Sunday, May 19, 2024
Home Uncategorized LATEST UPDATES ਵੋਟ ਤਾਂ ਇੱਕ ਵੀ ਪਿਆ ਨਹੀਂ ਅਤੇ ਪੈਸੇ ਗਿਣਦੇ ਥਕ ਗਿਆ ਇਲੈਕਸ਼ਨ...

ਵੋਟ ਤਾਂ ਇੱਕ ਵੀ ਪਿਆ ਨਹੀਂ ਅਤੇ ਪੈਸੇ ਗਿਣਦੇ ਥਕ ਗਿਆ ਇਲੈਕਸ਼ਨ ਕਮਿਸ਼ਨ, ਲੋਕਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ ਫੜ੍ਹੇ ਗਏ ਏਨੇ ਰੁਪਏ

ਪੈਸੇ ਦੀ ਤਾਕਤ ‘ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ‘ਚ ਪਹਿਲੀ ਵਾਰ 4650 ਕਰੋੜ ਰੁਪਏ ਜ਼ਬਤ ਕੀਤੇ ਹਨ। ਚੋਣ ਕਮਿਸ਼ਨ ਨੇ ਇਹ ਰਕਮ ਮਹਿਜ਼ 44 ਦਿਨਾਂ ਵਿੱਚ ਜ਼ਬਤ ਕਰ ਲਈ ਹੈ।

ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਇੱਕ ਪਾਸੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਵੀ ਚੋਣਾਂ ਨੂੰ ਨਿਰਪੱਖ ਕਰਵਾਉਣ ਲਈ ਐਕਸ਼ਨ ਮੋਡ ਵਿੱਚ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਸਭ ਤੋਂ ਵੱਧ ਨਕਦੀ ਜ਼ਬਤ ਕੀਤੀ ਹੈ।  

ਦਰਅਸਲ, ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਅਤੇ ਚੋਣ ਕਮਿਸ਼ਨ ਪੈਸੇ ਦੀ ਤਾਕਤ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਤਾਜ਼ਾ ਸੂਚਨਾ ਅਨੁਸਾਰ 1 ਮਾਰਚ ਤੋਂ ਹੁਣ ਤੱਕ ਹਰ ਰੋਜ਼ 100 ਕਰੋੜ ਰੁਪਏ ਜ਼ਬਤ ਕੀਤੇ ਜਾ ਰਹੇ ਹਨ। 
 
1142.49 ਕਰੋੜ ਰੁਪਏ ਦੀਆਂ ਹੋਰ ਚੀਜ਼ਾਂ ਵੀ ਕੀਤੀਆਂ ਜ਼ਬਤ 

4,650 ਕਰੋੜ ਰੁਪਏ ਜ਼ਬਤ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਤੱਕ 4,650 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ ਕਰੋੜਾਂ ਰੁਪਏ ਜ਼ਬਤ ਕੀਤੇ ਗਏ ਹਨ। ਇਹ ਰਕਮ ਲੋਕ ਸਭਾ ਚੋਣਾਂ 2019 ਵਿੱਚ ਜ਼ਬਤ ਕੀਤੇ ਗਏ ਰੁਪਏ ਤੋਂ ਵੱਧ ਹੈ। ਚੋਣ ਕਮਿਸ਼ਨ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਮਨੀ ਪਾਵਰ ‘ਤੇ ਨਕੇਲ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ 489.31 ਕਰੋੜ ਰੁਪਏ ਦੀ ਸ਼ਰਾਬ, 2068.85 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 562.10 ਕਰੋੜ ਰੁਪਏ ਦਾ ਸੋਨਾ-ਚਾਂਦੀ ਅਤੇ 1142.49 ਕਰੋੜ ਰੁਪਏ ਦੀਆਂ ਹੋਰ ਚੀਜ਼ਾਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਕਈ ਏਜੰਸੀਆਂ ਦੀ ਮਦਦ ਲੈ ਰਿਹਾ ਇਲੈਕਸ਼ਨ ਕਮਿਸ਼ਨ

ਚੋਣ ਕਮਿਸ਼ਨ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਜਾਪਦਾ ਹੈ। ਇਸ ਦੇ ਲਈ ਕਮਿਸ਼ਨ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਦੀ ਮਦਦ ਵੀ ਲੈ ਰਿਹਾ ਹੈ। ਇਸ ਮੁਹਿੰਮ ਵਿੱਚ ਚੋਣ ਕਮਿਸ਼ਨ ਇਨਕਮ ਟੈਕਸ, ਸਟੇਟ ਪੁਲਿਸ, ਆਰਬੀਆਈ, ਐਸਐਲਬੀਸੀ, ਏਏਆਈ, ਬੀਸੀਏਐਸ, ਈਡੀ, ਸੀਆਈਐਸਐਫ, ਐਨਸੀਬੀ, ਸੀਜੀਐਸਟੀ, ਐਸਜੀਐਸਟੀ, ਟਰਾਂਸਪੋਰਟ ਵਿਭਾਗ, ਕਸਟਮ ਅਤੇ ਵੱਖ-ਵੱਖ ਰਾਜਾਂ ਦੀ ਪੁਲਿਸ ਦੀ ਮਦਦ ਲੈ ਰਿਹਾ ਹੈ।http://PUNJABDIAL.IN

