Tuesday, April 16, 2024
Home Uncategorized LATEST UPDATES landslide in Himachal: ਅੰਬ ਦੇ ਮੇਡੀ 'ਚ ਹੋਲੀ ਮੇਲੇ ਦੌਰਾਨ ਨਹਾਉਂਦੇ ਸਮੇਂ...

landslide in Himachal: ਅੰਬ ਦੇ ਮੇਡੀ ‘ਚ ਹੋਲੀ ਮੇਲੇ ਦੌਰਾਨ ਨਹਾਉਂਦੇ ਸਮੇਂ ਹੋਇਆ ਹਾਦਸਾ, 2 ਪੰਜਾਬੀਆਂ ਦੀ ਮੌਤ, 7 ਸ਼ਰਧਾਲੂ ਜ਼ਖਮੀ

ਤਿੰਨ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਅੰਬ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਊਨਾ ਦੇ ਖੇਤਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਚਾਰ ਜ਼ਖ਼ਮੀਆਂ ਦਾ ਅੰਬ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Landslide in Himachal:ਹਿਮਾਚਲ ਪ੍ਰਦੇਸ਼ ਦੇ ਅੰਬ, ਊਨਾ ਵਿੱਚ ਅੱਜ ਸਵੇਰੇ ਲੈਂਡ ਸਕੈਪ ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਤਿੰਨ ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਅੰਬ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਊਨਾ ਦੇ ਖੇਤਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਚਾਰ ਜ਼ਖ਼ਮੀਆਂ ਦਾ ਅੰਬ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਚਰਨ ਗੰਗਾ ਵਿੱਚ ਕਰ ਰਹੇ ਸਨ ਇਸ਼ਨਾਨ

ਜਾਣਕਾਰੀ ਅਨੁਸਾਰ ਅੰਬ ਦੇ ਮਾੜੀ ਮੇਲੇ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰੇ ਪੰਜ ਵਜੇ ਚਰਨ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਪਹਾੜੀ ਤੋਂ ਕੁਝ ਪੱਥਰ ਡਿੱਗੇ, ਜਿਸ ਕਾਰਨ 9 ਸ਼ਰਧਾਲੂ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਅੰਬ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਸ਼ਰਧਾਲੂਆਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸਮੇਂ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ।

ਮ੍ਰਿਤਕ ਦੋਵੇਂ ਸ਼ਰਧਾਲੂ ਪੰਜਾਬ ਦੇ ਰਹਿਣ ਵਾਲੇ ਸਨ

ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫ਼ਰੀਦਕੋਟ ਜ਼ਿਲ੍ਹਾ ਪੰਜਾਬ ਅਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫ਼ਰੀਦਪੁਰ ਜ਼ਿਲ੍ਹਾ ਜਲੰਧਰ ਪੰਜਾਬ ਦੀ ਚਰਨ ਗੰਗਾ ਵਿੱਚ ਇਸ਼ਨਾਨ ਕਰਦੇ ਸਮੇਂ ਪੱਥਰ ਡਿੱਗਣ ਕਾਰਨ ਮੌਤ ਹੋ ਗਈ। ਹੁਣ ਅੰਬ ਵਿੱਚ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਕੁਝ ਸਮੇਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।http://PUNJABDIAL.IN

RELATED ARTICLES

24 ਘੰਟੇ ਨਹੀਂ ਬਲਕਿ 26 ਘੰਟੇ ਦਾ ਹੋਵੇਗਾ ਦਿਨ, ਘੜੀ ਦੀ ਸੁਈ ‘ਚ ਵੱਜਣਗੇ 13, ਇਸ ਦੇਸ਼ ਵਿੱਚ ਹੋਵੇਗਾ ਇਹ ਵੱਡਾ ਬਦਲਾਅ

ਕੀ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੇਸ਼ ਦੇ ਲੋਕਾਂ ਨੂੰ 24 ਨਹੀਂ 26 ਘੰਟੇ ਦਿੱਤੇ ਜਾਣਗੇ? ਜੀ ਹਾਂ, ਅਜਿਹੀ ਯੋਜਨਾ...

