ਕਣਕ ਦੀ ਬਿਜਾਈ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕੀਤੀ ਅਪੀਲ

ਕਣਕ ਦੀ ਬਿਜਾਈ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕੀਤੀ ਅਪੀਲ

ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਕੁਲਤਾਰ ਸਿੰਘ ਸੰਧਵਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ (Agricultural University) ਵਲੋਂ 55 ਕਿਲੋਂ ਡੀਏਪੀ (DAP) ਪਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ। ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ ਕਿ ਮਾਹਿਰਾਂ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋੜ ਨਾਲੋਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਪਰ ਕਈ ਸਾਥੀ ਪਰ ਬੋਰੀ ਪਰ ਡੇਢ ਏਕੜ ਡੀਏਪੀ (DAP) ਪਾਉਂਦੇ ਹਨ, ਉਸ ਨਾਲ ਅੱਗੇ ਜਾ ਕੇ ਉਪਜਾਊ ਸ਼ਕਤੀ ਘਟਦੀ ਹੈ, ਇਸ ਲਈ ਕਿਸਾਨ ਭਰਾ ਡੀਏਪੀ (DAP) ਦੀ ਥਾਂ ਹੋਰ ਵਿਕਲਪਾਂ ਦੀ ਵੀ ਵਰਤੋਂ ਕਰ ਸਕਦੇ ਹਨ। ਸੋ ਸ਼ਿਫਾਰਸਾਂ ਕੀਤੀਆਂ ਗਈਆਂ ਖਾਦਾਂ ਦੀ ਉਸ ਹਿਸਾਬ ਨਾਲ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਬਾਜ਼ਾਰ ਵਿਚ ਡੀਏਪੀ ਦੇ ਹੋਰ ਵਿਕਲਪ ਉਪਲਬਧ ਹਨ। ਪੰਜਾਬ ਸਰਕਾਰ (Punjab Govt) ਵਲੋਂ ਖੇਤੀਬਾੜੀ ਵਿਭਾਗ (Department of Agriculture) ਵਲੋਂ ਟੀਮਾਂ ਵੀ ਲਗਾਈਆਂ ਗਈਆਂ ਹਨ, ਤਾਂ ਕਿ ਤੁਹਾਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਹ ਖਾਦਾਂ ਉਪਲਬਧ ਕਰਵਾਈਆਂ ਜਾਣ। ਡੀਏਪੀ (DAP) ਦੇ ਨਾਲ ਹੋਰ ਖਾਦਾਂ ਦੇ ਨਾਲ ਬੇਲੋੜੇ ਉਤਪਾਦ ਤੁਹਾਨੂੰ ਧੱਕੇ ਨਾਲ ਤਾਂ ਨਹੀਂ ਵੇਚੇ ਜਾ ਰਹੇ, ਉਹ ਟੀਮਾਂ ਸਪੈਸ਼ਲੀ ਚੈਕ ਵੀ ਕਰ ਰਹੀਆਂ ਹਨ, ਸੋ ਸਰਕਾਰ ਹਰ ਪਾਸੇ ਤੋਂ ਤੁਹਾਡੇ ਨਾਲ ਹੈ।

Leave a Reply

Your email address will not be published. Required fields are marked *