ਪਾਕਿਸਤਾਨ-UAE ਮੈਚ ਵਿੱਚ ਇੱਕ ਘੰਟੇ ਦੀ ਦੇਰ, ਆਪਣੇ ਹੀ ਫੈਸਲੇ ਤੋਂ ਪਲਟੀ PCB, ਬਾਈਕਾਟ ਦੀ ਧਮਕੀ ਹੋਈ ਫੇਲ

ਪਾਕਿਸਤਾਨ-UAE ਮੈਚ ਵਿੱਚ ਇੱਕ ਘੰਟੇ ਦੀ ਦੇਰ, ਆਪਣੇ ਹੀ ਫੈਸਲੇ ਤੋਂ ਪਲਟੀ PCB, ਬਾਈਕਾਟ ਦੀ ਧਮਕੀ ਹੋਈ ਫੇਲ

ਗਰੁੱਪ ਏ ਵਿੱਚ ਪਾਕਿਸਤਾਨ ਅਤੇ UAE ਵਿਚਕਾਰ ਇਹ ਮੈਚ ਅਸਲ ਵਿੱਚ ਇੱਕ ਨਾਕਆਊਟ ਮੁਕਾਬਲਾ ਹੈ , ਜਿਸ ਵਿੱਚ ਜੇਤੂ ਟੀਮ ਨੂੰ ਟੀਮ ਇੰਡੀਆ ਦੇ ਨਾਲ ਸੁਪਰ ਫੋਰ ਵਿੱਚ ਐਂਟਰੀ ਮਿਲੇਗੀ ਅਤੇ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ।

ਹਾਲਾਂਕਿ, ਪਾਕਿਸਤਾਨੀ ਬੋਰਡ ਨੇ ਮੈਚ ਤੋਂ ਪਹਿਲਾਂ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ।

ਪਾਕਿਸਤਾਨ ਵੱਲੋਂ ਇਹ ਫੈਸਲਾ ਆਈਸੀਸੀ ਨੂੰ ਕਈ ਮੀਟਿੰਗਾਂ ਅਤੇ ਈਮੇਲ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਸਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਸੀ।

ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਅਤੇ UAE ਵਿਚਕਾਰ ਗਰੁੱਪ ਏ ਮੈਚ ਸਮੇਂ ਸਿਰ ਸ਼ੁਰੂ ਨਹੀਂ ਹੋਇਆ। ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਲੈ ਕੇ ICC ਨਾਲ ਵਿਵਾਦ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਸ਼ੁਰੂਆਤ ਵਿੱਚ ਇੱਕ ਘੰਟੇ ਦੀ ਦੇਰੀ ਕਰਨ ਦੀ ਬੇਨਤੀ ਕੀਤੀ, ਜਿਸ ਕਾਰਨ ਮੈਚ ਆਪਣੇ ਨਿਰਧਾਰਤ ਸਮੇਂ (8 ਵਜੇ ਭਾਰਤੀ ਸਮੇਂ ਅਨੁਸਾਰ) ‘ਤੇ ਸ਼ੁਰੂ ਨਹੀਂ ਹੋ ਸਕਿਆ।

ਭਾਰਤ-ਪਾਕਿਸਤਾਨ ਮੈਚ ਨਾਲ ਸ਼ੁਰੂ ਹੋਇਆ ਵਿਵਾਦ

ਇਹ ਸਾਰਾ ਵਿਵਾਦ 14 ਸਤੰਬਰ ਨੂੰ ਭਾਰਤ ਵਿਰੁੱਧ ਮੈਚ ਦੌਰਾਨ ਕਪਤਾਨਾਂ ਅਤੇ ਖਿਡਾਰੀਆਂ ਵੱਲੋਂ ਹੱਥ ਮਿਲਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ। ਪਾਕਿਸਤਾਨ ਬੋਰਡ ਨੇ ਦਾਅਵਾ ਕੀਤਾ ਕਿ ਰੈਫਰੀ ਪਾਈਕ੍ਰਾਫਟ ਨੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੂੰ ਟਾਸ ਦੌਰਾਨ ਹੱਥ ਨਾ ਮਿਲਾਉਣ ਲਈ ਕਿਹਾ ਸੀ। ਪੀਸੀਬੀ ਨੇ ਇਸ ਦੋਸ਼ ਵਿੱਚ ਆਈਸੀਸੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਨ੍ਹਾਂ ਨੂੰ ਏਸ਼ੀਆ ਕੱਪ ਤੋਂ ਹਟਾਉਣ ਦੀ ਮੰਗ ਕੀਤੀ। ਪਾਕਿਸਤਾਨ ਬੋਰਡ ਨੇ ਨਾਲ ਹੀ ਧਮਕੀ ਵੀ ਦਿੱਤੀ ਕਿ ਜੋਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਯੂਏਈ ਖਿਲਾਫ ਮੈਚ ਦੇ ਨਾਲ ਹੀ ਟੂਰਨਾਮੈਂਟ ਦਾ ਵੀ ਬਾਈਕਾਟ ਕਰ ਸਕਦੇ ਹਨ।

ਦੂਜੀ ਵਾਰ ਵੀ ਪਾਕਿਸਤਾਨ ਦੀ ਮੰਗ ਖਾਰਜ

ਪਰ ICC ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ, ਅਤੇ ਉਦੋਂ ਤੋਂ, ਸਾਰੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਪਾਕਿਸਤਾਨ ਆਪਣੀ ਧਮਕੀ ਤੇ ਕਾਇਮ ਰਹੇਗਾ। ਇਸ ਤੋਂ ਬਾਅਦ, ਮੰਗਲਵਾਰ, 16 ਸਤੰਬਰ ਦੀ ਰਾਤ ਨੂੰ ਦੁਬਈ ਵਿੱਚ ਪੀਸੀਬੀ ਦੀ ਇੱਕ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿੱਚ ਅਮੀਰਾਤ ਕ੍ਰਿਕਟ ਬੋਰਡ ਨੇ ਵੀ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ, ਰਿਪੋਰਟਾਂ ਸਾਹਮਣੇ ਆਈਆਂ ਕਿ ਇੱਕ ਵਿਚਕਾਰਲਾ ਰਸਤਾ ਕੱਢਿਆ ਗਿਆ ਹੈ, ਜਿਸ ਵਿੱਚ ਪਾਈਕ੍ਰਾਫਟ ਦੀ ਥਾਂ ਰਿਚੀ ਰਿਚਰਡਸਨ ਨੂੰ ਪਾਕਿਸਤਾਨ ਮੈਚ ਲਈ ਰੈਫਰੀ ਬਣਾਇਆ ਜਾਵੇਗਾ। ਹਾਲਾਂਕਿ, ਬੁੱਧਵਾਰ ਨੂੰ, ਪੀਸੀਬੀ ਨੇ ਆਪਣੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ ਦੂਜੀ ਵਾਰ ICC ਨੂੰ ਈਮੇਲ ਕੀਤਾ। ਇਸ ਤੋਂ ਬਾਅਦ, ICC ਨੇ ਇੱਕ ਹੋਰ ਮੀਟਿੰਗ ਕੀਤੀ, ਅਤੇ ਇਸ ਵਾਰ ਵੀ, PCB ਦੀ ਮੰਗਾਂ ਨੂੰ ਖਾਰਜ ਕਰ ਦਿੱਤਾ ਗਿਆ।

HOMEPAGE:-http://PUNJABDIAL.IN

Leave a Reply

Your email address will not be published. Required fields are marked *