ਕਿਸੇ ਦਾ ਨਾਮ ਲਏ ਬਿਨਾਂ, ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੇ ਉਸ ਫਿਲਮ ਲਈ ਇੱਕ ਲੰਬੀ ਲੜਾਈ ਲੜੀ ਜਿਸ ਦਾ ਤੁਸੀਂ ਸਟੇਜ ‘ਤੇ ਮਜ਼ਾਕ ਉਡਾ ਰਹੇ ਹੋ।
“ਮੈਂ ਸਾਰਿਆਂ ਦਾ ਸਮਰਥਨ ਕਰਦਾ ਹਾਂ”। “ਖਾਲੜਾ ਦੇ ਜੀਵਨ ਬਾਰੇ ਬਣੀ ਫਿਲਮ ‘ਸਤਲੁਜ’ ‘ਤੇ ਪਾਬੰਦੀ ਲਗਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ।
ਕੋਈ ਸਾਨੂੰ ਨਫ਼ਰਤ ਕਰਦਾ ਹੈ ਤਾਂ ਕਰੇ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਸਭ ਨੂੰ I Love you…”
ਕਿਸੇ ਦਾ ਨਾਮ ਲਏ ਬਿਨਾਂ, ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੇ ਉਸ ਫਿਲਮ ਲਈ ਇੱਕ ਲੰਬੀ ਲੜਾਈ ਲੜੀ ਜਿਸ ਦਾ ਤੁਸੀਂ ਸਟੇਜ ‘ਤੇ ਮਜ਼ਾਕ ਉਡਾ ਰਹੇ ਹੋ। “ਮੈਂ ਸਾਰਿਆਂ ਦਾ ਸਮਰਥਨ ਕਰਦਾ ਹਾਂ”। “ਖਾਲੜਾ ਦੇ ਜੀਵਨ ਬਾਰੇ ਬਣੀ ਫਿਲਮ ‘ਸਤਲੁਜ’ ‘ਤੇ ਪਾਬੰਦੀ ਲਗਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਕੋਈ ਸਾਨੂੰ ਨਫ਼ਰਤ ਕਰਦਾ ਹੈ ਤਾਂ ਕਰੇ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਸਭ ਨੂੰ I Love you…”
ਦੱਸ ਦਈਏ ਕਿ ਸੀਜੇਪੀ ਨੇ ਨੀਟ ਪੇਪਰ ਲੀਕ ਦੇ ਸਬੰਧ ਵਿੱਚ ਦਿੱਲੀ ਵਿੱਚ ਪਹਿਲੇ ਵਿਰੋਧ ਪ੍ਰਦਰਸ਼ਨ ਦੌਰਾਨ ਦਿਲਜੀਤ ਦਾ ਸਮਰਥਨ ਮੰਗਿਆ ਸੀ। ਦਿਲਜੀਤ ਨੇ ਜਵਾਬ ਦਿੱਤਾ, “ਇਹ ਇੱਕ ਰਾਜਨੀਤਿਕ ਧਰਨਾ ਹੈ ਅਤੇ ਮੈਨੂੰ ਰਾਜਨੀਤੀ ਤੋਂ ਬਾਹਰ ਰੱਖੋ।” ਸੀਜੇਪੀ ਨੇ ਫਿਰ ਦਿਲਜੀਤ ਦੀ ਫਿਲਮ “ਸਤਲੁਜ” ਨੂੰ ਲੈ ਕੇ ਸਟੇਜ ਤੋਂ ਟਿੱਪਣੀ ਕੀਤੀ ਸੀ। ਜਿਸ ਦਾ ਜਵਾਬ ਦਿਲਜੀਤ ਨੇ ਦਿੱਲੀ ਸ਼ੋਅ ਵਿੱਚ ਦਿੱਤਾ।
ਦਿਲਜੀਤ ਨੇ ਸ਼ੋਅ ‘ਤੇ ਕੀ ਕਿਹਾ…
ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ Bro: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਾਹ “ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ, Bro। ਮੈਂ ਸ਼ਾਂਤ ਹਾਂ, ਇਸ ਲਈ ਮੈਨੂੰ ਸ਼ਾਂਤ ਰਹਿਣ ਦਿਓ। ਮੈਂ ਤੁਹਾਡਾ ਸਾਰਿਆਂ ਦਾ ਸਮਰਥਨ ਕਰਦਾ ਹਾਂ, ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ।”
