ਜੇ ਬੱਚਿਆਂ ਦੀਆਂ ਅੱਖਾਂ ਚ ਆ ਰਿਹਾ ਪਾਣੀ ਤਾਂ, ਮਾਪੇ ਹੋ ਜਾਣ ਸਾਵਧਾਨ!

ਜੇ ਬੱਚਿਆਂ ਦੀਆਂ ਅੱਖਾਂ ਚ ਆ ਰਿਹਾ ਪਾਣੀ ਤਾਂ, ਮਾਪੇ ਹੋ ਜਾਣ ਸਾਵਧਾਨ!

ਅੱਜਕੱਲ੍ਹ ਹਰ ਘਰ ਵਿੱਚ ਬੱਚੇ ਘੰਟਿਆਂ-ਘੰਟਿਆਂ ਤੱਕ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਸਭ ਤੋਂ ਵੱਧ ਅਸਰ ਬੱਚਿਆਂ ਦੀਆਂ ਅੱਖਾਂ ‘ਤੇ ਪੈਂਦਾ ਹੈ। ਮੋਬਾਈਲ ਫੋਨ ਜ਼ਿਆਦਾ ਦੇਖਣ ਕਾਰਨ ਬੱਚਿਆਂ ਨੂੰ ਅੱਖਾਂ ਵਿੱਚ ਪਾਣੀ ਆਉਣਾ, ਡ੍ਰਾਈ ਆਈ, ਅੱਖਾਂ ਲਾਲ ਹੋਣਾ, ਥਕਾਵਟ ਅਤੇ ਧੁੰਦਲਾ ਨਜ਼ਰ ਆਉਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੱਚੇ ਮੋਬਾਈਲ ਫ਼ੋਨ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਹ ਇੱਕ ਮਿੰਟ ਲਈ ਵੀ ਫ਼ੋਨ ਤੋਂ ਦੂਰ ਨਹੀਂ ਰਹਿ ਸਕਦੇ ਹਨ। ਆਨਲਾਈਨ ਕਲਾਸਾਂ ਕਾਰਨ ਵੀ ਬੱਚੇ ਮੋਬਾਈਲ ਅਤੇ ਲੈਪਟਾਪ ਦੀ ਸਕਰੀਨ ਨਾਲ ਜੁੜੇ ਰਹਿੰਦੇ ਹਨ।

ਅੱਜਕੱਲ੍ਹ ਬਹੁਤ ਜ਼ਿਆਦਾ ਸਕ੍ਰੀਨ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ‘ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਅਤੇ ਬੱਚਿਆਂ ਨੂੰ Eye Strain ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬੱਚਿਆਂ ਨੂੰ ਡ੍ਰਾਈ ਆਈ, ਸਿਰਦਰਦ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਹੁੰਦੀ ਹੈ। ਇਸ ‘ਚ ਤੁਸੀਂ ਅਕਸਰ ਬੱਚਿਆਂ ਨੂੰ ਬਿਨਾਂ ਵਜ੍ਹਾ ਅੱਖਾਂ ਰਗੜਦੇ ਦੇਖੋਗੇ। ਜੇਕਰ ਬੱਚਿਆਂ ‘ਚ ਅੱਖਾਂ ‘ਚ ਪਾਣੀ ਆਉਣਾ, ਅੱਖਾਂ ‘ਚ ਦਰਦ ਅਤੇ ਸਿਰ ਦਰਦ ਵਰਗੇ ਲੱਛਣ ਦਿਖਾਈ ਦੇਣ ਤਾਂ ਸਮਝ ਲਓ ਕਿ ਅਜਿਹਾ ਆਈ ਸਟ੍ਰੇਨ ਦੀ ਵਜ੍ਹਾ ਕਰਕੇ ਹੋ ਰਿਹਾ ਹੈ। ਇਸ ਵਿੱਚ ਅੱਖਾਂ ਦੀ ਥਕਾਵਟ ਵੀ ਸ਼ਾਮਲ ਹੈ ਜੋ ਘੰਟਿਆਂ ਤੱਕ ਮੋਬਾਈਲ ਫੋਨ ਅਤੇ ਲੈਪਟਾਪ ਨੂੰ ਦੇਖਣ ਨਾਲ ਹੋ ਸਕਦੀ ਹੈ।

