Saraarji 3 ਦੀ ਕੰਟਰੋਵਰਸੀ ਦਰਮਿਆਨ ਪਹਿਲੀ ਵਾਰ ਪੰਜਾਬ ਪਹੁੰਚੇ ਦਿਲਜੀਤ ਦੋਸਾਂਝ, ਅੰਮ੍ਰਿਤਸਰ ਏਅਰਪੋਰਟ ‘ਤੇ ਫੈਨਸ ਨਾਲ ਕੀਤੀ ਮੁਲਾਕਾਤ

Saraarji 3 ਦੀ ਕੰਟਰੋਵਰਸੀ ਦਰਮਿਆਨ ਪਹਿਲੀ ਵਾਰ ਪੰਜਾਬ ਪਹੁੰਚੇ ਦਿਲਜੀਤ ਦੋਸਾਂਝ, ਅੰਮ੍ਰਿਤਸਰ ਏਅਰਪੋਰਟ ‘ਤੇ ਫੈਨਸ ਨਾਲ ਕੀਤੀ ਮੁਲਾਕਾਤ

 ਦਿਲਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ‘ਚ ਉਹ ਆਪਣੇ ਚਿਹਰੇ ‘ਤੇ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਦਿਖਾਈ ਦੇ ਰਹੇ ਹਨ।

ਹਾਲਾਂਕਿ, ਚਿੰਤਾ ਨਾ ਕਰੋ, ਇਹ ਅਸਲੀ ਨਹੀਂ ਬਲਕਿ ਨਕਲੀ ਖੂਨ ਅਤੇ ਸੱਟਾਂ ਹਨ, ਜੋ ਉਸਦੀ ਆਉਣ ਵਾਲੀ ਫਿਲਮ ਪੰਜਾਬ 95 ਦੀ ਪਹਿਲੀ ਝਲਕ ਹੈ।

Saraarji 3 ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਹਾਲਾਂਕਿ ਉਨ੍ਹਾਂ ਦੇ ਦੌਰੇ ਬਾਰੇ ਕੋਈ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਗਈ ਹੈ, ਪਰ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਦੇਖ ਕੇ ਫੈਨਸ ਨੇ ਖੂਬ ਤਸਵੀਰਾਂ ਖਿੱਚੀਆਂ ਤਾਂ ਐਕਟਰ ਨੇ ਵੀ ਬਹੁਤ ਪਿਆਰ ਦਿਖਾਇਆ।

ਇਸ ਤੋਂ ਪਹਿਲਾਂ, ਹਵਾਈ ਅੱਡੇ ਦੇ ਸਟਾਫ ਨੂੰ ਇੱਕ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਦਿਲਜੀਤ ਦੋਸਾਂਝ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਵਾਈ ਅੱਡੇ ਤੋਂ ਬਾਹਰ ਕੱਢਿਆ ਜਾਵੇ ਅਤੇ ਕੋਈ ਵੀ ਸਟਾਫ ਫੋਟੋਆਂ ਨਾ ਖਿੱਚੇ।

ਦਿਲਜੀਤ ਨੇ ਸ਼ੇਅਰ ਕੀਤੀ ਵੀਡੀਓ

ਦਿਲਜੀਤ ਦੋਸਾਂਝ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਪਣੇ ਪਹੁੰਚਣ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪ੍ਰਸ਼ੰਸਕਾਂ ਨਾਲ ਘਿਰੇ ਹੋਏ ਹਨ ਅਤੇ ਸਾਰਿਆਂ ਦਾ ਪਿਆਰ ਸਿਰ ਮੱਥੇ ਸਵੀਕਾਰ ਕਰ ਰਹੇ ਹਨ। ਦਿਲਜੀਤ ਨੇ ਬਹੁਤ ਸਾਦੇ ਕੱਪੜੇ ਪਾਏ ਹੋਏ ਹਨ। ਉਹ ਭੂਰੇ ਰੰਗ ਦੀ ਪੈਂਟ, ਚੈੱਕ ਕਮੀਜ਼ ਵਿੱਚ ਵੀ ਬਹੁਤ ਹੀ ਹੈਂਡਸਮ ਲੱਗ ਰਹੇ ਸਨ।

ਪੰਜਾਬ 95 ਲਈ ਪਹੁੰਚੇ

ਕਿਆਰਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ਪੰਜਾਬ 95 ਲਈ ਪੰਜਾਬ ਪਹੁੰਚੇ ਹਨ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਹੈ। ਫਿਲਮ “ਪੰਜਾਬ 95” ਇੱਕ ਸਿੱਖ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਫਿਲਮ ਹੈ।

ਉਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਕੀਤੇ ਗਏ 25,000 ਤੋਂ ਵੱਧ ਗੈਰ-ਕਾਨੂੰਨੀ ਕਤਲਾਂ, ਲਾਪਤਾ ਅਤੇ ਗੁਪਤ ਸਸਕਾਰ ਦਾ ਖੁਲਾਸਾ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਦੁਆਰਾ ਕੀਤਾ ਗਿਆ ਹੈ। ਫਿਲਮ ਨੂੰ ਦਸੰਬਰ 2022 ਵਿੱਚ ਸੀਬੀਐਫਸੀ ਨੂੰ ਸੌਂਪਿਆ ਗਿਆ ਸੀ, ਪਰ ਅਜੇ ਤੱਕ ਭਾਰਤੀ ਰਿਲੀਜ਼ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

Leave a Reply

Your email address will not be published. Required fields are marked *