ਲੜਕਿਆਂ ਲਈ ਚਮੜੀ ਦੀ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਰੋਜ਼ਾਨਾ ਫੇਸ ਵਾਸ਼ ਨਾਲ ਕਲੀਨਜ਼ਿੰਗ, ਮਾਇਸਚਰਾਈਜ਼ਰ ਅਤੇ ਧੁੱਪ ਤੋਂ ਬਚਾਅ ਲਈ ਸਨਸਕ੍ਰੀਨ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਦਾੜ੍ਹੀ-ਮੁੱਛਾਂ ਦੀ ਨਿਯਮਤ ਸਫ਼ਾਈ, ਟ੍ਰਿਮਿੰਗ ਅਤੇ ਰਾਤ ਵੇਲੇ ਸਕਿਨ ਕੇਅਰ ਰੂਟੀਨ ਅਪਣਾ ਕੇ ਚਮੜੀ ਨੂੰ ਸਿਹਤਮੰਦ ਅਤੇ ਰੁੱਖੇਪਣ ਤੋਂ ਮੁਕਤ ਰੱਖਿਆ ਜਾ ਸਕਦਾ ਹੈ।

ਲੜਕਿਆਂ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਚਮੜੀ ਨੂੰ ਹਾਈਡ੍ਰੇਟ ਰੱਖਣ। ਇਸ ਲਈ ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਬੱਸ ਫੇਸ ਵਾਸ਼ ਕਰਨ ਤੋਂ ਬਾਅਦ ਇੱਕ ਵਧੀਆ ਲਾਈਟ ਵੇਟ ਮਾਇਸਚਰਾਈਜ਼ਰ ਲਗਾਓ। ਸਿਰਫ਼ ਚਿਹਰੇ ’ਤੇ ਹੀ ਨਹੀਂ ਸਗੋਂ ਹੱਥਾਂ-ਪੈਰਾਂ ਦੀ ਚਮੜੀ ਉੱਤੇ ਵੀ ਇਸ ਦੀ ਵਰਤੋਂ ਕਰੋ। ਤੁਸੀਂ ਆਪਣੇ ਨਾਲ ਇੱਕ ਛੋਟਾ ਮਾਇਸਚਰਾਈਜ਼ਰ ਵੀ ਰੱਖ ਸਕਦੇ ਹੋ ਤਾਂ ਜੋ ਦਿਨ ਵੇਲੇ ਇਹ ਤੁਹਾਡੇ ਕੰਮ ਆ ਸਕੇ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਪ ਬਾਮ ਲਗਾਉਣਾ ਨਾ ਭੁੱਲੋ। ਤੁਹਾਡੇ ਬੁੱਲ੍ਹਾਂ ਨੂੰ ਸਭ ਤੋਂ ਜ਼ਿਆਦਾ ਨਮੀ ਦੀ ਲੋੜ ਹੁੰਦੀ ਹੈ।

ਸਨਸਕ੍ਰੀਨ ਲਗਾਉਣ ਦਾ ਨਿਯਮ ਵੀ ਲੜਕਿਆਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਯੂਵੀ (UV) ਕਿਰਨਾਂ ਤੁਹਾਡੀ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਕਿਤੇ ਬਾਹਰ ਜਾ ਰਹੇ ਹੋਵੋ ਅਤੇ ਪਤਾ ਹੋਵੇ ਕਿ ਧੁੱਪ ਦੇ ਸੰਪਰਕ ਵਿੱਚ ਆਉਣਾ ਪਵੇਗਾ। ਅਜਿਹੀ ਸਥਿਤੀ ਵਿੱਚ ਮਾਇਸਚਰਾਈਜ਼ਰ ਤੋਂ ਇਲਾਵਾ ਸਨਸਕ੍ਰੀਨ ਵੀ ਜ਼ਰੂਰ ਲਗਾਓ। ਤੁਸੀਂ ਐੱਸਪੀਐੱਫ 30 ਪਲੱਸ (SPF 30+) ਜਾਂ 50 ਦੀ ਸਨਸਕ੍ਰੀਨ ਵਰਤ ਸਕਦੇ ਹੋ। ਜੇਕਰ ਜ਼ਿਆਦਾ ਦੇਰ ਧੁੱਪ ਵਿੱਚ ਰਹਿਣਾ ਹੋਵੇ ਤਾਂ ਇਸ ਨੂੰ ਨਾਲ ਰੱਖੋ ਅਤੇ ਕੁਝ ਘੰਟਿਆਂ ਦੇ ਵਕਫ਼ੇ ਤੋਂ ਬਾਅਦ ਦੁਬਾਰਾ ਲਗਾਓ।