ਜਿਸ ਫਿਲਮ ਦਾ ਮਜ਼ਾਕ ਉਡਾ ਰਹੇ ਹੋ, ਉਸ ਲਈ ਲੰਬੀ ਲੜਾਈ ਲੜੀ: ਦਿੱਲੀ ਵਿੱਚ ਸੀਜੇਪੀ ਦੇ ਮੰਚ ‘ਤੇ ਸਤਲੂਜ ਫਿਲਮ ਦਾ ਮਜ਼ਾਕ ਉਡਾਏ ਜਾਣ ‘ਤੇ ਦਿਲਜੀਤ ਨੇ ਕਿਹਾ, “ਜਿਸ ਫਿਲਮ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ, ਉਹ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਹੈ। ਅਸੀਂ ਇਸ ਦੇ ਲਈ ਇੱਕ ਲੰਬੀ ਲੜਾਈ ਲੜੀ। ਜੇਕਰ ਕੋਈ ਸਾਨੂੰ ਨਫ਼ਰਤ ਕਰਦਾ ਹੈ, ਤਾਂ ਇਹ ਠੀਕ ਹੈ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।”
ਖੈਰ, ਮੈਂ ਅੱਜ ਸ਼ੋਅ ਕਰ ਦਿੱਤਾ: ਦਿਲਜੀਤ ਦੋਸਾਂਝ ਨੇ ਆਪਣੇ AURA ਇੰਡੀਆ ਟੂਰ 2026 ਦੀ ਸ਼ੁਰੂਆਤ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇੱਕ ਹਾਊਸਫੁੱਲ ਸ਼ੋਅ ਨਾਲ ਕੀਤੀ। ਸ਼ੋਅ ਤੋਂ ਬਾਅਦ, ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤਾ। ਜਿਸ ਵਿੱਚ ਕਿਹਾ ਗਿਆ ਕਿ ਕੁਝ ਲੋਕਾਂ ਨੇ ਉਸ ਦੇ ਦਿੱਲੀ ਸ਼ੋਅ ਨੂੰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਖੈਰ,ਮੈਂ ਅੱਜ ਸ਼ੋਅ ਕਰ ਦਿੱਤਾ।
CJP ਨੇ ਫਿਲਮ ‘ਸਤਲੁਜ’ ਦਾ ਮਜ਼ਾਕ ਉਡਾਇਆ ਸੀ
ਦਿਲਜੀਤ ਨੇ ਇਸ ਗੱਲ੍ਹ ਦੀ ਨਾਰਾਜ਼ਗੀ ਜ਼ਾਹਰ ਕਰਦੇ ਹੋਇਆ CJP ਆਗੂ ਅਭਿਜੀਤ ਦੀਪਕੇ ਨੇ ਉਨ੍ਹਾਂ ਦੀ ਫਿਲਮ “ਸਤਲੁਜ” ਦਾ ਮਜ਼ਾਕ ਉਡਾਇਆ। ਦਿਲਜੀਤ ‘ਤੇ ਪਖੰਡ ਦਾ ਇਲਜ਼ਾਮ ਲਗਾਉਂਦੇ ਹੋਏ, ਉਨ੍ਹਾਂ ਸਵਾਲ ਕੀਤਾ ਕਿ ਜਦੋਂ ਉਹ ਰਾਜਨੀਤਿਕ ਅਤੇ ਗੰਭੀਰ ਮੁੱਦਿਆਂ ‘ਤੇ ਫਿਲਮਾਂ ਬਣਾਉਂਦੇ ਹਨ ਤਾਂ ਉਹ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ‘ਤੇ ਚੁੱਪ ਕਿਉਂ ਰਹੇ। ਉਨ੍ਹਾਂ ਨੇ ਸਟੇਜ ਤੋਂ ਵਿਅੰਗਮਈ ਟਿੱਪਣੀ ਕੀਤੀ ਕਿ ਜੇਕਰ ਉਹ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲੈਂਦੇ, ਤਾਂ ਉਨ੍ਹਾਂ ਦੀਆਂ ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

Leave a Reply