ਪੰਜਾਬੀ ਐਕਟ੍ਰੈਸ ਅਤੇ ਸਿੰਗਰ ਹਿਮਾਂਸ਼ੀ ਖੁਰਾਨਾ 27 ਨਵੰਬਰ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।
ਇਸ ਖਾਸ ਮੌਕੇ ‘ਤੇ, ਆਓ ਤੁਹਾਨੂੰ ਉਨ੍ਹਾਂ ਦੇ ਕੁਝ ਸ਼ਾਨਦਾਰ ਲੁੱਕ ਦਿਖਾਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਕਾਪੀ ਕਰ ਸਕਦੇ ਹੋ।
Actress Himanshi Khurana Birthday: ਹਿਮਾਂਸ਼ੀ ਖੁਰਾਨਾ ਦਾ ਫੈਸ਼ਨ ਸੈਂਸ ਬਹੁਤ ਹੀ ਕਮਾਲ ਦਾ ਹੈ। ਇਸ ਫੋਟੋ ਵਿੱਚ, ਉਹ ਇੱਕ ਕਾਲੇ ਸ਼ਾਰਟ ਸਕਰਟ ਵਿੱਚ ਦਿਖਾਈ ਦੇ ਰਹੀ ਹੈ, ਮੈਚਿੰਗ ਵੈਸਟਕੋਟ ਵੀਅਰ ਕੀਤਾ ਹੈ, ਜਿਸਦੇ ਨਾਲ ਵਾਈਟ ਸ਼ਰਟ ਸਟਾਈਲ ਕੀਤੀ ਹੈ। ਲਾਈਟ ਮੇਕਅਪ, ਬਲੈਕ ਬੂਟਸ ਅਤੇ ਗਲੌਸੀ ਲਿਪਸ ਦੇ ਨਾਲ, ਹਿਮਾਂਸ਼ੀ ਦਾ ਲੁੱਕ ਪਰਫੈਕਟ ਦਿਖਾਈ ਦੇ ਰਿਹਾ ਹੈ।
ਹਿਮਾਂਸ਼ੀ ਦਾ ਇਹ ਆਉਟਫਿਚ ਕਾਕਟੇਲ ਪਾਰਟੀ ਲਈ ਚੰਗਾ ਆਪਸ਼ਨ ਹੈ। ਇਸ ਫੋਟੋ ਵਿੱਚ, ਅਭਿਨੇਤਰੀ ਨੇ ਇੱਕ ਮੈਚਿੰਗ ਕ੍ਰੌਪ ਟਾਪ ਅਤੇ ਦੁਪੱਟੇ ਦੇ ਨਾਲ ਇੱਕ ਪਰਪਲ ਕਲਰ ਰਫਲ-ਪੈਟਰਨ ਵਾਲੀ ਫਿਸ਼-ਕਟ ਸਕਰਟ ਵੀਅਰ ਕੀਤੀ ਹੈ। ਐਕਟ੍ਰੈਸ ਨੇ ਇਸ ਲੁੱਕ ਨੂੰ ਨਿਊਡ ਮੇਕਅਪ ਨਾਲ ਕੰਪਲੀਟ ਕੀਤਾ ਹੈ।
ਹਿਮਾਂਸ਼ੀ ਖੁਰਾਨਾ ਨੇ ਜਦੋਂ ਤੋਂ ਆਪਣਾ ਭਾਰ ਘਟਾਇਆ ਹੈ, ਉਹ ਹੋਰ ਵੀ ਖੂਬਸੂਰਤ ਹੋ ਗਈ ਹੈ। ਅਭਿਨੇਤਰੀ ਇਸ ਬਲੈਕ ਆਉਟਫਿਟ ਵਿੱਚ ਕਹਿਰ ਢਾਹ ਰਹੀ ਹੈ। ਉਨ੍ਹਾਂ ਨੇ ਇਸਨੂੰ ਨਿਊਡ ਮੇਕਅਪ ਨਾਲ ਪੇਅਰ ਕੀਤਾ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡ ਕੇ ਆਪਣਾ ਲੁੱਕ ਕੰਪਲੀਟ ਕੀਤਾ ਹੈ, ਜੋ ਕਮਾਲ ਦਾ ਲੱਗ ਰਿਹਾ ਹੈ।
