ਹਾਲ ਹੀ ‘ਚ ਜਾਰੀ ਕੀਤੀ ਗਈ Henley Passport Index 2025 ਦੀ ਰਿਪੋਰਟ ‘ਚ ਭਾਰਤ ਦੇ ਪਾਸਪੋਰਟ ਦੀ ਰੈਂਕਿੰਗ ‘ਚ ਸੁਧਾਰ ਆਇਆ ਹੈ। ਭਾਰਤ ਅੱਠ ਸਥਾਨਾਂ ਦੀ ਛਾਲ ਮਾਰ ਕੇ 77ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਕਿਸੇ ਦੇਸ਼ ਦਾ ਪਾਸਪੋਰਟ ਧਾਰਕ ਕਿੰਨੇ ਦੇਸ਼ਾਂ ‘ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ 59 ਦੇਸ਼ਾਂ ‘ਚ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਸਹੂਲਤ ਮਿਲੇਗੀ।
ਸਿੰਗਾਪੁਰ ਨੇ 193 ਦੇਸ਼ਾਂ ‘ਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇ ਨਾਲ ਇਸ ਸੂਚਕਾਂਕ ‘ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਰਿਪੋਰਟ ‘ਚ ਅਮਰੀਕਾ ਅਤੇ ਯੂਕੇ ਵਰਗੇ ਪ੍ਰਮੁੱਖ ਦੇਸ਼ਾਂ ਦੀ ਰੈਂਕਿੰਗ ‘ਚ ਵੀ ਗਿਰਾਵਟ ਦੇਖੀ ਗਈ ਹੈ।
ਅਮਰੀਕਾ ਹੁਣ 10ਵੇਂ ਸਥਾਨ ‘ਤੇ ਹੈ, ਜੋ ਕਿ ਇਸ ਸੂਚਕਾਂਕ ਦੇ ਇਤਿਹਾਸ ‘ਚ ਇਸਦਾ ਸਭ ਤੋਂ ਹੇਠਲਾ ਸਥਾਨ ਹੈ। ਦੂਜੇ ਪਾਸੇ, ਅਫਗਾਨਿਸਤਾਨ ਦੇ ਪਾਸਪੋਰਟ ਨੂੰ ਸਭ ਤੋਂ ਕਮਜ਼ੋਰ ਪਾਸਪੋਰਟ ਮੰਨਿਆ ਗਿਆ ਹੈ। ਦੇਖੋ ਵੀਡੀਓ…
HOMEPAGE:-http://PUNJABDIAL.IN
Leave a Reply