ਨਵਰਾਜ ਹੰਸ ਮਸ਼ਹੂਰ ਸੂਫ਼ੀ ਸਿੰਗਰ, ਅਦਾਕਾਰ ਅਤੇ ਕ੍ਰਿਕਟਰ ਰਹੇ ਹੰਸ ਰਾਜ ਹੰਸ ਦੇ ਪੁੱਤਰ ਹਨ।
ਆਪਣੇ ਪਿਤਾ ਵਾਂਗ ਨਵਰਾਜ ਵੀ ਇਕ ਪੰਜਾਬੀ ਸਿੰਗਰ ਅਤੇ ਅਦਾਕਾਰ ਹੈ।
ਨਵਰਾਜ ਨੇ ਕਈ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ, ਅਤੇ ਕਈ ਪੰਜਾਬੀ ਗੀਤਾਂ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰੀਆ ਹੈ।
ਇੰਸਟਾਗ੍ਰਾਮ ‘ਤੇ ਦਿੱਤੀ ਜਾਣਕਾਰੀ
ਨਵਰਾਜ ਹੰਸ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ਮੈਂ ਪਿਤਾ ਬਣ ਗਿਆ ਹਾਂ। ਮੇਰੀ ਪਿਆਰੀ ਧੀ, ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ। ਨਵਰਾਜ ਨੇ ਇਸ ਕੀਮਤੀ ਤੋਹਫ਼ੇ ਲਈ ਆਪਣੀ ਪਤਨੀ ਦਾ ਧੰਨਵਾਦ ਕੀਤਾ। ਪੋਸਟ ਵਿੱਚ ਗਾਇਕ ਨੇ ਆਪਣੀ ਧੀ ਨੂੰ ਗੋਦ ਵਿੱਚ ਲਿਆ ਹੋਇਆ ਹੈ, ਅਤੇ ਉਨ੍ਹਾਂ ਨਾਲ ਤਸਵੀਰ ਵੀ ਸਾਂਝੀ ਕੀਤੀ। ਜਿਸ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ।
ਨਵਰਾਜ ਹੰਸ ਅਤੇ ਅਜੀਤ ਕੌਰਮਹਿੰਦੀ ਕੌਣਹਨ?
ਨਵਰਾਜ ਹੰਸ ਮਸ਼ਹੂਰ ਸੂਫ਼ੀ ਸਿੰਗਰ, ਅਦਾਕਾਰ ਅਤੇ ਕ੍ਰਿਕਟਰ ਰਹੇ ਹੰਸ ਰਾਜ ਹੰਸ ਦੇ ਪੁੱਤਰ ਹਨ। ਆਪਣੇ ਪਿਤਾ ਵਾਂਗ ਨਵਰਾਜ ਵੀ ਇਕ ਪੰਜਾਬੀ ਸਿੰਗਰ ਅਤੇ ਅਦਾਕਾਰ ਹੈ। ਨਵਰਾਜ ਨੇ ਕਈ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ ਹੈ, ਅਤੇ ਕਈ ਪੰਜਾਬੀ ਗੀਤਾਂ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰੀਆ ਹੈ।
ਨਵਰਾਜ ਹੰਸ ਦਾ ਵਿਆਹ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿੰਗਰ ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਮਹਿੰਦੀ ਨਾਲ ਹੋਇਆ ਹੈ। ਇਸ ਤਰ੍ਹਾਂ ਨਵਰਾਜ ਹੰਸ ਦਲੇਰ ਮਹਿੰਦੀ ਦਾ ਜਵਾਈ ਹੈ। ਧੀ ਦੇ ਜਨਮ ਨੂੰ ਲੈ ਕੇ ਦੋਵੇਂ ਪਰਿਵਾਰ ਕਾਫ਼ੀ ਜ਼ਿਆਦਾ ਖੁਸ਼ ਹਨ। ਧੀ ਦੇ ਘਰ ਆਉਣ ਨਾਲ ਹੰਸ ਰਾਜ ਹੰਸ ਦੇ ਵਿਹੜ੍ਹੇ ਵਿਚ ਖੁਸ਼ੀਆ ਆਇਆ ਹਨ।
HOMEPAGE:-http://PUNJABDIAL.IN
Leave a Reply