ਵੈਸਟਰਨ ਹੀ ਨਹੀਂ, ਸਗੋਂ ਟ੍ਰੇਡੀਸ਼ਨਲ ਵੀਅਰ ਵਿੱਚ ਵੀ ਹਿਮਾਂਸ਼ੀ ਕਮਾਲ ਦੀ ਲੱਗ ਰਹੀ ਹੈ। ਉਨ੍ਹਾਂ ਨੇ ਪ੍ਰਿੰਟਡ ਸੂਟ ਵੀਅਰ ਕੀਤਾ ਹੈ, ਜਿਸਦੇ ਨਾਲ ਮੈਚਿੰਗ ਦੁਪੱਟਾ ਕੈਰੀ ਕੀਤਾ ਹੈ। ਹੈਵੀ ਈਅਰਿੰਗਜ ਅਤੇ ਸਲੀਕ ਬੰਨ ਨਾਲ ਹਿਮਾਂਸ਼ੀ ਦਾ ਲੁਕ ਕਾਫੀ ਰਾਇਲ ਲੱਗ ਰਿਹਾ ਹੈ।
ਹਿਮਾਂਸ਼ੀ ਦਾ ਇਹ ਲੁਕ ਕਾਫ਼ੀ ਗਲੈਮਰਸ ਹੈ, ਉਨ੍ਹਾਂ ਨੇ ਇੱਕ ਗੋਲਡਨ ਫਿਸ਼-ਕਟ ਗਾਊਨ ਪਾਇਆ ਹੋਇਆ ਹੈ ਜੋ ਆਫ ਸ਼ੋਲਡਰ ਹੈ। ਗਾਊਨ ਵਿੱਚ ਇੱਕ 3D ਪੈਟਰਨ ਦਿੱਤਾ ਗਿਆ ਹੈ, ਜੋ ਇਸਨੂੰ ਯੂਨੀਕ ਬਣਾਉਂਦਾ ਹੈ। ਗੋਲਡਨ ਆਈਸ਼ੈਡੋ ਅਤੇ ਸਲੀਕ ਬੰਨ ਦੇ ਨਾਲ, ਹਿਮਾਂਸ਼ੀ ਸਟਨਿੰਗ ਲੱਗ ਰਹੀ ਹੈ।
ਜੇਕਰ ਤੁਸੀਂ ਇਸ ਸਰਦੀਆਂ ਵਿੱਚ ਸਟਾਈਲਿਸ਼ ਦਿਖਣਾ ਚਾਹੁੰਦੇ ਹੋ, ਤਾਂ ਹਿਮਾਂਸ਼ੀ ਦੇ ਲੁਕ ਨੂੰ ਕਾਪੀ ਕਰ ਸਕਦੇ ਹੋ। ਇਸ ਫੋਟੋ ਵਿੱਚ, ਅਦਾਕਾਰਾ ਨੇ ਲਾਲ ਬਲੇਜ਼ਰ ਪਾਇਆ ਹੋਇਆ ਹੈ, ਲੰਬੇ ਨੈੱਟ ਦੀ ਲਾਂਗ ਸਕਰਟ ਨਾਲ ਸਟਾਈਲ ਕੀਤਾ ਹੋਇਆ ਹੈ। ਇਹ ਲੁੱਕ ਸਟਾਈਲ ਦੇ ਨਾਲ ਕੰਫਰਟ ਵੀ ਦੇ ਰਿਹਾ ਹੈ।
ਬਲੈਕ ਕਲਰ ਹਿਮਾਂਸ਼ੀ ਤੇ ਖੂਬ ਜੱਚ ਰਿਹਾ ਹੈ। ਇਸ ਫੋਟੋ ਵਿੱਚ, ਉਹ ਇੱਕ ਸਲਿਟ-ਕਟ ਡਰੈੱਸ ਵਿੱਚ ਨਜਰ ਆ ਰਹੀ ਹੈ। ਅਦਾਕਾਰਾ ਨੇ ਸਟੱਡ ਈਅਰਰਿੰਗਸ ਕੈਰੀ ਕੀਤੇ ਹਨ। ਬ੍ਰਾਉਨ ਲਿਪਸਟਿਕ ਅਤੇ ਲਾਈਨਰ ਲਗਾ ਕੇ, ਹਿਮਾਂਸ਼ੀ ਬਲਾ ਦੀ ਖੂਬਸੂਰਤ ਲੱਗ ਰਹੀ ਹੈ।
HOMEPAGE:-http://PUNJABDIAL.IN

Leave a Reply