ਆਈ ਸਟ੍ਰੇਨ ਕੀ ਹੈ

ਸਕ੍ਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣ ਨਾਲ ਅੱਖਾਂ ਦੀ ਥਕਾਵਟ ਨੂੰ ਆਈ ਸਟ੍ਰੇਨ ਕਹਿੰਦੇ ਹਨ। ਇਸ ਦੇ ਲੱਛਣ ਇਕ ਦਿਨ ‘ਚ ਨਹੀਂ ਸਗੋਂ ਘੰਟਿਆਂ ਤੱਕ ਸਕ੍ਰੀਨ ‘ਤੇ ਦੇਖਣ ਨਾਲ ਦਿਖਾਈ ਦਿੰਦੇ ਹਨ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਲੱਛਣ ਹੋਰ ਗੰਭੀਰ ਹੋ ਸਕਦੇ ਹਨ ਅਤੇ ਨਜ਼ਰ ਧੁੰਦਲੀ ਹੋ ਸਕਦੀ ਹੈ।

ਆਈ ਸਟ੍ਰੇਨ ਦੇ ਕਾਰਨ

– ਆਈ ਸਟ੍ਰੇਨ ਦਾ ਮੁੱਖ ਕਾਰਨ ਘੰਟਿਆਂ ਲਈ ਸਕ੍ਰੀਨ ਨੂੰ ਧਿਆਨ ਨਾਲ ਦੇਖਣਾ ਹੈ। ਅਜਿਹਾ ਇੱਕ ਦਿਨ ਵਿੱਚ ਨਹੀਂ ਸਗੋਂ ਕਈ ਦਿਨਾਂ ਤੱਕ ਲਗਾਤਾਰ ਦੇਖਣ ਨਾਲ ਹੋ ਸਕਦਾ ਹੈ।

– ਘੱਟ ਰੋਸ਼ਨੀ ਵਿੱਚ ਕਿਸੇ ਵੀ ਸਕ੍ਰੀਨ ਨੂੰ ਦੇਖਣ ਨਾਲ ਵੀ ਅੱਖਾਂ ‘ਤੇ ਦਬਾਅ ਪੈਂਦਾ ਹੈ, ਜਦੋਂ ਬੱਚੇ ਹਨੇਰੇ ਵਿੱਚ ਮੋਬਾਈਲ ਜਾਂ ਲੈਪਟਾਪ ਦੇਖਦੇ ਹਨ ਤਾਂ ਇਸ ਦਾ ਉਨ੍ਹਾਂ ਦੀਆਂ ਅੱਖਾਂ ‘ਤੇ ਵੀ ਡੂੰਘਾ ਅਸਰ ਪੈਂਦਾ ਹੈ।

– ਇਹ ਲੰਬੇ ਸਮੇਂ ਤੱਕ ਗਲਤ ਨੰਬਰ ਵਾਲੀ ਐਨਕ ਲਗਾਉਣ ਨਾਲ ਵੀ ਹੋ ਸਕਦਾ ਹੈ, ਭਾਵੇਂ ਤੁਹਾਡਾ ਨੰਬਰ ਬਦਲ ਗਿਆ ਹੋਵੇ ਅਤੇ ਤੁਸੀਂ ਆਪਣੀ ਐਨਕ ਨਹੀਂ ਬਦਲ ਰਹੇ ਹੋ, ਫਿਰ ਵੀ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।
– ਆਈ ਸਟ੍ਰੇਨ ਦੀ ਸਮੱਸਿਆ ਸਿਹਤ ਦੀਆਂ ਸਥਿਤੀਆਂ ਕਾਰਨ ਵੀ ਹੋ ਸਕਦੀ ਹੈ, ਡ੍ਰਾਈ ਆਈ ਸਿੰਡਰੋਮ ਵੀ ਉਨ੍ਹਾਂ ਸਿਹਤ ਸਥਿਤੀਆਂ ਵਿੱਚੋਂ ਇੱਕ ਹੈ। ਅਜਿਹੀ ਸਥਿਤੀ ‘ਚ ਓਵਰ ਦ ਕਾਊਂਟਰ ਆਈ ਡਰਾਪ ਲਗਾਉਣ ਨਾਲ ਸਮੱਸਿਆ ਹੱਲ ਹੋਣ ਦੀ ਬਜਾਏ ਵੱਧ ਸਕਦੀ ਹੈ।

HOMEPAGE:-http://PUNJABDIAL.IN

Leave a Reply

Your email address will not be published. Required fields are marked *