ਕੈਥਲ ‘ਚ ਕਾਨੂੰਗੋ 5 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, 20 ਲੱਖ ਰੁਪਏ ਪਹਿਲਾਂ ਹੀ ਲੈ ਚੁੱਕਾ ਸੀ ਵਿਚੋਲਾ
ਹਰਿਆਣਾ ਦੇ ਕੈਥਲ ਜ਼ਿਲੇ ‘ਚ ਵਿਜੀਲੈਂਸ ਟੀਮ ਨੇ ਇਕ ਵਕੀਲ ਅਤੇ ਵਿਚੋਲੇ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਲਜ਼ਾਮ ਹੈ ਕਿ ਉਸ ਨੇ ਸੈਕਟਰ 18 ਵਿੱਚ ਐਕੁਆਇਰ ਕੀਤੀ ਜ਼ਮੀਨ ਛੁਡਾਉਣ ਦੇ ਬਦਲੇ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ 20 ਲੱਖ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਸਨ ਅਤੇ ਅੱਜ ਵਿਜੀਲੈਂਸ ਨੇ ਬਾਕੀ 5 ਲੱਖ ਰੁਪਏ ਲੈਂਦਿਆਂ ਕਾਨੂੰਗੋ ਕਰਮਵੀਰ ਨੂੰ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਇੰਸਪੈਕਟਰ ਸੂਬਾ ਸਿੰਘ ਨੇ ਦੱਸਿਆ ਕਿ ਰਾਜਕੁਮਾਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਸੈਕਟਰ 18 ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ ’ਤੇ ਕਾਨੂੰਗੋ ਕਰਮਵੀਰ ਅਤੇ ਵਿਚੋਲੇ ਚਰਨ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਜ਼ਮੀਨ ਛੁਡਵਾ ਸਕਦੇ ਹਨ, ਪਰ ਉਸ ਨੂੰ ਇਸ ਲਈ ਪੈਸੇ ਦੇਣੇ ਪੈਣਗੇ। ਮੁਲਜ਼ਮਾਂ ਨੇ ਪਹਿਲਾਂ 20 ਲੱਖ ਰੁਪਏ ਲਏ ਸਨ ਅਤੇ ਬਾਕੀ 5 ਲੱਖ ਰੁਪਏ ਮੰਗਲਵਾਰ ਨੂੰ ਲੈਂਦੇ ਹੋਏ ਰੰਗੇ ਹੱਥੀਂ ਫੜੇ ਗਏ।
ਕਾਨੂੰਗੋ ਕਰਮਵੀਰ ਭੂਮੀ ਗ੍ਰਹਿਣ ਵਿਭਾਗ, ਪੰਚਕੂਲਾ ਵਿੱਚ ਕੰਮ ਕਰ ਰਿਹਾ ਹੈ। ਇਹ ਘਟਨਾ ਸਵਾਲ ਪੈਦਾ ਕਰਦੀ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਰਿਸ਼ਵਤ ਕਿਉਂ ਲਈ।
ਮਾਲ ਵਿਭਾਗ ਅਕਸਰ ਭ੍ਰਿਸ਼ਟਾਚਾਰ ਲਈ ਜਾਣਿਆ ਜਾਂਦਾ ਹੈ ਅਤੇ ਪਟਵਾਰੀ ਅਤੇ ਕਾਨੂੰਗੋ ਵਰਗੇ ਉੱਚ ਅਧਿਕਾਰੀ ਲਗਾਤਾਰ ਰਿਸ਼ਵਤ ਲੈਂਦੇ ਫੜੇ ਜਾਂਦੇ ਹਨ।
HOMEPAGE:-http://PUNJABDIAL.IN
Leave a Reply