ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਰੀਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਲੋਕਾਂ ਨੂੰ ਕੀਤੀ ਅਪੀਲ- ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ, ਅਸੀਂ ਮਿਲ ਕੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ

ਚੰਡੀਗੜ੍ਹ, 17  ਜੂਨ, 2025

ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ। ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਟਾ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਸ਼ਾਮ ਚੌਧਰੀ, ਸੂਬਾ ਮੀਤ ਪ੍ਰਧਾਨ, ਵਿਕਾਸ ਮੌਦਗਿੱਲ, ਡਿਪੋ ਪ੍ਰਧਾਨ, ਜਗਦੀਪ ਸਿੰਘ, ਡਿਪੋ ਕੈਸ਼ੀਅਰ, ਅਰਵਿੰਦਰ ਸਿੰਘ, ਡਿਪੋ ਸਕੱਤਰ, ਸਰਬਜੀਤ ਸਿੰਘ ਸਲਾਹਕਾਰ ਵੀ ਪਾਰਟੀ ਵਿੱਚ ਸ਼ਾਮਿਲ ਹੋਏ।
ਦੂਜੇ ਪਾਸੇ ਮਹਾਦੇਵ ਸੇਨਾ ਪੰਜਾਬ ਦੇ ਪ੍ਰਧਾਨ ਨਰੇਸ਼ ਕਪੂਰ (ਲੱਡੂ) ਵੀ ਆਪਣੇ ਸਾਥੀ ਵਿਸ਼ਾਲ ਮਲਹੋਤਰਾ, ਰਾਜ ਕੌਸ਼ਲ, ਅਸ਼ਵਿਨ ਚਾਵਲਾ, ਦੇਵ, ਪ੍ਰਿੰਸ, ਨਿਤੀਸ਼, ਗੁਰਮੀਤ ਬੁਲਾਰਾ, ਭਵਿਸ਼ ਕਪੂਰ, ਸੰਦੀਪ ਕੁਮਾਰ, ਸੱਨੀ, ਅੰਕੁਸ਼ ਸ਼ਰਮਾ, ਅਨਿਲ ਸ਼ਰਮਾ, ਬਿੱਲਾ, ਮੋਨੂ ਰੂਪਲ, ਸੁਨੀਲ ਰਾਜ, ਲਖਵਿੰਦਰ ਲੱਖੀ, ਸਿਮੀ ਚੋਪੜਾ, ਇਕਬਾਲ ਕੌਰ, ਸੁਖਵਿੰਦਰ ਕੌਰ ਨਾਲ ਆਪ ਵਿੱਚ ਸ਼ਾਮਿਲ ਹੋਏ।

ਅਮਨ ਅਰੋੜਾ ਨੇ ਮੰਤਰੀ ਲਾਲਜੀਜ ਸਿੰਘ ਭੁਲਰ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਆਪ ਆਗੂ ਡਾ. ਸੰਨੀ ਆਹਲੂਵਾਲੀਆ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਆਪ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਨੇ ਜੋਰ ਦੇ ਕੇ ਕਿਹਾ ਕਿ ਅਸੀਂ ਇਕ ਇਮਾਨਦਾਰ ਅਤੇ ਵਿਕਾਸਸ਼ੀਲ ਰਾਜਨੀਤੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਪਾਰਟੀ ਦੇ ਹਰੇਕ ਫੈਸਲੇ ਅਤੇ ਲੀਡਰਸ਼ਿਪ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ।

ਅਮਨ ਅਰੋੜਾ ਨੇ ਭਰੋਸਾ ਜਤਾਇਆ ਕਿ ਇਸ ਜਿਮਨੀ ਚੋਣ ‘ਚ ਆਮ ਆਦਮੀ ਪਾਰਟੀ ਜਲੰਧਰ ਦੇ ਜਿਮਨੀ ਚੋਣ ਦਾ ਰਿਕਾਰਡ ਵੀ ਤੋੜ੍ਹ ਦੇਵੇਗੀ। ਪੰਜਾਬ ਦੇ ਲੋਕ ਸਾਡਾ ਕੰਮ ਦੇਖ ਚੁੱਕੇ ਹਨ ਅਤੇ ਜਾਣਦੇ ਹਨ ਕਿ ‘ਆਪ’ ਆਪਣੇ ਵਾਅਦੇ ਪੂਰੇ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ। ਇਕੱਠੇ ਮਿਲ ਕੇ, ਅਸੀਂ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ।

HOMEPAGE:-http://PUNJABDIAL.IN

Leave a Reply

Your email address will not be published. Required fields are marked *