RELATED ARTICLES

ਚੰਡੀਗੜ੍ਹ ‘ਚ ਫੜ੍ਹੀ ਗਈ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ, ਐਕਸਾਈਜ ਵਿਭਾਗ ਨੇ ਗੋਦਾਮ ਤੇ ਕੀਤੀ ਰੇਡ, 792 ਬੋਤਲਾਂ ਬਰਾਮਦ

ਆਬਕਾਰੀ ਵਿਭਾਗ ਨੇ ਚੰਡੀਗੜ੍ਹ ਦੇ ਇੱਕ ਗੋਦਾਮ ਵਿੱਚੋਂ 792 ਬੋਤਲਾਂ ਨਾਜਾਇਜ਼ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਵਿਭਾਗ ਦੇ ਅਨੁਮਾਨ ਅਨੁਸਾਰ ਇਸ ਦੀ...

ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਦੇ ਸਕੂਲਾਂ ”ਚ ਛੁੱਟੀਆਂ ਦਾ ਐਲਾਨ , ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ

ਕਹਿਰ ਢਾਹ ਰਹੀ ਗਰਮੀ ਦੇ ਵਿਚਕਾਰ ਸਕੂਲਾਂ (Summer Vacation) ਵਿਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ...

LIC ਨੂੰ ਸੇਬੀ ਨੇ ਇਸ ਮਾਮਲੇ ‘ਚ ਦਿੱਤੀ ਤਿਨ ਸਾਲ ਦੀ ਮੋਹਲਤ, ਜਾਣੋ ਫਿਲਹਾਲ ਕੰਪਨੀ ‘ਚ ਸਰਕਾਰ ਦੀ ਹਿੱਸੇਦਾਰੀ

14 ਮਈ, 2024 ਨੂੰ ਇੱਕ ਪੱਤਰ ਰਾਹੀਂ, ਸੇਬੀ ਨੇ 10 ਪ੍ਰਤੀਸ਼ਤ ਜਨਤਕ ਹਿੱਸੇਦਾਰੀ ਪ੍ਰਾਪਤ ਕਰਨ ਲਈ ਭਾਰਤੀ ਜੀਵਨ ਬੀਮਾ ਨਿਗਮ ਨੂੰ ਤਿੰਨ...

LEAVE A REPLY

Please enter your comment!
Please enter your name here

- Advertisment -

Most Popular

ਅਬੋਹਰ ਤੋਂ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਭੇਜਿਆ

ਨਗਰ ਨਿਗਮ ਵੱਲੋਂ ਅਬੋਹਰ ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਜਾਨਵਰਾਂ ਨੂੰ ਅੱਜ ਫਾਜ਼ਿਲਕਾ ਦੇ ਪਿੰਡ ਸਲੇਮ ਸ਼ਾਹ ਵਿਖੇ ਬਣੀ ਸਰਕਾਰੀ ਗਊਸ਼ਾਲਾ ਕੈਟਲ...

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ

ਇਸ ਵੇਲੇ ਦੀ ਵੱਡੀ ਖ਼ਬਰ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ। ਜੀ ਹਾਂ, ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕੰਵਲਜੀਤ ਸਿੰਘ...

ਕੌਣ ਸੀ ਉਹ ਬਾਦਸ਼ਾਹ ਜਿਸਨੇ ਭਾਰਤ ‘ਚ ਸਭ ਤੋਂ ਪਹਿਲਾਂ ਚਲਾਇਆ ਸੀ ਰੁਪਿਆ, ਪੜ੍ਹੋ ਪੂਰੀ ਕਹਾਣੀ

ਰੁਪਿਆ ਭਾਰਤ ਦੀ ਸਰਕਾਰੀ ਕਰੰਸੀ ਹੈ ਪਰ ਕੀ ਤੁਸੀਂ ਇਸ ਦੇ ਇਤਿਹਾਸ ਬਾਰੇ ਜਾਣਦੇ ਹੋ। ਆਓ ਸਮਝੀਏ ਕਿ ਰੁਪਿਆ ਕਦੋਂ ਅਤੇ ਕਿੱਥੋਂ...

ਚੰਡੀਗੜ੍ਹ ‘ਚ ਫੜ੍ਹੀ ਗਈ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ, ਐਕਸਾਈਜ ਵਿਭਾਗ ਨੇ ਗੋਦਾਮ ਤੇ ਕੀਤੀ ਰੇਡ, 792 ਬੋਤਲਾਂ ਬਰਾਮਦ

ਆਬਕਾਰੀ ਵਿਭਾਗ ਨੇ ਚੰਡੀਗੜ੍ਹ ਦੇ ਇੱਕ ਗੋਦਾਮ ਵਿੱਚੋਂ 792 ਬੋਤਲਾਂ ਨਾਜਾਇਜ਼ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਵਿਭਾਗ ਦੇ ਅਨੁਮਾਨ ਅਨੁਸਾਰ ਇਸ ਦੀ...

Recent Comments