ਬਿਨਾਂ OTP ਅਤੇ PIN ਦੇ ਖ਼ਾਲੀ ਹੋ ਸਕਦੈ ਖ਼ਾਤਾ, ਜਾਣੋ ਕੀ ਹੈ NFC ਸਕੈਮ ਦਾ ਪੂਰਾ ਖੇਡ

ਬਿਨਾਂ OTP ਅਤੇ PIN ਦੇ ਖ਼ਾਲੀ ਹੋ ਸਕਦੈ ਖ਼ਾਤਾ, ਜਾਣੋ ਕੀ ਹੈ NFC ਸਕੈਮ ਦਾ ਪੂਰਾ ਖੇਡ

ਡਿਜੀਟਲ ਭੁਗਤਾਨ ਦੇ ਵਧਦੇ ਚਲਨ ਦੇ ਨਾਲ-ਨਾਲ ਸਾਈਬਰ ਠੱਗੀ ਦੇ ਨਵੇਂ-ਨਵੇਂ ਤਰੀਕੇ ਵੀ ਸਾਹਮਣੇ ਆ ਰਹੇ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਹੈ NFC ਸਕੈਮ, ਜਿਸ ਵਿੱਚ ਠੱਗ ਬਿਨਾਂ ਕਾਰਡ ਖੋਹੇ ਜਾਂ ਪਿਨ ਪੁੱਛੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

NFC ਸਕੈਮ ਵਿੱਚ ਜਾਲਸਾਜ਼ ‘ਟੈਪ ਐਂਡ ਪੇ’ ਦੀ ਸੁਵਿਧਾ ਦਾ ਨਜਾਇਜ਼ ਫ਼ਾਇਦਾ ਚੁੱਕਦੇ ਹਨ।

ਇਹ ਤਰੀਕਾ ਬਿਨਾਂ ਓ.ਟੀ.ਪੀ. ਜਾਂ ਪਾਸਵਰਡ ਮੰਗੇ ਤੁਹਾਡੀ ਜੇਬ ਖ਼ਾਲੀ ਕਰ ਸਕਦਾ ਹੈ।

ਡਿਜੀਟਲ ਭੁਗਤਾਨ ਦੇ ਵਧਦੇ ਚਲਨ ਦੇ ਨਾਲ-ਨਾਲ ਸਾਈਬਰ ਠੱਗੀ ਦੇ ਨਵੇਂ-ਨਵੇਂ ਤਰੀਕੇ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ NFC ਸਕੈਮ, ਜਿਸ ਵਿੱਚ ਠੱਗ ਬਿਨਾਂ ਕਾਰਡ ਖੋਹੇ ਜਾਂ ਪਿਨ ਪੁੱਛੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। NFC ਸਕੈਮ ਵਿੱਚ ਜਾਲਸਾਜ਼ ‘ਟੈਪ ਐਂਡ ਪੇ’ ਦੀ ਸੁਵਿਧਾ ਦਾ ਨਜਾਇਜ਼ ਫ਼ਾਇਦਾ ਚੁੱਕਦੇ ਹਨ। ਇਹ ਤਰੀਕਾ ਬਿਨਾਂ ਓ.ਟੀ.ਪੀ. ਜਾਂ ਪਾਸਵਰਡ ਮੰਗੇ ਤੁਹਾਡੀ ਜੇਬ ਖ਼ਾਲੀ ਕਰ ਸਕਦਾ ਹੈ। ਜੇਕਰ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਵਿੱਚ ਕਾਂਟੈਕਟਲੈੱਸ ਪੇਮੈਂਟ ਯਾਨੀ ‘ਟੈਪ ਟੂ ਪੇ’ ਸੁਵਿਧਾ ਚਾਲੂ ਹੈ, ਤਾਂ ਤੁਸੀਂ ਇਨ੍ਹਾਂ ਦੇ ਨਿਸ਼ਾਨੇ ‘ਤੇ ਆ ਸਕਦੇ ਹੋ। ਅਜਿਹੇ ਵਿੱਚ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਹ ਸਕੈਮ ਕਿਵੇਂ ਕੰਮ ਕਰਦਾ ਹੈ ਅਤੇ ਇਸ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਕੀ ਹੈ NFC ਸਕੈਮ?

