ਸੀਨੀਅਰ ਅਦਾਕਾਰ ਧਰਮਿੰਦਰ ਦਾ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ, ਸੋਮਵਾਰ ਨੂੰ, ਧਰਮਿੰਦਰ ਦੇ ਘਰ ਦੇ ਬਾਹਰ ਅਚਾਨਕ ਹਲਚਲ ਵੱਧ ਗਈ।
ਇੱਕ ਐਂਬੂਲੈਂਸ ਨੂੰ ਵੀ ਅੰਦਰ ਦਾਖਲ ਹੁੰਦੇ ਦੇਖਿਆ ਗਿਆ।
ਇਸ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਵਿਲੇ ਪਾਰਲੇ ਦੇ ਸ਼ਮਸ਼ਾਨ ਘਾਟ ਵਿੱਚ ਦੇਖਿਆ ਗਿਆ। ਬਾਅਦ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ।
ਇਸ ਤੋਂ ਪਹਿਲਾਂ, ਅੱਜ ਦੁਪਹਿਰ, ਉਨ੍ਹਾਂ ਦੇ ਬੰਗਲੇ, “ਸਨੀ ਵਿਲਾ” ਵਿੱਚ ਅਚਾਨਕ ਗਹਿਮਾ-ਗਹਿਮੀ ਵੱਧ ਗਈ, ਜਿਸ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਇੱਕ ਐਂਬੂਲੈਂਸ ਵੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੁੰਦੀ ਦੇਖੀ ਗਈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਤੁਰੰਤ ਸੁਰੱਖਿਆ ਕਾਰਨਾਂ ਕਰਕੇ ਬੰਗਲੇ ਨੂੰ ਬੈਰੀਕੇਡ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਫੋਰਸ ਤੋਂ ਇਲਾਵਾ, ਲਗਭਗ 50 ਨਿੱਜੀ ਸੁਰੱਖਿਆ ਗਾਰਡਾਂ ਦੀ ਇੱਕ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਪਰਿਵਾਰ ਦੇ ਕਈ ਮੈਂਬਰ ਧਰਮਿੰਦਰ ਦੇ ਘਰ ਜਾਂਦੇ ਵੀ ਦੇਖੇ ਗਏ।
ਉੱਧਰ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਟਵੀਟ ਕਰਕੇ ਧਰਮਿੰਦਰ ਦੇ ਦੇਹਾਂਤ ਤੇ ਦੁਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ – ਇੱਕ ਯੁੱਗ ਦਾ ਅੰਤ ਹੈ। ਧਰਮਿੰਦਰ ਜੀ ਨੂੰ ਹਮੇਸ਼ਾ ਯਾਦ ਰਖਾਂਗੇ। ਧਰਮਿੰਦਰ ਜੀ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ, ਜਿਸਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕੇਗੀ।
ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ
ਕੁਝ ਦਿਨ ਪਹਿਲਾਂ, ਧਰਮਿੰਦਰ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂਦਾ ਕਈ ਦਿਨਾਂ ਤੱਕ ਇਲਾਜ ਚੱਲਿਆ। ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਉਨ੍ਹਾਂ ਨੂੰ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ, ਪਰਿਵਾਰ ਨੇ ਘਰ ਵਿੱਚ ਹੀ ਉਸਦਾ ਇਲਾਜ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
HOMEPAGE:-http://PUNJABDIAL.IN

Leave a Reply