ਲੜਕਿਆਂ ਨੂੰ ਆਪਣੀ ਰਾਤ ਦੀ ਸਕਿਨ ਕੇਅਰ ਵਿੱਚ ਕਲੀਨਜ਼ਿੰਗ, ਟੋਨਿੰਗ ਅਤੇ ਮਾਇਸਚਰਾਈਜ਼ਿੰਗ ਤਾਂ ਕਰਨੀ ਹੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਚਿਹਰੇ ’ਤੇ ਦਾਗ਼-ਧੱਬੇ ਪੈ ਰਹੇ ਹਨ ਜਾਂ ਹੱਸਦੇ ਤੇ ਗੱਲ ਕਰਦੇ ਸਮੇਂ ਅੱਖਾਂ ਦੇ ਆਲੇ-ਦੁਆਲੇ ਚਮੜੀ ਉੱਤੇ ਬਰੀਕ ਲਾਈਨਾਂ ਬਣਦੀਆਂ ਦਿਖਾਈ ਦਿੰਦੀਆਂ ਹਨ, ਤਾਂ ਮਾਹਰ ਨਾਲ ਸਲਾਹ ਕਰਕੇ ਕੋਈ ਸੀਰਮ ਜਾਂ ਫਿਰ ਹਾਈਡ੍ਰੇਟਿੰਗ ਕਰੀਮ ਅਤੇ ਮਾਸਕ ਆਪਣੀ ਸਕਿਨ ਕੇਅਰ ਰੂਟੀਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਦਾੜ੍ਹੀ-ਮੁੱਛਾਂ ਦੀ ਸਾਫ਼-ਸਫ਼ਾਈ ਤੁਹਾਡੀ ਚਮੜੀ ਦੀ ਦੇਖਭਾਲ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ, ਕਿਉਂਕਿ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਬਹੁਤ ਸਾਰੇ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਹ ਤੁਹਾਨੂੰ ਬਿਮਾਰ ਵੀ ਕਰ ਸਕਦੇ ਹਨ। ਹਫ਼ਤੇ ਵਿੱਚ ਇੱਕ ਵਾਰ ਆਪਣੀ ਦਾੜ੍ਹੀ ਅਤੇ ਮੁੱਛਾਂ ਨੂੰ ਟ੍ਰਿਮ ਕਰਦੇ ਰਹੋ। ਫੇਸ ਵਾਸ਼ ਕਰਦੇ ਸਮੇਂ ਇਸ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ, ਕਿਉਂਕਿ ਵਾਲਾਂ ਦੇ ਹੇਠਲੇ ਹਿੱਸੇ ਨੂੰ ਜ਼ਿਆਦਾਤਰ ਪੁਰਸ਼ ਅਣਦੇਖਾ ਕਰ ਦਿੰਦੇ ਹਨ, ਜਿਸ ਨਾਲ ਉੱਥੋਂ ਦੀ ਚਮੜੀ ਜ਼ਿਆਦਾ ਖ਼ੁਸ਼ਕ (ਰੁੱਖੀ) ਹੋ ਸਕਦੀ ਹੈ। ਇਸ ਦੇ ਨਾਲ ਹੀ ਆਪਣੀ ਦਾੜ੍ਹੀ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਣਾ ਚਾਹੀਦਾ ਹੈ।
HOMEPAGE:-http://PUNJABDIAL.IN

Leave a Reply