ਪਾਕਿਸਤਾਨ ਨੇ ਕ੍ਰਿਕਟ ‘ਚ ਨਮੋਸ਼ੀ ਦਾ ਅਜਿਹਾ ਰਿਕਾਰਡ ਬਣਾ ਦਿੱਤਾ ਹੈ, ਜਿਸ ਦਾ ਸਾਹਮਣਾ 147 ਸਾਲਾਂ ‘ਚ ਇਸ ਤੋਂ ਪਹਿਲਾਂ ਕਿਸੇ ਟੀਮ ਨੂੰ ਨਹੀਂ ਕਰਨਾ ਪਿਆ। ਪਾਕਿਸਤਾਨੀ ਟੀਮ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾਉਣ ਦੇ ਬਾਵਜੂਦ ਇੰਗਲੈਂਡ ਤੋਂ ਪਾਰੀ ਦੇ ਫਰਕ ਨਾਲ ਹਾਰ ਗਈ ਸੀ।
147 ਸਾਲਾਂ ਦੇ ਟੈਸਟ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ ਪਹਿਲੀ ਪਾਰੀ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਪਾਰੀ ਦੇ ਫਰਕ ਨਾਲ ਹਾਰੀ ਹੋਵੇ। ਇੰਗਲੈਂਡ ਨੇ ਇਸ ਮੈਚ ਵਿੱਚ ਪਾਕਿਸਤਾਨ ਨੂੰ ਇੱਕ ਪਾਰੀ ਅਤੇ 47 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਨੂੰ ਘਰੇਲੂ ਮੈਦਾਨ ‘ਤੇ ਟੈਸਟ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਇੰਗਲੈਂਡ ਨੇ ਮੁਲਤਾਨ ਟੈਸਟ ‘ਚ ਪਾਕਿਸਤਾਨ ਨੂੰ ਪਾਰੀ ਅਤੇ 47 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਇਸ ਮੈਚ ‘ਚ ਪਹਿਲੀ ਪਾਰੀ ‘ਚ 556 ਦੌੜਾਂ ਬਣਾਈਆਂ ਸਨ। ਪਾਕਿਸਤਾਨੀ ਪ੍ਰਸ਼ੰਸਕ ਇਸ ਤੋਂ ਕਾਫੀ ਖੁਸ਼ ਸਨ। ਪਰ ਇੰਗਲੈਂਡ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਪਾਕਿਸਤਾਨੀਆਂ ਦੀਆਂ ਸਾਰੀਆਂ ਖੁਸ਼ੀਆਂ ਬਰਬਾਦ ਕਰ ਦਿੱਤੀਆਂ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 823 ਦੌੜਾਂ ਬਣਾਈਆਂ ਸਨ।
ਇਸ ਤਰ੍ਹਾਂ ਉਸ ਨੂੰ ਪਹਿਲੀ ਪਾਰੀ ‘ਚ 267 ਦੌੜਾਂ ਦੀ ਬੜ੍ਹਤ ਮਿਲੀ। ਇਸ ਲੀਡ ਨੂੰ ਦੇਖਦੇ ਹੀ ਪਾਕਿਸਤਾਨ ਨੇ ਆਤਮ ਸਮਰਪਣ ਕਰ ਦਿੱਤਾ ਤੇ ਟੀਮ 220 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਇਸ ਤਰ੍ਹਾਂ ਮੇਜ਼ਬਾਨ ਟੀਮ ਪਹਿਲੀ ਪਾਰੀ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਪਾਰੀ ਦੇ ਫਰਕ ਨਾਲ ਹਾਰ ਗਈ।