NFC ਯਾਨੀ ‘ਨੀਅਰ ਫੀਲਡ ਕਮਿਊਨੀਕੇਸ਼ਨ’ ਇੱਕ ਅਜਿਹੀ ਤਕਨਾਲੋਜੀ ਹੈ, ਜਿਸ ਦੀ ਮਦਦ ਨਾਲ ਫ਼ੋਨ ਜਾਂ ਬੈਂਕ ਕਾਰਡ ਨੂੰ ਮਸ਼ੀਨ ਦੇ ਨੇੜੇ ਲਿਆ ਕੇ ਬਿਨਾਂ ਛੂਹੇ (ਕਾਂਟੈਕਟਲੈੱਸ) ਭੁਗਤਾਨ ਕੀਤਾ ਜਾਂਦਾ ਹੈ। ਇਸੇ ਤਕਨਾਲੋਜੀ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਸਾਈਬਰ ਠੱਗਾਂ ਵੱਲੋਂ ਕੀਤੀ ਜਾਂਦੀ ਹੈ। ਜੇਕਰ ਕਿਸੇ ਕਾਰਡ ਵਿੱਚ ‘ਟੈਪ ਟੂ ਪੇ’ ਸੁਵਿਧਾ ਐਕਟਿਵ ਹੈ ਅਤੇ ਉਹ ਕਾਰਡ ਰੀਡਰ ਮਸ਼ੀਨ ਦੇ ਬਹੁਤ ਨੇੜੇ ਆ ਜਾਂਦਾ ਹੈ, ਤਾਂ ਛੋਟੀ ਰਕਮ ਦੇ ਲੈਣ-ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹੋ ਵਜ੍ਹਾ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦਾ ਕਾਰਡ ਕਿਸੇ ਅਣਜਾਣ ਡਿਵਾਈਸ ਦੇ ਸੰਪਰਕ ਵਿੱਚ ਨਾ ਆਵੇ।

ਕਿਨ੍ਹਾਂ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ?

ਜਿਨ੍ਹਾਂ ਵਿਅਕਤੀਆਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਵਿੱਚ ਕਾਂਟੈਕਟਲੈੱਸ ਪੇਮੈਂਟ ਦੀ ਸੁਵਿਧਾ ਚਾਲੂ ਹੈ, ਉਨ੍ਹਾਂ ਨੂੰ ਆਪਣੇ ਕਾਰਡ ਅਤੇ ਫ਼ੋਨ ਦੀ ਸੁਰੱਖਿਆ ‘ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਭੀੜ ਵਾਲੀਆਂ ਬੱਸਾਂ, ਮੈਟਰੋ, ਬਾਜ਼ਾਰਾਂ ਜਾਂ ਜਨਤਕ ਥਾਵਾਂ ‘ਤੇ ਆਪਣੇ ਬੈਗ ਅਤੇ ਜੇਬ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਇਸ ਸੁਵਿਧਾ ਦੀ ਜ਼ਰੂਰਤ ਨਹੀਂ ਹੈ, ਤਾਂ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰਕੇ ਇਸ ਨੂੰ ਬੰਦ ਵੀ ਕਰਵਾ ਸਕਦੇ ਹੋ। ਬੈਂਕ ਦੀ ਮੋਬਾਈਲ ਐਪ ਦੀ ਮਦਦ ਨਾਲ ਵੀ ਤੁਸੀਂ ਇਸ ਸੁਵਿਧਾ ਨੂੰ ਖ਼ੁਦ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਬੈਂਕ ਤੋਂ ਆਉਣ ਵਾਲੇ ਟ੍ਰਾਂਸਜੈਕਸ਼ਨ ਅਲਰਟ ‘ਤੇ ਨਜ਼ਰ ਰੱਖਣਾ ਵੀ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਤੁਰੰਤ ਮਿਲ ਸਕੇ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਬਚ ਸਕਦੇ ਹੋ NFC ਸਕੈਮ ਤੋਂ

NFC ਸਕੈਮ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਕਾਰਡ ਅਤੇ ਫ਼ੋਨ ਨੂੰ ਹਮੇਸ਼ਾ ਸੁਰੱਖਿਅਤ ਰੱਖੋ ਅਤੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਇਨ੍ਹਾਂ ਨੂੰ ਛੂਹਣ ਜਾਂ ਬਹੁਤ ਨੇੜੇ ਲਿਆਉਣ ਦਾ ਮੌਕਾ ਨਾ ਦਿਓ। ਬੈਂਕ ਖ਼ਾਤੇ ਦੇ ਐੱਸ.ਐੱਮ.ਐੱਸ. (SMS) ਅਤੇ ਨੋਟੀਫਿਕੇਸ਼ਨਾਂ ਨੂੰ ਨਿਯਮਿਤ ਰੂਪ ਵਿੱਚ ਚੈੱਕ ਕਰਦੇ ਰਹੋ, ਤਾਂ ਜੋ ਕਿਸੇ ਵੀ ਅਣਪਛਾਤੀ ਟ੍ਰਾਂਸਜੈਕਸ਼ਨ ਦਾ ਤੁਰੰਤ ਪਤਾ ਲੱਗ ਸਕੇ। ਜੇਕਰ ਕਾਰਡ ਗੁੰਮ ਹੋ ਜਾਵੇ ਜਾਂ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਨਜ਼ਰ ਆਵੇ, ਤਾਂ ਬਿਨਾਂ ਕਿਸੇ ਦੇਰੀ ਦੇ ਕਾਰਡ ਨੂੰ ਬਲਾਕ ਕਰਵਾਓ ਅਤੇ ਬੈਂਕ ਨੂੰ ਇਸ ਦੀ ਤੁਰੰਤ ਜਾਣਕਾਰੀ ਦਿਓ। ਥੋੜ੍ਹੀ ਜਿਹੀ ਜਾਗਰੂਕਤਾ ਅਤੇ ਸਾਵਧਾਨੀ ਤੁਹਾਨੂੰ ਡਿਜੀਟਲ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੀ ਹੈ।

Leave a Reply

Your email address will not be published. Required fields are marked *