ਕਾਂਗਰਸੀ ਵਿਧਾਇਕ ਖਹਿਰਾ ਦੇ ਪਰਿਵਾਰ ਨੇ ਰਾਮਗੜ੍ਹ ਵਿੱਚ ਪੰਚਾਇਤੀ ਜ਼ਮੀਨ ਹੜੱਪੀ, ਪਿੰਡ ਦੇ ਵਿਕਾਸ ਵਿੱਚ ਪਾਈ ਰੁਕਾਵਟ: ‘ਆਪ’ ਦੇ ਹਰਸਿਮਰਨ ਘੁੰਮਣ

ਕਾਂਗਰਸੀ ਵਿਧਾਇਕ ਖਹਿਰਾ ਦੇ ਪਰਿਵਾਰ ਨੇ ਰਾਮਗੜ੍ਹ ਵਿੱਚ ਪੰਚਾਇਤੀ ਜ਼ਮੀਨ ਹੜੱਪੀ, ਪਿੰਡ ਦੇ ਵਿਕਾਸ ਵਿੱਚ ਪਾਈ ਰੁਕਾਵਟ: ‘ਆਪ’ ਦੇ ਹਰਸਿਮਰਨ ਘੁੰਮਣ

ਕਾਂਗਰਸੀ ਵਿਧਾਇਕ ਖਹਿਰਾ ਦੇ ਪਰਿਵਾਰ ਨੇ ਰਾਮਗੜ੍ਹ ਵਿੱਚ ਪੰਚਾਇਤੀ ਜ਼ਮੀਨ ਹੜੱਪੀਪਿੰਡ ਦੇ ਵਿਕਾਸ ਵਿੱਚ ਪਾਈ ਰੁਕਾਵਟ: ‘ਆਪ’ ਦੇ ਹਰਸਿਮਰਨ ਘੁੰਮਣ

ਘੁੰਮਣ ਨੇ ਕਾਂਗਰਸ ਨੂੰ ਸੱਚ ਦਾ ਸਾਹਮਣਾ ਕਰਨ ਦੀ ਦਿੱਤੀ ਚੁਣੌਤੀਪ੍ਰਤਾਪ ਬਾਜਵਾ ਸਮੇਤ ਕਾਂਗਰਸੀ ਆਗੂਆਂ ਨੂੰ ਰਾਮਗੜ੍ਹ ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਲਈ ਦਿੱਤਾ ਸੱਦਾ

ਖਹਿਰਾ ’ਤੇ ਘੁੰਮਣ ਦਾ ਤੰਜ਼: ਜਿਹੜਾ ਵਿਅਕਤੀ ਆਪਣੇ ਪਿੰਡ ਦਾ ਵਫ਼ਾਦਾਰ ਨਹੀਂ ਹੋ ਸਕਿਆਉਹ ਪੂਰੇ ਹਲਕੇ ਦੀ ਨੁਮਾਇੰਦਗੀ ਇਮਾਨਦਾਰੀ ਨਾਲ ਕਿਵੇਂ ਕਰ ਸਕਦਾ ਹੈ?

24 ਕਨਾਲਾਂ ਤੋਂ ਘਟ ਕੇ ਰਹਿ ਗਈ ਸਿਰਫ਼ 9: ਰਾਮਗੜ੍ਹ ਦੇ ਛੱਪੜ ਦੀ ਜ਼ਮੀਨ ਕਿੱਥੇ ਗਾਇਬ ਹੋ ਗਈ?

ਆਪ’ ਆਗੂ ਘੁੰਮਣ ਨੇ ਦਸਤਾਵੇਜ਼ੀ ਸਬੂਤ ਕੀਤੇ ਪੇਸ਼: ਰਾਮਗੜ੍ਹ ਦੀ 46 ਏਕੜ ਪੰਚਾਇਤੀ ਜ਼ਮੀਨ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ

ਕਿਸੇ ਫ਼ਸਲ ਨੂੰ ਹੱਥ ਨਹੀਂ ਲਾਇਆ ਜਾਵੇਗਾ: ਜੀਪੀਐਸ ਨਿਸ਼ਾਨਦੇਹੀ ਰਾਹੀਂ ਸੱਚ ਆਵੇਗਾ ਸਾਹਮਣੇਘੁੰਮਣ ਨੇ ਕਿਸੇ ਵੀ ਨੁਕਸਾਨ ਲਈ 4 ਗੁਣਾ ਮੁਆਵਜ਼ਾ ਦੇਣ ਦਾ ਕੀਤਾ ਵਾਅਦਾ

