‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ਉੱਤੇ ਗੈਂਗਸਟਰਾਂ ਖ਼ਿਲਾਫ਼ ਜੰਗ ਵਿੱਢੀ ਜਾਵੇਗੀl ਪੰਜਾਬ ਵਿੱਚੋਂ ਸਾਰੇ ਗੈਂਗਸਟਰਾਂ ਤੇ ਉਨ੍ਹਾਂ ਦੇ ਨੈੱਟਵਰਕ ਦਾ ਹੋਵੇਗਾ ਸਫ਼ਾਇਆ: ਅਰਵਿੰਦ ਕੇਜਰੀਵਾਲ
• ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਮਿਲੇ, ਕਿਹਾ ‘ਆਪ’ ਦੀ ਹਰੇਕ ਪਿੰਡ ਤੱਕ ਪਹੁੰਚ ਨਾਲ ਪੰਜਾਬ ਦੀ ਕੰਮ ਦੀ ਰਾਜਨੀਤੀ ਦੀ ਚੋਣ ਝਲਕਦੀ ਹੈ
• ‘ਆਪ’ ਪੰਜਾਬ ਭਰ ਵਿੱਚ ਲੋਕਾਂ ਦੀ ਸ਼ਮੂਲੀਅਤ, ਇਮਾਨਦਾਰੀ ਤੇ ਵਿਕਾਸ ਦੇ ਮਾਡਲ ਨੂੰ ਹੋਰ ਮਜ਼ਬੂਤ ਕਰੇਗੀ: ਅਰਵਿੰਦ ਕੇਜਰੀਵਾਲ
• ਕਾਂਗਰਸ ਤੇ ਅਕਾਲੀਆਂ ਦੇ ਸ਼ਾਸਨ ਅਧੀਨ ਚੱਲਦੇ ਡਰ, ਝੂਠੇ ਕੇਸਾਂ ਤੇ ਗੁੰਡਾਗਰਦੀ ਦੇ ਸੱਭਿਆਚਾਰ ਦਾ ‘ਆਪ’ ਨੇ ਕੀਤਾ ਸਫ਼ਾਇਆ: ਅਰਵਿੰਦ ਕੇਜਰੀਵਾਲ
• ‘ਆਪ’ ਨੇ ਸਾਫ਼—ਸੁਥਰੀ ਸਿਆਸਤ, ਇਮਾਨਦਾਰ ਸ਼ਾਸਨ ਤੇ ਲੋਕਾਂ ਦੇ ਭਰੋਸੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ 70 ਫੀਸਦੀ ਸੀਟਾਂ ਜਿੱਤੀਆਂ: ਅਰਵਿੰਦ ਕੇਜਰੀਵਾਲ
• ਪੰਜਾਬ ਵਿੱਚ ਸਭ ਤੋਂ ਵੱਧ ਸਾਫ਼ਗੋਈ ਨਾਲ ਸਥਾਨਕ ਇਕਾਈਆਂ ਦੀਆਂ ਵੋਟਾਂ ਪਈਆਂ ਅਤੇ ਇਕ ਵੀ ਵੋਟ ਤਬਦੀਲ ਨਹੀਂ ਹੋਈ: ਅਰਵਿੰਦ ਕੇਜਰੀਵਾਲ
• ਮੁਫ਼ਤ ਬਿਜਲੀ, ਜ਼ੀਰੋ ਬਿੱਲ, ਸਮਾਂਬੱਧ ਤਨਖ਼ਾਹਾਂ ਨਾਲ ਇਮਾਨਦਾਰ ਤੇ ਚੰਗੇ ਸ਼ਾਸਨ ਲਈ ਵੋਟ ਝਲਕਦੀ ਹੈ: ਅਰਵਿੰਦ ਕੇਜਰੀਵਾਲ
• ਪਾਰਟੀ ਕਾਡਰ ਤੇ ਨਵੇਂ ਚੁਣੇ ਨੁਮਾਇੰਦਿਆਂ ਲਈ ‘ਮਿਸ਼ਨ 45 ਫੀਸਦੀ ਵੋਟ’ ਕੀਤਾ ਸਾਂਝਾ
• ਰਵਾਇਤੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਬਦਲਣ ਲਈ ਮਜਬੂਰ ਹੋਈਆਂ ਅਤੇ ਸਿੱਖਿਆ, ਸਿਹਤ ਤੇ ਬਿਜਲੀ ਹੁਣ ਕੇਂਦਰੀ ਨੁਕਤੇ ਬਣੇ: ਭਗਵੰਤ ਸਿੰਘ ਮਾਨ
• ਸ੍ਰੀ ਅਕਾਲ ਤਖ਼ਤ ਸਾਹਿਬ ਮੇਰੇ ਲਈ ਸਭ ਤੋਂ ਮੁਕੱਦਸ ਅਤੇ ਇਸ ਦਾ ਹਰੇਕ ਹੁਕਮ ਮੇਰੇ ਲਈ ਹਮੇਸ਼ਾ ਸਭ ਤੋਂ ਉੱਪਰ ਹੋਵੇਗਾ: ਭਗਵੰਤ ਸਿੰਘ ਮਾਨ
• ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ ਅਤੇ ਸਮੁੱਚੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋਵੇ: ਭਗਵੰਤ ਸਿੰਘ ਮਾਨ
• ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਮੈਂਬਰਾਂ ਨੂੰ ਪੇਂਡੂ ਇਲਾਕਿਆਂ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਜ਼ੋਰ—ਸ਼ੋਰ ਨਾਲ ਕੰਮ ਕਰਨ ਦਾ ਸੱਦਾ
ਇਕ ਮਜ਼ਬੂਤ ਸਿਆਸੀ ਸੰਦੇਸ਼ ਦਿੰਦੇ ਹੋਏ ‘ਆਪ’ ਦੇ ਕੌਮੀ ਕਨਵੀਨਰ
ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਡਰ, ਗੁੰਡਾਗਰਦੀ ਅਤੇ ਹੇਰਾਫੇਰੀ ਵਾਲੀਆਂ ਚੋਣਾਂ ਦੇ ਯੁੱਗ ਤੋਂ ਫੈਸਲਾਕੁੰਨ ਤੌਰ ਉੱਤੇ ਬਾਹਰ ਆ ਗਿਆ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ਉੱਤੇ ਗੈਂਗਸਟਰਾਂ ਵਿWੱਧ ਵੱਡੇ ਪੱਧਰ ਉੱਤੇ ਜੰਗ ਸ਼ੁਰੂ ਕਰੇਗੀ।
ਪੰਚਾਇਤ ਚੋਣਾਂ ਵਿੱਚ ‘ਆਪ’ ਦੀ 70 ਪ੍ਰਤੀਸ਼ਤ ਤੋਂ ਵੱਧ ਸੀਟਾਂ ਉੱਤੇ ਸ਼ਾਨਦਾਰ ਜਿੱਤ ਨੂੰ ਸਾਫ਼—ਸੁਥਰੀ ਰਾਜਨੀਤੀ ਅਤੇ ਇਮਾਨਦਾਰ ਸ਼ਾਸਨ ਲਈ ਫਤਵਾ ਦੱਸਦਿਆਂ ‘ਆਪ’ ਮੁਖੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਇਤਿਹਾਸ ਵਿੱਚ ਸਥਾਨਕ ਇਕਾਈਆਂ ਦੀਆਂ ਚੋਣਾਂ ਸਭ ਤੋਂ ਸਾਫ਼ਗੋਈ ਨਾਲ ਹੁੰਦੀਆਂ ਦੇਖੀਆਂ ਹਨ, ਜਿਨ੍ਹਾਂ ਵਿੱਚ ਇਕ ਵੀ ਵੋਟ ਤਬਦੀਲ ਨਹੀਂ ਹੋਈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਪੱਖੀ ਸ਼ਾਸਨ ਨੇ ਰਵਾਇਤੀ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਦੁਬਾਰਾ ਲਿਖਣ ਲਈ ਮਜਬੂਰ ਕੀਤਾ ਹੈ।
‘ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ ਅਤੇ ਅਕਾਲ ਤਖ਼ਤ ਦਾ ਹੁਕਮ ਸਭ ਤੋਂ ਉੱਪਰ ਹੈ: ਭਗਵੰਤ ਸਿੰਘ ਮਾਨ*
ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਮੁੱਦੇ ਉੱਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਨਾਲ ਤਖ਼ਤ ਸਾਹਿਬ
HOMEPAGE:-http://PUNJABDIAL.IN

Leave a Reply