ਕਾਂਗਰਸ ਦਾ ਹਫ਼ਤਾ ਭਰ ਚੱਲਿਆ ਸਿਆਸੀ ਡਰਾਮਾ ਬਿਨਾਂ ਕਿਸੇ ਬਦਲਾਅ ਦੇ ਖ਼ਤਮ, ਅੰਦਰੂਨੀ ਭੰਬਲਭੂਸਾ ਹੋਇਆ ਜਨਤਕ: ਬਲਤੇਜ ਪੰਨੂ

ਕਾਂਗਰਸ ਦਾ ਹਫ਼ਤਾ ਭਰ ਚੱਲਿਆ ਸਿਆਸੀ ਡਰਾਮਾ ਬਿਨਾਂ ਕਿਸੇ ਬਦਲਾਅ ਦੇ ਖ਼ਤਮ, ਅੰਦਰੂਨੀ ਭੰਬਲਭੂਸਾ ਹੋਇਆ ਜਨਤਕ: ਬਲਤੇਜ ਪੰਨੂ

ਕਾਂਗਰਸ ਦਾ ਹਫ਼ਤਾ ਭਰ ਚੱਲਿਆ ਸਿਆਸੀ ਡਰਾਮਾ ਬਿਨਾਂ ਕਿਸੇ ਬਦਲਾਅ ਦੇ ਖ਼ਤਮਅੰਦਰੂਨੀ ਭੰਬਲਭੂਸਾ ਹੋਇਆ ਜਨਤਕ: ਬਲਤੇਜ ਪੰਨੂ

ਭੂਪੇਸ਼ ਬਘੇਲ ਪੰਜਾਬ ਵਿੱਚ ਛੁੱਟੀਆਂ ਮਨਾਉਣ ਆਏ ਜਾਪਦੇ ਸਨਦਿਨਾਂ ਬੱਧੀ ਚੱਲੀਆਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ: ਬਲਤੇਜ ਪੰਨੂ

ਕਾਂਗਰਸ ਜਿੱਥੇ ਅੰਦਰੂਨੀ ਲੜਾਈ ਵਿੱਚ ਰੁੱਝੀ ਹੋਈ ਹੈਉੱਥੇ ਭਗਵੰਤ ਮਾਨ ਸਰਕਾਰ ਦਾ ਪੂਰਾ ਧਿਆਨ ਸ਼ਾਸਨ ਅਤੇ ਲੋਕ ਭਲਾਈ ਤੇ ਹੈ: ਬਲਤੇਜ ਪੰਨੂ

ਚੰਡੀਗੜ੍ਹ, 11 ਜੁਲਾਈ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਤੇ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਹਾ ਕਿ ਕਾਂਗਰਸ ਦਾ ਹਫ਼ਤਾ ਭਰ ਚੱਲਿਆ ਸਿਆਸੀ ਡਰਾਮਾ ਆਖ਼ਰਕਾਰ ਬਿਨਾਂ ਕਿਸੇ ਬਦਲਾਅ ਦੇ ਖ਼ਤਮ ਹੋ ਗਿਆ ਹੈਜਿਸ ਨੇ ਪਾਰਟੀ ਦੇ ਅੰਦਰੂਨੀ ਭੰਬਲਭੂਸੇ ਅਤੇ ਦਿਸ਼ਾਹੀਣਤਾ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।

 

ਇੱਕ ਵੀਡੀਓ ਬਿਆਨ ਵਿੱਚ ਆਪ‘ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਕਾਂਗਰਸ ਕਿਸੇ ਵੀ ਅਹੁਦੇ ਤੇ ਕਿਸ ਨੂੰ ਨਿਯੁਕਤ ਕਰਦੀ ਹੈ ਜਾਂ ਆਪਣੇ ਅੰਦਰੂਨੀ ਮਾਮਲਿਆਂ ਨੂੰ ਕਿਵੇਂ ਚਲਾਉਂਦੀ ਹੈਇਹ ਪੂਰੀ ਤਰ੍ਹਾਂ ਉਸ ਦਾ ਆਪਣਾ ਨਿੱਜੀ ਮਾਮਲਾ ਹੈ। ਆਮ ਆਦਮੀ ਪਾਰਟੀ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹਾਲਾਂਕਿਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਸਿਆਸੀ ਡਰਾਮੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਦੇਖਣ ਨੂੰ ਮਿਲਿਆਜਿੱਥੇ ਨਾਸ਼ਤੇਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੀਆਂ ਚਰਚਾਵਾਂ ਤੇ ਸਿਰਫ਼ ਮੀਟਿੰਗਾਂ ਅਤੇ ਅਟਕਲਾਂ ਹੀ ਹਾਵੀ ਰਹੀਆਂ।”

