ਅੱਲੂ ਅਰਜੁਨ ਨਹੀਂ ਜਾਣਗੇ ਜੇਲ੍ਹ, ਤੇਲੰਗਾਨਾ ਹਾਈਕੋਰਟ ਤੋਂ ਮਿਲੀ ਜ਼ਮਾਨਤ
ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਸਿਨੇਮਾ ਹਾਲ ‘ਚ ਇਕ ਔਰਤ ਦੀ ਮੌਤ ਦੇ ਮਾਮਲੇ ‘ਚ ਅੱਜ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਣ ਦੀ ਗੱਲ ਚੱਲ ਰਹੀ ਹੈ। ਹੁਣ ਅੱਲੂ ਅਰਜੁਨ ਨੂੰ ਤੇਲੰਗਾਨਾ ਹਾਈਕੋਰਟ ਤੋਂ ਸ਼ੁੱਕਰਵਾਰ ਨੂੰ ਹੀ ਜ਼ਮਾਨਤ ਮਿਲ ਗਈ ਹੈ।
ਹਾਈ ਕੋਰਟ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਭਗਦੜ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਅੱਲੂ ਅਰਜੁਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਹੁਣ ਹਾਈ ਕੋਰਟ ਨੇ ਅੱਲੂ ਅਰਜੁਨ ਨੂੰ ਵੱਡੀ ਰਾਹਤ ਦਿੰਦਿਆਂ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਘਟਨਾ 4 ਦਸੰਬਰ ਦੀ ਹੈ। ਸੰਧਿਆ ਸਿਨੇਮਾ ਵਿੱਚ ਸਕ੍ਰੀਨਿੰਗ ਦੌਰਾਨ, ਅਭਿਨੇਤਾ ਅੱਲੂ ਅਰਜੁਨ ਅਚਾਨਕ ਥੀਏਟਰ ਵਿੱਚ ਪਹੁੰਚ ਗਏ। ਜਿਸ ਕਾਰਨ ਭਗਦੜ ਮੱਚ ਗਈ। ਔਰਤ ਦੀ ਮੌਤ ਤੋਂ ਬਾਅਦ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅੱਲੂ ਅਰਜੁਨ ਨੇ 11 ਦਸੰਬਰ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਪੁਲਿਸ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਵਿੱਚ ਔਰਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਿਸੇ ਫਿਲਮ ਦੀ ਰਿਲੀਜ਼ ਮੌਕੇ ਉਨ੍ਹਾਂ ਦਾ ਥੀਏਟਰ ‘ਚ ਆਉਣਾ ਸੁਭਾਵਿਕ ਹੈ ਪਰ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਥੀਏਟਰ ‘ਚ ਆ ਚੁੱਕੇ ਹਨ ਪਰ ਅਜਿਹੀਆਂ ਘਟਨਾਵਾਂ ਕਦੇ ਨਹੀਂ ਵਾਪਰੀਆਂ। ਅਭਿਨੇਤਾ ਨੇ ਕਿਹਾ ਕਿ ਉਸਨੇ ਥੀਏਟਰ ਪ੍ਰਬੰਧਨ ਅਤੇ ਏਸੀਪੀ ਨੂੰ ਸੂਚਿਤ ਕੀਤਾ ਕਿ ਉਹ ਥੀਏਟਰ ਦੇ ਨੇੜੇ ਆ ਰਿਹਾ ਹੈ। ਉਨ੍ਹਾਂ ਮੁਤਾਬਕ ਕੋਈ ਲਾਪਰਵਾਹੀ ਨਹੀਂ ਹੋਈ ਅਤੇ ਦੋਸ਼ ਝੂਠੇ ਹਨ।
Leave a Reply