਰਮ ਕਰੋ, ਲੰਮਾ ਸਮਾਂ ਗਰਮ ਕਰਦੇ ਰਹੋ ਤੇ ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਕਾੜ੍ਹੇ ਨੂੰ ਪੀ ਲਵੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਬੇਲਪੱਤਰ ਦੇ ਪੱਤੇ ਖਾਣੇ ਵੀ ਲਾਭਕਾਰੀ ਹਨ। ਇਹ ਪੱਤੇ ਦਸਤ ਸੰਬੰਧੀ ਸਮੱਸਿਆ ਨੂੰ ਹੱਲ ਕਰਦੇ ਹਨ।

ਕੌਲੈਸਟ੍ਰੋਲ ਕੰਟਰੋਲ
ਅੱਜਕਲ੍ਹ ਦੇ ਸਮੇਂ ਕੌਲੈਸਟ੍ਰੋਲ ਦੀ ਸਮੱਸਿਆ ਨੇ ਵੱਡੀ ਗਿਣਤੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਤੋਂ ਰਾਹਤ ਲਈ ਬੇਲਪੱਤਰ ਦੇ ਪੱਤੇ ਕੰਮ ਆਉਂਦੇ ਹਨ। ਇਸ ਦੇ ਪੱਤਿਆਂ ਦਾ ਅਰਕ ਯਾਨੀ ਰਸ ਕੱਢ ਲਵੋ। ਇਹ ਅਰਕ ਕੌਲੈਸਟ੍ਰੌਲ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ। ਇਹੀ ਨਹੀਂ, ਇਸ ਅਰਕ ਦੀ ਮੱਦਦ ਨਾਲ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।

ਬੇਲਪੱਤਰ ਦਾ ਇਕ ਨੁਸਖਾ ਹੈ ਕਿ ਇਸ ਦੇ ਫਲ ਤੇ ਘਿਉ ਨੂੰ ਇਕ ਸਾਥ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਲ ਦੀ ਸਿਹਤ ਚੰਗੀ ਰਹਿੰਦੀ ਹੈ। ਇਸ ਸਦਕਾ ਹਾਰਟ ਅਟੈਕ, ਬੀਪੀ ਆਦਿ ਦੀ ਸਮੱਸਿਆ ਨਹੀਂ ਆਉਂਦੀ। ਬੇਲਪੱਤਰ ਵਿਚ ਕਈ ਸਾਰੇ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਏ ਤੇ ਸੀ, ਖਣਿਜ ਪਦਾਰਥ ਬੀ1, ਬੀ2, ਫਾਇਬਰ ਮੌਜੂਦ ਹੁੰਦੇ ਹਨ। ਇਸ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ।PUNJABDIAL.IN

RELATED ARTICLES

ਇਰਾਨ ਦੇ ਹਮਲੇ ਦਾ ਜਵਾਬ ਦੇਣ ਲਈ ਅਮਰੀਕਾ ਤਿਆਰ, ਫੌਜੀ ਕਮਾਂਡਰ ਨੂੰ ਇਜ਼ਰਾਈਲ ਭੇਜਿਆ

ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ ਨੇ ਸੀਰੀਆ 'ਚ 1 ਅਪ੍ਰੈਲ ਨੂੰ ਹੋਏ ਹਮਲੇ ਲਈ ਇਜ਼ਰਾਈਲ ਨੂੰ ਸਜ਼ਾ ਦੇਣ ਦੀ ਵਾਰ-ਵਾਰ...

ਮਈ-ਜੂਨ ਦੀ ਕੜਕਦੀ ਗਰਮੀ ‘ਚ ਵਧਦਾ ਹੈ ਇਨ੍ਹਾਂ ਬੀਮਾਰੀਆਂ ਦਾ ਖਤਰਾ, ਬਚਣ ਲਈ ਰੱਖੋ ਇਹ ਸਾਵਧਾਨੀਆਂ

ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। ਤੇਜ਼ ਧੁੱਪ ਨਾ ਸਿਰਫ਼ ਤੁਹਾਡੀ ਸਿਹਤ 'ਤੇ ਅਸਰ ਪਾਉਂਦੀ ਹੈ...

Canada: ਕੈਨੇਡਾ ਦੀਆਂ ਚੋਣਾਂ ‘ਚ ਚੀਨ ਨਾਲ ਕੁਨੈਕਸ਼ਨ ਦਾ ਖੁਲਾਸਾ, ਖੁਫੀਆ ਰਿਪੋਰਟ ਨੇ ਟਰੂਡੋ ਦੀ ਵਧਾ ਦਿੱਤੀ ਮੁਸ਼ਕਲ

Canada: ਕੈਨੇਡੀਅਨ ਚੋਣਾਂ ਵਿੱਚ ਚੀਨੀ ਦਖਲਅੰਦਾਜ਼ੀ ਬਾਰੇ ਮੀਡੀਆ ਰਿਪੋਰਟਾਂ ਦੇ ਅਧਾਰ 'ਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਤੋਂ...

LEAVE A REPLY

Please enter your comment!
Please enter your name here

- Advertisment -

Most Popular

24 ਘੰਟੇ ਨਹੀਂ ਬਲਕਿ 26 ਘੰਟੇ ਦਾ ਹੋਵੇਗਾ ਦਿਨ, ਘੜੀ ਦੀ ਸੁਈ ‘ਚ ਵੱਜਣਗੇ 13, ਇਸ ਦੇਸ਼ ਵਿੱਚ ਹੋਵੇਗਾ ਇਹ ਵੱਡਾ ਬਦਲਾਅ

ਕੀ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੇਸ਼ ਦੇ ਲੋਕਾਂ ਨੂੰ 24 ਨਹੀਂ 26 ਘੰਟੇ ਦਿੱਤੇ ਜਾਣਗੇ? ਜੀ ਹਾਂ, ਅਜਿਹੀ ਯੋਜਨਾ...

25 ਹਜ਼ਾਰ ਕਰੋੜ ਦਾ ਮਾਲਿਕ ਹੋਇਆ ਧੋਨੀ ਦੇ ਛੱਕਿਆਂ ਦੈ ਫੈਨ, ਨਾਮ ਵੀ ਹੈ ‘MAHI’ਤੁਹਾਨੂੰ ਪਤਾ ਹੈ ਕੌਣ ਹੈ

ਤੁਸੀਂ ਜਾਣਦੇ ਹੋ ਉਹ ਕੌਣ ਹੈ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ...

ਮੋਗਾ ‘ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਡਕੈਤੀ, ਕਤਲ ਅਤੇ ਲੁੱਟ ਆਮ ਜਿਹੀ ਗੱਲ ਹੋ ਗਈ ਹੈ। ਸੋਮਵਾਰ ਸਵੇਰੇ...

Gangster Landa ਦੇ 12 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ ਦੋ ਕਰੋੜ ਦੀ ਰੰਗਦਾਰੀ 

ਫੜੇ ਗਏ ਸਾਰੇ ਮੁਲਜ਼ਮ 19 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਨ। ਮੁੱਖ ਮੁਲਜ਼ਮ ਜੱਸਾ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਹੁਸ਼ਿਆਰਪੁਰ...

Recent Comments