ਵੋਟ ਤਾਂ ਇੱਕ ਵੀ ਪਿਆ ਨਹੀਂ ਅਤੇ ਪੈਸੇ ਗਿਣਦੇ ਥਕ ਗਿਆ ਇਲੈਕਸ਼ਨ ਕਮਿਸ਼ਨ, ਲੋਕਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ ਫੜ੍ਹੇ ਗਏ ਏਨੇ ਰੁਪਏ

ਪੈਸੇ ਦੀ ਤਾਕਤ 'ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ 4650 ਕਰੋੜ ਰੁਪਏ...

Mutual fund ਸਕੀਮ ‘ਚ ਨਿਵੇਸ਼ ਤੋਂ ਪਹਿਲਾਂ ਇਹ ਪੰਜ ਗੱਲਾਂ ਜਾਣ ਲਾਓ, ਨਹੀਂ ਤਾਂ ਹੋ ਜਾਵੇਗਾ ਨੁਕਸਾਨ

ਜੇਕਰ ਤੁਸੀਂ Mutual Fund ਵਿੱਚ ਨਿਵੇਸ਼ ਕਰਦੇ ਹੋ ਤਾਂ ਨਿਵੇਸ਼ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ। ਪਹਿਲਾਂ ਇਹ ਫੈਸਲਾ ਕਰਨਾ ਹੋਵੇਗਾ ਕਿ ਨਿਵੇਸ਼...

LEAVE A REPLY

Please enter your comment!
Please enter your name here

- Advertisment -

Most Popular

24 ਘੰਟੇ ਨਹੀਂ ਬਲਕਿ 26 ਘੰਟੇ ਦਾ ਹੋਵੇਗਾ ਦਿਨ, ਘੜੀ ਦੀ ਸੁਈ ‘ਚ ਵੱਜਣਗੇ 13, ਇਸ ਦੇਸ਼ ਵਿੱਚ ਹੋਵੇਗਾ ਇਹ ਵੱਡਾ ਬਦਲਾਅ

ਕੀ ਤੁਸੀਂ ਜਾਣਦੇ ਹੋ ਕਿ ਜਲਦੀ ਹੀ ਇਸ ਦੇਸ਼ ਦੇ ਲੋਕਾਂ ਨੂੰ 24 ਨਹੀਂ 26 ਘੰਟੇ ਦਿੱਤੇ ਜਾਣਗੇ? ਜੀ ਹਾਂ, ਅਜਿਹੀ ਯੋਜਨਾ...

25 ਹਜ਼ਾਰ ਕਰੋੜ ਦਾ ਮਾਲਿਕ ਹੋਇਆ ਧੋਨੀ ਦੇ ਛੱਕਿਆਂ ਦੈ ਫੈਨ, ਨਾਮ ਵੀ ਹੈ ‘MAHI’ਤੁਹਾਨੂੰ ਪਤਾ ਹੈ ਕੌਣ ਹੈ

ਤੁਸੀਂ ਜਾਣਦੇ ਹੋ ਉਹ ਕੌਣ ਹੈ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ...

ਮੋਗਾ ‘ਚ ਡਕੈਤੀ ਤੋਂ ਪਹਿਲਾ ਹੀ ਪੁਲਿਸ ਨੇ 7 ਬਦਮਾਸ਼ ਕੀਤੇ ਗ੍ਰਿਫਤਾਰ, ਪਿਸਤੌਲ, ਮੋਬਾਇਲ ਅਤੇ ਬਾਈਕ ਬਰਾਮਦ

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਡਕੈਤੀ, ਕਤਲ ਅਤੇ ਲੁੱਟ ਆਮ ਜਿਹੀ ਗੱਲ ਹੋ ਗਈ ਹੈ। ਸੋਮਵਾਰ ਸਵੇਰੇ...

Gangster Landa ਦੇ 12 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਕਾਰੋਬਾਰੀ ਤੋਂ ਮੰਗੀ ਸੀ ਦੋ ਕਰੋੜ ਦੀ ਰੰਗਦਾਰੀ 

ਫੜੇ ਗਏ ਸਾਰੇ ਮੁਲਜ਼ਮ 19 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਨ। ਮੁੱਖ ਮੁਲਜ਼ਮ ਜੱਸਾ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਹੁਸ਼ਿਆਰਪੁਰ...

Recent Comments