ਚੰਡੀਗੜ੍ਹ, 19 ਮਾਰਚ

ਆਮ ਆਦਮੀ ਪਾਰਟੀ (ਆਪ) ਭੁਲੱਥ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੇ ਪਰਿਵਾਰ ’ਤੇ ਪਿੰਡ ਰਾਮਗੜ੍ਹ ਵਿੱਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਜਾਣਬੁੱਝ ਕੇ ਰੁਕਾਵਟ ਪਾਉਣ ਦੇ ਦੋਸ਼ ਲਾਏ ਹਨ।

ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਘੁੰਮਣ ਨੇ ਕਿਹਾ ਕਿ ਜਦੋਂ ਵੀ ਕੋਈ ਗਲਤ ਕੰਮ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈਤਾਂ ਉਹ ਮੀਡੀਆ ਰਾਹੀਂ ਭੁਲੱਥ ਅਤੇ ਪੂਰੇ ਪੰਜਾਬ ਦੇ ਲੋਕਾਂ ਸਾਹਮਣੇ ਸੱਚ ਲਿਆਉਣਾ ਆਪਣਾ ਫਰਜ਼ ਸਮਝਦੇ ਹਨ। ਰਾਮਗੜ੍ਹ ਵਿੱਚ ਹੋਏ ਤਾਜ਼ਾ ਵਿਵਾਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀਪਰ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਅਜਿਹੀਆਂ ਹਰਕਤਾਂ ਹਲਕੇ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੀਆਂ ਹਨ।

ਘੁੰਮਣ ਨੇ ਪੰਚਾਇਤੀ ਰਾਜ ਵਿਭਾਗ ਦੁਆਰਾ ਹਸਤਾਖਰਿਤ ਇੱਕ ਅਧਿਕਾਰਤ ਸੂਚੀ ਸਮੇਤ ਦਸਤਾਵੇਜ਼ੀ ਸਬੂਤ ਪੇਸ਼ ਕੀਤੇਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੀ ਪੇਂਡੂ ਵਿਕਾਸ ਯੋਜਨਾ ਤਹਿਤ ਪ੍ਰਵਾਨਿਤ 28 ਖੇਡ ਮੈਦਾਨਾਂ ਵਿੱਚੋਂ ਇੱਕ ਰਾਮਗੜ੍ਹ ਪਿੰਡ ਨੂੰ ਵੀ ਅਲਾਟ ਕੀਤਾ ਗਿਆ ਸੀ। ਹਾਲਾਂਕਿ, 31 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਵਿੱਚ ਪਾਈ ਗਈ ਰੁਕਾਵਟ ਕਾਰਨ ਉਸਾਰੀ ਦਾ ਕੰਮ ਅੱਗੇ ਨਹੀਂ ਵਧ ਸਕਿਆ।

ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਆਪਣੇ ਪਰਿਵਾਰ ਦੇ ਨਾਜਾਇਜ਼ ਕਬਜ਼ੇ ਨੂੰ ਬਚਾਉਣ ਲਈ ਕਿਸਾਨ ਯੂਨੀਅਨਾਂ ਦੀ ਆੜ ਵਿੱਚ ਕੁਝ ਲੋਕਾਂ ਨੂੰ ਇਕੱਠਾ ਕਰਕੇ ਹੰਗਾਮਾ ਕੀਤਾ ਅਤੇ ਨਿਸ਼ਾਨਦੇਹੀ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ। ਘੁੰਮਣ ਨੇ ਕਿਹਾ ਕਿ।ਉਨ੍ਹਾਂ ਨੇ ਇਹ ਦਾਅਵਾ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਕਿਸਾਨਾਂ ਵਿਰੁੱਧ ਕਾਰਵਾਈ ਕਰ ਰਹੀ ਹੈਜਦਕਿ ਅਸਲ ਵਿੱਚ ਉਹ ਆਪਣੀ ਨਾਜਾਇਜ਼ ਜ਼ਮੀਨ ਹੜੱਪਣ ਦੀ ਕਾਰਵਾਈ ਨੂੰ ਛੁਪਾ ਰਹੇ ਸਨ।

