Tuesday, April 16, 2024
Home Uncategorized LATEST UPDATES ਪੰਜਾਬ ਸਰਕਾਰ ਦੀ Cabinet Meeting ਅੱਜ, ਨਵੀਂ ਆਬਕਾਰੀ ਨੀਤੀ 'ਤੇ ਹੋ ਸਕਦੀ...

ਪੰਜਾਬ ਸਰਕਾਰ ਦੀ Cabinet Meeting ਅੱਜ, ਨਵੀਂ ਆਬਕਾਰੀ ਨੀਤੀ ‘ਤੇ ਹੋ ਸਕਦੀ ਹੈ ਚਰਚਾ

ਦਰਅਸਲ ਲੇਬਰ, ਫਰੇਟ ਅਤੇ ਟਰਾਂਸਪੋਰਟੇਸ਼ਨ ਘੁਟਾਲਾ 2022 ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਜੋਖਮ ਨਹੀਂ ਉਠਾਉਣਾ ਚਾਹੁੰਦੀ। ਜਿਸ ਕਾਰਨ ਪੰਜਾਬ ਸਰਕਾਰ ਕੋਈ ਨਵਾਂ ਤਜਰਬਾ ਨਹੀਂ ਕਰਨਾ ਚਾਹੁੰਦੀ।

Punjab News: ਲੋਕ ਸਭਾ ਚੋਣਾਂ 2024 ਲਈ ਚੋਣ ਜ਼ਾਬਤਾ ਕਿਸੇ ਵੀ ਸਮੇਂ ਲਾਗੂ ਹੋ ਸਕਦਾ ਹੈ। ਪੰਜਾਬ ਸਰਕਾਰ ਵਿੱਤੀ ਸਾਲ 2024-25 ਲਈ ਆਪਣੀ ਆਬਕਾਰੀ ਨੀਤੀ ਨੂੰ ਜਲਦੀ ਮਨਜ਼ੂਰੀ ਦੇਣਾ ਚਾਹੁੰਦੀ ਹੈ ਤਾਂ ਜੋ 2024-25 ਦੇ ਬਜਟ ਵਿੱਚ ਨਿਰਧਾਰਤ 10,350 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਹਾਸਲ ਕੀਤਾ ਜਾ ਸਕੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਚੰਡੀਗੜ੍ਹ ‘ਚ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਇਸ ਦੇ ਨਾਲ-ਨਾਲ ਕੁਝ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋ ਸਕਦੀ ਹੈ।

ਨਵੀਂ ਆਬਕਾਰੀ ਨੀਤੀ 2023-24 ਤੇ ਹੀ ਆਧਾਰਿਤ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵੀਂ ਆਬਕਾਰੀ ਨੀਤੀ 2023-24 ਤੇ ਹੀ ਆਧਾਰਿਤ ਹੋਣ ਜਾ ਰਹੀ ਹੈ ਪਰ ਬੀਅਰ ਦੀ ਕੀਮਤ ‘ਤੇ ਸੀਮਾ ਨੂੰ ਹਟਾਇਆ ਜਾ ਸਕਦਾ ਹੈ। ਇੰਡੀਅਨ ਮੇਡ ਵਿਦੇਸ਼ੀ ਸ਼ਰਾਬ ਲਈ ਖੁੱਲ੍ਹਾ ਕੋਟਾ ਨੀਤੀ ਵੀ ਵਿਚਾਰ ਅਧੀਨ ਹੈ। ਇਸ ਨੀਤੀ ‘ਤੇ ਪਿਛਲੇ ਮਹੀਨੇ ਵਿੱਤ ਮੰਤਰੀ ਹਰਪਾਲ ਚੀਮਾ, ਬਿਜਲੀ ਮੰਤਰੀ ਹਰਭਜਨ ਈਟੀਓ ਅਤੇ ਮਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਸਮੇਤ ਮੰਤਰੀਆਂ ਦੇ ਸਮੂਹ ਵਿਚਾਲੇ ਚਰਚਾ ਹੋਈ ਸੀ। ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਜਾਣੀ ਹੈ।

