ਮਨਕੀਰਤ ਨੇ ਕਿਹਾ ਕਿ ਇਹ ਟਰੈਕਟਰ ਉਨ੍ਹਾਂ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਹੜ ਦੌਰਾਨ ਨੁਕਸਾਨ ਹੋਇਆ ਹੈ।
ਮਨਕੀਰਤ ਔਲਖ ਦੀ ਟੀਮ ਵੱਲੋਂ ਹੜ ਪੀੜਿਤ ਕਿਸਾਨਾਂ ਨੂੰ ਕੁੱਲ 100 ਟਰੈਕਟਰ ਵੰਡੇ ਜਾਣਗੇ। ਔਲਖ ਨੇ ਕਿਹਾ ਕਿ ਉਹ ਹਰ ਉਸ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਹੜ੍ਹ ਨੇ ਨੁਕਸਾਨ ਕੀਤਾ ਹੈ।
ਮਨਕੀਰਤ ਔਲਖ ਵੱਲੋਂ ਬੀਤੇ ਕੱਲ੍ਹ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਜਿੱਥੇ ਪਿੰਡ ਸ਼ਾਹਪੁਰ ਜਾਜਨ ਵਿਖੇ ਉਨ੍ਹਾਂ ਵੱਲੋਂ ਹੜ੍ਹ ਪੀੜਿਤ ਕਿਸਾਨਾਂ ਨੂੰ 10 ਨਵੇਂ ਟਰੈਕਟਰ ਵੰਡੇ ਗਏ।
ਗਰਾਉਂਡ ਜ਼ੀਰੋ ‘ਤੇ ਮਦਦ ਕਰਦੇ ਨਜ਼ਰ ਆਏ ਮਨਕੀਰਤ ਔਲਖ
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਕੀਰਤ ਨੇ ਕਿਹਾ ਕਿ ਇਹ ਟਰੈਕਟਰ ਉਨ੍ਹਾਂ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਹੜ ਦੌਰਾਨ ਨੁਕਸਾਨ ਹੋਇਆ ਹੈ। ਮਨਕੀਰਤ ਔਲਖ ਦੀ ਟੀਮ ਵੱਲੋਂ ਹੜ ਪੀੜਿਤ ਕਿਸਾਨਾਂ ਨੂੰ ਕੁੱਲ 100 ਟਰੈਕਟਰ ਵੰਡੇ ਜਾਣਗੇ। ਔਲਖ ਨੇ ਕਿਹਾ ਕਿ ਉਹ ਹਰ ਉਸ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਹੜ੍ਹ ਨੇ ਨੁਕਸਾਨ ਕੀਤਾ ਹੈ।
ਇਸ ਦੌਰਾਨ ਮਨਕੀਰਤ ਔਲਖ ਗਰਾਉਂਡ ਜ਼ੀਰੋ ‘ਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਦਦ ਕਰਦੇ ਵੀ ਨਜ਼ਰ ਆਏ। ਉਨ੍ਹਾਂ ਨੇ ਇੱਕ ਬਜ਼ੁਰਗ ਜੋੜੇ ਨੂੰ ਕਿਹਾ ਕਿ ਤੁਹਾਨੂੰ ਡੰਗਰਾਂ ਵਾਲੇ ਕਮਰੇ ਵਿੱਚ ਰਹਿਣ ਦੀ ਲੋੜ ਨਹੀਂ ਹੈ। ਤੁਸੀਂ ਮੇਰੇ ਨਾਲ ਚੰਡੀਗੜ੍ਹ ਮੇਰੇ ਘਰ ਚੱਲੋ, ਜਿਸ ਤੋਂ ਬਾਅਦ ਮਨਕੀਰਤ ਨੇ ਉਸ ਬਜ਼ੁਰਗ ਜੋੜੇ ਨੂੰ ਆਰਥਿਕ ਮਦਦ ਵੀ ਕੀਤੀ। ਉਹ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਨੂੰ ਪੈਸੇ ਵੰਡਦੇ ਨਜ਼ਰ ਵੀ ਆਏ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਹੋ ਸਕੇਗਾ ਉਨ੍ਹੀਂ ਸੇਵਾ ਕਰਨਗੇ।
ਧਮਕੀ ਤੋਂ ਬਾਅਦ ਵੀ ਸੇਵਾ ਵਿੱਚ ਜੁੱਟੇ
ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਆਈ ਹੈ। ਜਿਸ ਦੇ ਬਾਵਜੂਦ ਉਹ ਅਤੇ ਉਨ੍ਹਾਂ ਦੀ ਟੀਮ ਹੜ੍ਹ ਪੀੜਤਾਂ ਦੀ ਲੋਕਾਂ ਵਿੱਚ ਲੱਗੇ ਹੋਏ ਹਨ। ਉਹ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਲਗਾਤਾਰ ਰਾਸ਼ਨ ਅਤੇ ਹੋਰ ਸਮੱਗਰੀ ਵੰਡ ਰਹੇ ਹਨ। ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਵਿੱਚ ਕਿਹਾ ਗਿਆ ਕਿ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਹੁਤ ਜਲਦ ਖਤਮ ਕਰ ਦਿੱਤਾ ਜਾਏਗਾ।
HOMEPAGE:-http://PUNJABDIAL.IN
Leave a Reply