ਜਿਲਾ ਸਬ ਜੇਲ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਸਿਹਤ ਵਿਭਾਗ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ: ਮੈਡਮ ਜਤਿੰਦਰ ਕੌਰ
ਫਾਜਿਲਕਾ 17 ਸਤੰਬਰ- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੈਡਮ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਵਾ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ, ਫਾਜ਼ਿਲਕਾ ਦੇ ਸਹਿਯੋਗ ਨਾਲ ਸਬ-ਜੇਲ੍ਹ ਫਾਜਿਲਕਾ ਵਿਖੇ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਮੈਡਮ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਵਾ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਹੁੰਚੇ। ਇਸ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦਾ ਚੈਕਅਪ ਕੀਤਾ ਗਿਆ, ਜਿਸ ਵਿੱਚ ਛਾਤੀ, ਹੱਡੀਆਂ, ਦੰਦਾਂ ਅਤੇ ਚਮੜੀ ਦੇ ਰੋਗਾਂ ਦਾ ਇਲਾਜ ਕੀਤਾ ਗਿਆ।
ਡਾ. ਐਰਿਕ, ਕਾਰਜਕਾਰੀ ਸਿਵਲ ਸਰਜਨ ਫਾਜਿਲਕਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਕੈਂਪ ਵਿੱਚ ਡਾ ਨੀਲੂ ਚੁੱਘ ਟੀ.ਬੀ. ਅਤੇ ਛਾਤੀ ਰੋਗਾਂ ਦੇ ਮਾਹਿਰ, ਡਾ ਵਿਕਾਸ ਗਾਂਧੀ ਆਰਥੋ ਸਰਜਨ, ਡਾ ਗੁਰਮੇਜ਼ ਸਿੰਘ ਡੈਂਟਲ ਮੈਡੀਕਲ ਅਫ਼ਸਰ, ਡਾ ਸੌਰਭ ਨਾਰੰਗ ਚਮੜੀ ਰੋਗਾਂ ਦੇ ਮਾਹਿਰ, ਸ੍ਰੀ ਰਜਿੰਦਰਪਾਲ ਸਿੰਘ ਆਪਥਾਲਮਿਕ ਅਫ਼ਸਰ ਨੇ 58 ਮਰੀਜਾਂ ਦਾ ਚੈਕਅੱਪ, ਲੈਬ ਟੈਸਟ ਅਤੇ ਇਲਾਜ ਕੀਤਾ ਗਿਆ।
ਅੰਤ ਵਿੱਚ ਮੈਡਮ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਫਾਜ਼ਿਲਕਾ, ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ੍ਰੀ ਆਸ਼ੂ ਭੱਟੀ, ਡਿਪਟੀ ਸੁਪਰਡੰਟ, ਸਬ-ਜੇਲ੍ਹ, ਫਾਜ਼ਿਲਕਾ ਵਲੋਂ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰੀ ਨਿਤਿਨ ਕੁਮਾਰ ਫਾਰਮੇਸੀ ਅਫ਼ਸਰ, ਸ੍ਰੀ ਹਰਮੇਸ਼ ਸਿੰਘ ਅਤੇ ਸ੍ਰੀ ਮਾਂਗੂ ਰਾਮ ਵੀ ਟੀਮ ਨਾਲ ਮੌਜੂਦ ਸਨ।
HOMEPAGE:-http://PUNJABDIAL.IN
Leave a Reply