BCCI ਦੇ ਸੰਵਿਧਾਨ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ 70 ਸਾਲ ਦੀ ਉਮਰ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪੈਂਦਾ ਹੈ।
ਅਜਿਹੀ ਸਥਿਤੀ ਵਿੱਚ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਰੌਜ਼ਰ ਬਿੰਨੀ ਇਸ ਅਹੁਦੇ ‘ਤੇ ਬਣੇ ਰਹਿਣ ਦੇ ਅਯੋਗ ਹੋ ਜਾਣਗੇ।
ਰਿਪੋਰਟਾਂ ਅਨੁਸਾਰ, ਰਾਜੀਵ ਸ਼ੁਕਲਾ ਕੁਝ ਮਹੀਨਿਆਂ ਲਈ ਅਹੁਦਾ ਸੰਭਾਲਣਗੇ। ਉਹ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿੱਚ ਜਲਦੀ ਹੀ ਇੱਕ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ।
ਕੀ ਹਨ ਨਿਯਮ?
BCCI ਦੇ ਸੰਵਿਧਾਨ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ 70 ਸਾਲ ਦੀ ਉਮਰ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਰੌਜ਼ਰ ਬਿੰਨੀ ਇਸ ਅਹੁਦੇ ‘ਤੇ ਬਣੇ ਰਹਿਣ ਦੇ ਅਯੋਗ ਹੋ ਜਾਣਗੇ। ਰਿਪੋਰਟਾਂ ਅਨੁਸਾਰ, ਰਾਜੀਵ ਸ਼ੁਕਲਾ ਕੁਝ ਮਹੀਨਿਆਂ ਲਈ ਅਹੁਦਾ ਸੰਭਾਲਣਗੇ। ਉਹ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ। ਰਾਜੀਵ ਸ਼ੁਕਲਾ 2020 ਤੋਂ BCCI ਦੇ ਉਪ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਰੌਜ਼਼ਰ ਬਿੰਨੀ 1983 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੂੰ 2022 ਵਿੱਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਥਾਂ ‘ਤੇ BCCI ਦਾ ਪ੍ਰਧਾਨ ਬਣਾਇਆ ਗਿਆ ਸੀ। ਸੌਰਭ ਗਾਂਗੁਲੀ 2019 ਤੋਂ 2022 ਤੱਕ BCCI ਦੇ ਪ੍ਰਧਾਨ ਰਹੇ। ਬਿੰਨੀ BCCI ਦਾ ਅਹੁਦਾ ਸੰਭਾਲਣ ਵਾਲੇ ਤੀਜੇ ਸਾਬਕਾ ਕ੍ਰਿਕਟਰ ਹਨ।
ਹੁਣ ਅਗਲਾ ਕਦਮ ਕੀ ਹੋਵੇਗਾ?
ਨੈਸ਼ਨਲ ਸਪੋਰਟਸ ਗਵਰਨੈਂਸ ਕਾਨੂੰਨ ਲਾਗੂ ਹੋਣ ਦੇ ਬਾਵਜੂਦ, BCCI ਅਗਲੇ ਮਹੀਨੇ ਆਪਣੀ ਸਾਲਾਨਾ ਆਮ ਮੀਟਿੰਗ (ਏਜੀਐਮ) ਅਤੇ ਚੋਣਾਂ ਕਰਵਾਏਗਾ। ਅਜਿਹਾ ਇਸ ਲਈ ਹੈ ਕਿਉਂਕਿ ਐਕਟ ਨੂੰ ਅਜੇ ਰਸਮੀ ਤੌਰ ‘ਤੇ ਲਾਗੂ ਨਹੀਂ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਐਕਟ ਨੂੰ ਲਾਗੂ ਹੋਣ ਵਿੱਚ ਚਾਰ ਤੋਂ ਪੰਜ ਮਹੀਨੇ ਹੋਰ ਲੱਗ ਸਕਦੇ ਹਨ। ਇਸ ਲਈ, ਆਉਣ ਵਾਲੀਆਂ ਚੋਣਾਂ ਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ।
BCCI ਸੁਪਰੀਮ ਕੋਰਟ ਦੀ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਬਣਾਏ ਗਏ ਸੰਵਿਧਾਨ ਦੇ ਤਹਿਤ ਕੰਮ ਕਰਦਾ ਹੈ। BCCI ਅਤੇ ਇਸ ਦੀਆਂ ਰਾਜ ਐਸੋਸੀਏਸ਼ਨਾਂ ਦੋਵਾਂ ਨੂੰ ਨਵਾਂ ਕਾਨੂੰਨ ਲਾਗੂ ਹੋਣ ਤੱਕ ਇਸ ਢਾਂਚੇ ਦੀ ਪਾਲਣਾ ਕਰਨੀ ਪਵੇਗੀ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS) ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਨੋਟਿਸ ਤੱਕ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਚੋਣਾਂ ਮੌਜੂਦਾ ਸੰਵਿਧਾਨ ਦੇ ਤਹਿਤ ਹੀ ਹੋਣਗੀਆਂ।
HOMEPAGE:-http://PUNJABDIAL.IN
Leave a Reply