ਹੇਮਾ ਮਾਲਿਨੀ ਨੇ ਆਪਣੇ ਪਤੀ ਧਰਮਿੰਦਰ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਰਿਪੋਰਟਾਂ ਨੂੰ ਝੂਠਾ ਦੱਸਿਆ ਤੇ ਕਿਹਾ, “ਇਹ ਮੁਆਫ਼ੀ ਦੇ ਯੋਗ ਨਹੀਂ ਹਨ।”
ਪਤੀ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲਣ ‘ਤੇ ਭੜਕੀ ਹੇਮਾ ਮਾਲਿਨੀ
ਹੇਮਾ ਮਾਲਿਨੀ ਨੇ ਆਪਣੀ ਅਧਿਕਾਰਤ ਪੋਸਟ ‘ਚ ਲਿਖਿਆ, “ਜੋ ਹੋ ਰਿਹਾ ਹੈ ਉਹ ਮੁਆਫ਼ ਕਰਨ ਯੋਗ ਨਹੀਂ ਹੈ! ਤੁਸੀਂ ਇੱਕ ਅਜਿਹੇ ਆਦਮੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹੋ ਜੋ ਇਲਾਜ਼ ਕਰਵਾ ਰਿਹਾ ਹੈ ਤੇ ਰਿਕਵਰ ਕਰ ਰਿਹਾ ਹੈ? ਇਹ ਬਹੁਤ ਹੀ ਨਿਰਾਦਰਜਨਕ ਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੋ।”
HOMEPAGE:-http://PUNJABDIAL.IN

Leave a Reply