ਕੋਈ ਜੋਖਮ ਨਹੀਂ ਲੈਣਾ ਚਾਹੁੰਦੀ ਸਰਕਾਰ

ਖੁਰਾਕ ਤੇ ਸਪਲਾਈ ਵਿਭਾਗ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿੱਤੀ ਵਰ੍ਹੇ ਵਿੱਚ ਵੀ ਮਾਮੂਲੀ ਬਦਲਾਅ ਕਰਕੇ ਪਿਛਲੇ ਸਾਲ ਦੀ ਨੀਤੀ ਨੂੰ ਦੁਹਰਾਇਆ ਜਾ ਸਕਦਾ ਹੈ। ਦਰਅਸਲ, ਲੇਬਰ, ਫਰੇਟ ਅਤੇ ਟਰਾਂਸਪੋਰਟੇਸ਼ਨ ਘੁਟਾਲਾ 2022 ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਜੋਖਮ ਨਹੀਂ ਉਠਾਉਣਾ ਚਾਹੁੰਦੀ। ਜਿਸ ਕਾਰਨ ਪੰਜਾਬ ਸਰਕਾਰ ਕੋਈ ਨਵਾਂ ਤਜਰਬਾ ਨਹੀਂ ਕਰਨਾ ਚਾਹੁੰਦੀ।http://PUNJABDIAL.IN

RELATED ARTICLES

24 ਘੰਟੇ ਨਹੀਂ ਬਲਕਿ 26 ਘੰਟੇ ਦਾ ਹੋਵੇਗਾ ਦਿਨ, ਘੜੀ ਦੀ ਸੁਈ ‘ਚ ਵੱਜਣਗੇ 13, ਇਸ ਦੇਸ਼ ਵਿੱਚ ਹੋਵੇਗਾ ਇਹ ਵੱਡਾ ਬਦਲਾਅ

ਕੀ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੇਸ਼ ਦੇ ਲੋਕਾਂ ਨੂੰ 24 ਨਹੀਂ 26 ਘੰਟੇ ਦਿੱਤੇ ਜਾਣਗੇ? ਜੀ ਹਾਂ, ਅਜਿਹੀ ਯੋਜਨਾ...

ਮੋਗਾ ‘ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਡਕੈਤੀ, ਕਤਲ ਅਤੇ ਲੁੱਟ ਆਮ ਜਿਹੀ ਗੱਲ ਹੋ ਗਈ ਹੈ। ਸੋਮਵਾਰ ਸਵੇਰੇ...

ਵੋਟ ਤਾਂ ਇੱਕ ਵੀ ਪਿਆ ਨਹੀਂ ਅਤੇ ਪੈਸੇ ਗਿਣਦੇ ਥਕ ਗਿਆ ਇਲੈਕਸ਼ਨ ਕਮਿਸ਼ਨ, ਲੋਕਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ ਫੜ੍ਹੇ ਗਏ ਏਨੇ ਰੁਪਏ

ਪੈਸੇ ਦੀ ਤਾਕਤ 'ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ 4650 ਕਰੋੜ ਰੁਪਏ...

LEAVE A REPLY

Please enter your comment!
Please enter your name here

- Advertisment -

Most Popular

24 ਘੰਟੇ ਨਹੀਂ ਬਲਕਿ 26 ਘੰਟੇ ਦਾ ਹੋਵੇਗਾ ਦਿਨ, ਘੜੀ ਦੀ ਸੁਈ ‘ਚ ਵੱਜਣਗੇ 13, ਇਸ ਦੇਸ਼ ਵਿੱਚ ਹੋਵੇਗਾ ਇਹ ਵੱਡਾ ਬਦਲਾਅ

ਕੀ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੇਸ਼ ਦੇ ਲੋਕਾਂ ਨੂੰ 24 ਨਹੀਂ 26 ਘੰਟੇ ਦਿੱਤੇ ਜਾਣਗੇ? ਜੀ ਹਾਂ, ਅਜਿਹੀ ਯੋਜਨਾ...

25 ਹਜ਼ਾਰ ਕਰੋੜ ਦਾ ਮਾਲਿਕ ਹੋਇਆ ਧੋਨੀ ਦੇ ਛੱਕਿਆਂ ਦੈ ਫੈਨ, ਨਾਮ ਵੀ ਹੈ ‘MAHI’ਤੁਹਾਨੂੰ ਪਤਾ ਹੈ ਕੌਣ ਹੈ

ਤੁਸੀਂ ਜਾਣਦੇ ਹੋ ਉਹ ਕੌਣ ਹੈ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ...

ਮੋਗਾ ‘ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਡਕੈਤੀ, ਕਤਲ ਅਤੇ ਲੁੱਟ ਆਮ ਜਿਹੀ ਗੱਲ ਹੋ ਗਈ ਹੈ। ਸੋਮਵਾਰ ਸਵੇਰੇ...

Gangster Landa ਦੇ 12 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ ਦੋ ਕਰੋੜ ਦੀ ਰੰਗਦਾਰੀ 

ਫੜੇ ਗਏ ਸਾਰੇ ਮੁਲਜ਼ਮ 19 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਨ। ਮੁੱਖ ਮੁਲਜ਼ਮ ਜੱਸਾ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਹੁਸ਼ਿਆਰਪੁਰ...

Recent Comments