ਪਿੰਡ ਰਾਮਗੜ੍ਹ ਦੀ 46 ਏਕੜ ਪੰਚਾਇਤੀ ਜ਼ਮੀਨ ਬਾਰੇ ਆਰ.ਟੀ.ਆਈ. ਦਸਤਾਵੇਜ਼ਾਂ ਅਤੇ ਕਬਜ਼ਾ ਵਾਰੰਟਾਂ ਦਾ ਹਵਾਲਾ ਦਿੰਦੇ ਹੋਏ ਘੁੰਮਣ ਨੇ ਦਾਅਵਾ ਕੀਤਾ ਕਿ ਖਹਿਰਾ ਦੇ ਪਰਿਵਾਰਕ ਮੈਂਬਰ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਲੰਬੇ ਸਮੇਂ ਤੋਂ ਜਾਂਚ ਦੇ ਘੇਰੇ ਵਿੱਚ ਹਨ। ਉਨ੍ਹਾਂ ਨੇ ਖਹਿਰਾ ਦੇ ਰਿਸ਼ਤੇਦਾਰਾਂਤਰਿੰਦਰਜੀਤ ਸਿੰਘ ਉਰਫ਼ ਤਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਹਰੀ ਸਿੰਘ ਪੁੱਤਰ ਹਰਭਜਨ ਸਿੰਘ ਦੇ ਨਾਂ ਲੈਂਦਿਆਂ ਕਿਹਾ ਕਿ ਰਿਕਾਰਡ ਸਪੱਸ਼ਟ ਤੌਰ ’ਤੇ ਕਬਜ਼ੇ ਨਾਲ ਉਨ੍ਹਾਂ ਦੇ ਸਬੰਧਾਂ ਦੀ ਪੁਸ਼ਟੀ ਕਰਦਾ ਹੈ।

ਹੋਰ ਬੇਨਿਯਮੀਆਂ ਬਾਰੇ ਦੱਸਦਿਆਂ ਘੁੰਮਣ ਨੇ ਇਸ਼ਾਰਾ ਕੀਤਾ ਕਿ ਸਰਕਾਰੀ ਰਿਕਾਰਡ ਅਨੁਸਾਰ ਪਿੰਡ ਦਾ ਛੱਪੜ ਲਗਭਗ 24 ਕਨਾਲਾਂ ਵਿੱਚ ਫੈਲਿਆ ਹੋਇਆ ਹੈਜਦੋਂ ਕਿ ਮੌਜੂਦਾ ਮਿਣਤੀ ਦਰਸਾਉਂਦੀ ਹੈ ਕਿ ਸਿਰਫ਼ 9 ਕਨਾਲਾਂ ਹੀ ਬਚੀਆਂ ਹਨ। ਉਨ੍ਹਾਂ ਸਵਾਲ ਕੀਤਾ, “ਬਾਕੀ 15 ਕਨਾਲਾਂ ਕਿੱਥੇ ਗਾਇਬ ਹੋ ਗਈਆਂਇਹ ਉਹ ਸਵਾਲ ਹੈ ਜਿਸਦਾ ਜਵਾਬ ਖਹਿਰਾ ਨੂੰ ਦੇਣਾ ਚਾਹੀਦਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਗਾਇਬ ਹੋਈ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।

ਮੁੱਦੇ ਨੂੰ ਸਿਰੇ ਲਾਉਂਦਿਆਂ ਘੁੰਮਣ ਨੇ ਖਹਿਰਾ ਅਤੇ ਕਾਂਗਰਸੀ ਆਗੂਆਂ ਨੂੰ ਜ਼ਮੀਨ ਦੀ ਪਾਰਦਰਸ਼ੀ ਅਤੇ ਲਾਈਵ ਨਿਸ਼ਾਨਦੇਹੀ ਲਈ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, “ਮੈਂ ਖੁਦ ਸਾਰੇ ਦਸਤਾਵੇਜ਼ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਜਾਵਾਂਗਾ ਅਤੇ ਉਨ੍ਹਾਂ ਨੂੰ ਮੀਡੀਆ ਸਮੇਤ ਨਿਸ਼ਾਨਦੇਹੀ ਲਈ ਤਰੀਕ ਤੈਅ ਕਰਨ ਦਾ ਸੱਦਾ ਦੇਵਾਂਗਾ। ਇਹ ਸਭ ਲਾਈਵ ਹੋਣ ਦਿਓ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਜਾਵੇ।

ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਨਿਸ਼ਾਨਦੇਹੀ ਕਿਸੇ ਵੀ ਖੜ੍ਹੀ ਫ਼ਸਲ ਨੂੰ ਨੁਕਸਾਨ ਪਹੁੰਚਾਏ ਬਿਨਾਂ ਜੀ.ਪੀ.ਐਸ. ਤਕਨੀਕ ਦੀ ਵਰਤੋਂ ਕਰਕੇ ਕੀਤੀ ਜਾਵੇਗੀ। ਘੁੰਮਣ ਨੇ ਐਲਾਨ ਕੀਤਾ ਕਿਜੇਕਰ ਇੱਕ ਵੀ ਕਿਸਾਨ ਦਾ ਕੋਈ ਨੁਕਸਾਨ ਹੁੰਦਾ ਹੈਤਾਂ ਮੈਂ ਆਪਣੇ ਪੱਲੇ ਤੋਂ ਉਸ ਨੁਕਸਾਨ ਦਾ ਚਾਰ ਗੁਣਾ ਮੁਆਵਜ਼ਾ ਦੇਵਾਂਗਾ।

ਤਿੱਖਾ ਸਿਆਸੀ ਹਮਲਾ ਕਰਦਿਆਂ ਘੁੰਮਣ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਪਿੰਡ ਦਾ ਵਫ਼ਾਦਾਰ ਨਹੀਂ ਹੋ ਸਕਿਆਉਸ ’ਤੇ ਲੋਕ ਭਰੋਸਾ ਨਹੀਂ ਕਰ ਸਕਦੇ। ਪਿੰਡ ਦੀ ਸੇਵਾ ਕਰਨ ਦੀ ਬਜਾਏ ਖਹਿਰਾ ਦੇ ਪਰਿਵਾਰ ਨੇ ਇਸ ਦੇ ਸਾਧਨਾਂ ਨੂੰ ਲੁੱਟਿਆ ਹੈ।

ਪਾਰਦਰਸ਼ਤਾ ਅਤੇ ਪੇਂਡੂ ਵਿਕਾਸ ਲਈ ‘ਆਪ’ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਘੁੰਮਣ ਨੇ ਕਿਹਾ ਕਿ ਪਾਰਟੀ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਜਨਤਕ ਸਾਧਨਾਂ ਦੀ ਵਰਤੋਂ ਪਿੰਡ ਵਾਸੀਆਂ ਦੇ ਫਾਇਦੇ ਲਈ ਯਕੀਨੀ ਬਣਾਉਣ ਲਈ ਦ੍ਰਿੜ ਹੈ।

ਉਨ੍ਹਾਂ ਨੇ ਮੀਡੀਆ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਜਦੋਂ ਵੀ ਤਰੀਕ ਤੈਅ ਹੋਵੇਉਹ ਨਿਸ਼ਾਨਦੇਹੀ ਦੀ ਪ੍ਰਕਿਰਿਆ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ “ਇਹ ਸਿਰਫ਼ ਇੱਕ ਪਿੰਡ ਦਾ ਮੁੱਦਾ ਨਹੀਂ ਹੈਸਗੋਂ ਪੂਰੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦਾ ਮਾਮਲਾ ਹੈ।

HOMEPAGE:-http://PUNJABDIAL.IN

Leave a Reply

Your email address will not be published. Required fields are marked *

ਪੰਜਾਬ-ਰਾਜਸਥਾਨ ਪਾਣੀ ਸਮਝੌਤਾ: ਰਾਜਸਥਾਨ ਵੱਲ ਪੰਜਾਬ ਦੇ 1,44,000 ਕਰੋੜ ਰੁਪਏ ਬਕਾਏ ਦੇ ਮੁੱਦੇ ‘ਤੇ ਵਿਰੋਧੀ ਆਗੂ ਚੁੱਪ ਕਿਉਂ ਹਨ: ਬਲਤੇਜ ਪੰਨੂ
ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਮਹਾਰਾਸ਼ਟਰ ਦੇ ਪਨਵੇਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ…
Australia ਦੇ ਖਿਲਾਫ ਖੇਡਣਗੇ ਚੰਡੀਗੜ੍ਹ ਦੇ ਕ੍ਰਿਕੇਟਰ ਨਿਖਿਲ ਕੁਮਾਰ, ਅੰਡਰ-19 ਕ੍ਰਿਕੇਟ ਟੀਮ ‘ਚ ਹੋਇਆ ਸਲੈਕਸ਼ਨ
ਵਿਦਿਆਰਥਣ ਦੇ ਆਤਮਹੱਤਿਆ ਦੇ ਮਾਮਲੇ ‘ਚ ਦੋ ਮਹਿਲਾ ਟੀਚਰਾਂ ਤੇ ਕੇਸ ਦਰਜ, ਸਕੂਲ ਨੇ ਕਿਹਾ ਉਹ ਟੀਚਰਾਂ ਦੇ ਨਾਲ ਹੈ