ਇਸ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਪਾਕਿਸਤਾਨੀ ਪ੍ਰਸ਼ੰਸਕ ਆਪਣੀ ਟੀਮ ਦੀ ਪ੍ਰਫਾਰਮੈਂਸ ਤੋਂ ਬਹੁਤ ਨਾਖੁਸ਼ ਹਨ। ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਆਲੋਚਨਾ ਹੋ ਰਹੀ ਹੈ। ਪ੍ਰਸ਼ੰਸਕ ਸਾਫ਼-ਸਾਫ਼ ਲਿਖ ਰਹੇ ਹਨ ਕਿ ਇਸ ਟੀਮ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਟੈਸਟ ਇਤਿਹਾਸ ਵਿੱਚ ਇਹ ਸਿਰਫ਼ ਚੌਥੀ ਵਾਰ ਹੈ ਜਦੋਂ ਪਹਿਲੀ ਪਾਰੀ ਵਿੱਚ 550 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਕੋਈ ਟੀਮ ਹਾਰੀ ਹੈ।
ਅਜਿਹੀ ਪਹਿਲੀ ਘਟਨਾ 130 ਸਾਲ ਪਹਿਲਾਂ 1894 ਵਿੱਚ ਵਾਪਰੀ ਸੀ। ਉਸ ਵੇਲੇ ਆਸਟਰੇਲਿਆਈ ਟੀਮ ਪਹਿਲੀ ਪਾਰੀ ਵਿੱਚ 579 ਦੌੜਾਂ ਬਣਾ ਕੇ ਵੀ ਹਾਰ ਗਈ। ਸਾਲ 2003 ਵਿੱਚ ਆਸਟਰੇਲੀਆ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾ ਕੇ ਭਾਰਤ ਤੋਂ ਹਾਰ ਗਈ ਸੀ। ਇਸੇ ਤਰ੍ਹਾਂ 2006 ‘ਚ ਇੰਗਲੈਂਡ ਦੀ ਟੀਮ 551 ਦੌੜਾਂ ‘ਤੇ ਪਹਿਲੀ ਪਾਰੀ ਐਲਾਨਣ ਤੋਂ ਬਾਅਦ ਹਾਰ ਗਈ ਸੀ। ਪਰ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ 500 ਤੋਂ ਵੱਧ ਦੌੜਾਂ ਬਣਾ ਕੇ ਪਾਰੀ ਦੇ ਫਰਕ ਨਾਲ ਹਾਰੀ ਹੋਵੇ।
ਵਰਿੰਦਰ ਸਹਿਵਾਗ (Virender Sehwag) ਤੋਂ ਬਾਅਦ ਹੈਰੀ ਬਰੂਕ ਬਣੇ ਮੁਲਤਾਨ ਦੇ ਸੁਲਤਾਨ:
ਇੰਗਲੈਂਡ ਦੀ ਜਿੱਤ ਦੇ ਹੀਰੋ ਕ੍ਰਿਕਟਰ ਹੈਰੀ ਬਰੂਕ (Harry Brook) ਅਤੇ ਜੋ ਰੂਟ (Joe Root) ਸਨ। ਪਰ ਹੈਰੀ ਬਰੂਕ (Harry Brook) ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਹੈਰੀ ਬਰੂਕ (Harry Brook) ਨੇ ਮੈਚ ਵਿੱਚ 322 ਗੇਂਦਾਂ ਵਿੱਚ 317 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਜੋ ਰੂਟ (Joe Root) ਨੇ 262 ਦੌੜਾਂ (375 ਗੇਂਦਾਂ) ਬਣਾਈਆਂ। ਇਹ ਰੂਟ (Joe Root) ਦਾ ਛੇਵਾਂ ਦੋਹਰਾ ਸੈਂਕੜਾ ਸੀ।
ਹੈਰੀ ਬਰੂਕ ਨੇ ਆਪਣੇ ਕਰੀਅਰ ਦਾ ਪਹਿਲਾ ਤੀਹਰਾ ਸੈਂਕੜਾ ਲਗਾਇਆ। ਮੁਲਤਾਨ ‘ਚ ਖੇਡੀ ਗਈ ਇਹ ਸਭ ਤੋਂ ਵੱਡੀ ਪਾਰੀ ਵੀ ਹੈ। ਇਸ ਨਾਲ ਹੈਰੀ ਬਰੁਕ ਨੇ ਵਰਿੰਦਰ ਸਹਿਵਾਗ (Virender Sehwag) ਤੋਂ ਮੁਲਤਾਨ ਦੇ ਸੁਲਤਾਨ ਦਾ ਖਿਤਾਬ ਖੋਹ ਲਿਆ। ਸਹਿਵਾਗ (Virender Sehwag) ਨੇ ਇਸ ਮੈਦਾਨ ‘ਤੇ 309 ਦੌੜਾਂ ਦੀ ਪਾਰੀ ਖੇਡੀ ਸੀ।
HOMEPAGE:-http://PUNJABDIAL.IN
Leave a Reply