 

ਕਾਂਗਰਸ ਲੀਡਰਸ਼ਿਪ ਤੇ ਤਨਜ਼ ਕੱਸਦਿਆਂ ਬਲਤੇਜ ਪੰਨੂ ਨੇ ਕਿਹਾ, “ਇੰਜ ਜਾਪਦਾ ਸੀ ਜਿਵੇਂ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਪੰਜਾਬ ਵਿੱਚ ਛੁੱਟੀਆਂ ਮਨਾਉਣ ਆਏ ਹੋਣਜੋ ਕਈ ਦਿਨ ਮੀਟਿੰਗਾਂ ਵਿੱਚ ਬਿਤਾਉਣ ਤੋਂ ਬਾਅਦ ਸਥਿਤੀ ਨੂੰ ਬਿਲਕੁਲ ਪਹਿਲਾਂ ਵਾਂਗ ਛੱਡ ਕੇ ਵਾਪਸ ਪਰਤ ਗਏ। ਕਈ ਦਿਨਾਂ ਦੀਆਂ ਸਿਆਸੀ ਚਰਚਾਵਾਂ ਅਤੇ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਵੀ ਕਾਂਗਰਸ ਕਿਸੇ ਸਾਰਥਕ ਨਤੀਜੇ ਤੇ ਪਹੁੰਚਣ ਵਿੱਚ ਨਾਕਾਮ ਰਹੀਜੋ ਪਾਰਟੀ ਦੇ ਅੰਦਰੂਨੀ ਡੂੰਘੇ ਮਤਭੇਦਾਂ ਨੂੰ ਦਰਸਾਉਂਦਾ ਹੈ।”

 

ਬਲਤੇਜ ਪੰਨੂ ਨੇ ਅੱਗੇ ਚੁਟਕੀ ਲੈਂਦਿਆਂ ਕਿਹਾ, “ਕਿਸੇ ਨੇ ਮੈਨੂੰ ਮਜ਼ਾਕ ਵਿੱਚ ਕਿਹਾ ਕਿ ਭੂਪੇਸ਼ ਬਘੇਲ ਇਹ ਖ਼ਬਰ ਮਿਲਦਿਆਂ ਹੀ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਾਪਸ ਆ ਗਏ ਹਨ।”

 

ਬਲਤੇਜ ਪੰਨੂ ਨੇ ਕਿਹਾ, “ਕਾਂਗਰਸ ਅੰਦਰੂਨੀ ਲੜਾਈ ਅਤੇ ਸੱਤਾ ਦੇ ਸੰਘਰਸ਼ ਵਿੱਚ ਵਿਅਸਤ ਹੈਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਸ਼ਾਸਨ ਚਲਾਉਣ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੇ ਕੇਂਦਰਿਤ ਹੈ। ਪੰਜਾਬ ਦੇ ਲੋਕ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਬੜੀ ਬਾਰੀਕੀ ਨਾਲ ਦੇਖ ਰਹੇ ਹਨ ਅਤੇ ਚੰਗੀ ਤਰ੍ਹਾਂ ਸਮਝਦੇ ਹਨ ਕਿ ਕਿਹੜੀ ਪਾਰਟੀ ਸੱਚੇ ਮਨ ਨਾਲ ਸੂਬੇ ਦੀ ਸੇਵਾ ਲਈ ਵਚਨਬੱਧ ਹੈ।”

HOMEPAGE:-http://PUNJABDIAL.IN

Leave a Reply

Your email address will not be published. Required fields are marked *

ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪੂਰੇ ਪੰਜਾਬ ਵਿੱਚ ‘ਲੋਕ ਮਿਲਣੀ’ ਦਾ ਆਯੋਜਨ
ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਮਹਾਰਾਸ਼ਟਰ ਦੇ ਪਨਵੇਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ…
Australia ਦੇ ਖਿਲਾਫ ਖੇਡਣਗੇ ਚੰਡੀਗੜ੍ਹ ਦੇ ਕ੍ਰਿਕੇਟਰ ਨਿਖਿਲ ਕੁਮਾਰ, ਅੰਡਰ-19 ਕ੍ਰਿਕੇਟ ਟੀਮ ‘ਚ ਹੋਇਆ ਸਲੈਕਸ਼ਨ
ਵਿਦਿਆਰਥਣ ਦੇ ਆਤਮਹੱਤਿਆ ਦੇ ਮਾਮਲੇ ‘ਚ ਦੋ ਮਹਿਲਾ ਟੀਚਰਾਂ ਤੇ ਕੇਸ ਦਰਜ, ਸਕੂਲ ਨੇ ਕਿਹਾ ਉਹ ਟੀਚਰਾਂ ਦੇ ਨਾਲ ਹੈ