ਰਾਜਸਥਾਨ ਪੁਲਿਸ ਨੇ ਜੱਸੀ ਦਾ ਸਾਉਂਡ ਕੀਤਾ ਬੰਦ, ਸਿੰਗਰ ਨੇ ਬਿਨਾਂ ਮਾਈਕ ਤੋਂ ਹੀ ਨਚਾ ਦਿੱਤੇ ਲਾੜਾ-ਲਾੜੀ

ਰਾਜਸਥਾਨ ਪੁਲਿਸ ਨੇ ਜੱਸੀ ਦਾ ਸਾਉਂਡ ਕੀਤਾ ਬੰਦ, ਸਿੰਗਰ ਨੇ ਬਿਨਾਂ ਮਾਈਕ ਤੋਂ ਹੀ ਨਚਾ ਦਿੱਤੇ ਲਾੜਾ-ਲਾੜੀ

ਸਾਉਂਡ ਬੰਦ ਹੋਣ ਤੋਂ ਬਾਅਦ ਸਿੰਗਰ ਜੱਸੀ ਮਾਈਕ ਛੱਡ ਕੇ ਸਟੇਜ ਤੋਂ ਥੱਲੇ ਉੱਤਰ ਆਏ।

ਇਸ ਤੋਂ ਬਾਅਦ ਉਨ੍ਹਾਂ ਨੇ ‘ਗੁੜ ਨਾਲ ਇਸ਼ਕ ਮਿੱਠਾ’ ਤੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਵਰਗੇ ਆਪਣੇ ਸੁਪਰਹਿੱਟ ਗਾਣੇ ਗਾ ਕੇ ਬਿਨਾਂ ਮਾਈਕ ਤੋਂ ਹੀ ਵਿਆਹ ਸਮਾਰੋਹ ‘ਚ ਰੌਣਕਾਂ ਲਾ ਦਿੱਤੀਆਂ।

ਇਸ ਦੌਰਾਨ ਲਾੜਾ-ਲਾੜੀ ਨੱਚਦੇ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਦਿਖਾਈ ਦਿੱਤੇ।

ਰਾਜਸਥਾਨ ਦੇ ਉਦਯਪੁਰ ਵਿਖੇ ਪੁਲਿਸ ਨੇ ਪੰਜਾਬੀ ਸਿੰਗਰ ਜਸਬੀਰ ਜੱਸੀ ਦੇ ਪ੍ਰੋਗਰਾਮ ਦਾ ਸਾਉਂਡ ਬੰਦ ਕਰਵਾ ਦਿੱਤਾ। ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਕੀਤਾ ਹੈ। ਇੱਕ ਵਿਆਹ ਸਮਾਰੋਹ ‘ਚ ਉਹ ਗਾ ਰਹੇ ਸਨ। ਸਿੰਗਰ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਮਾਈਕ ਤੋਂ ਪਰਫਾਰਮ ਕੀਤਾ। ਉਨ੍ਹਾਂ ਨੇ ਲਿਖਿਆ ਕਿ ਪੁਲਿਸ ਸਾਡੀ ਸਾਉਂਡ ਬੰਦ ਕਰਵਾ ਸਕਦੀ ਹੈ, ਪਰ ਰੌਣਕ ਕਿਸ ਤਰ੍ਹਾਂ ਬੰਦ ਕਰਵਾਏਗੀ।

ਹਾਲਾਂਕਿ, ਸਿੰਗਰ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਸਾਉਂਡ ਕਿਉਂ ਬੰਦ ਕਰਵਾਈ ਗਈ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਆਵਾਜ਼ ਹੋਣ ਕਾਰਨ ਪੁਲਿਸ ਨੇ ਅਜਿਹਾ ਕੀਤਾ ਸੀ। ਜਾਣਕਾਰੀ ਮੁਤਾਬਕ 15 ਨਵੰਬਰ ਨੂੰ ਉਦਯਪੁਰ ‘ਚ ਇੱਕ ਮੈਰਿਜ਼ ਪੈਲੇਸ ‘ਚ ਵਿਆਹ ਸਮਾਰੋਹ ਚੱਲ ਰਿਹਾ ਸੀ। ਇਸ ‘ਚ ਸਿੰਗਰ ਜੱਸੀ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਉਹ ਪਰਫਾਰਮ ਕਰ ਰਹੇ ਸਨ ਕਿ ਪੁਲਿਸ ਨੇ ਸਾਉਂਡ ਬੰਦ ਕਰਵਾ ਦਿੱਤਾ।

ਸਾਉਂਡ ਬੰਦ ਹੋਣ ਤੋਂ ਬਾਅਦ ਸਿੰਗਰ ਜੱਸੀ ਮਾਈਕ ਛੱਡ ਕੇ ਸਟੇਜ ਤੋਂ ਥੱਲੇ ਉੱਤਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ‘ਗੁੜ ਨਾਲ ਇਸ਼ਕ ਮਿੱਠਾ’ ਤੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਵਰਗੇ ਆਪਣੇ ਸੁਪਰਹਿੱਟ ਗਾਣੇ ਗਾ ਕੇ ਬਿਨਾਂ ਮਾਈਕ ਤੋਂ ਹੀ ਵਿਆਹ ਸਮਾਰੋਹ ‘ਚ ਰੌਣਕਾਂ ਲਾ ਦਿੱਤੀਆਂ। ਇਸ ਦੌਰਾਨ ਲਾੜਾ-ਲਾੜੀ ਨੱਚਦੇ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਦਿਖਾਈ ਦਿੱਤੇ।

ਸਿੰਗਰ ਜਸਬੀਰ ਜੱਸੀ ਜਦੋਂ ਗਾਣਾ ਗਾ ਰਹੇ ਸਨ ਤਾਂ ਸਾਰੇ ਮਹਿਮਾਨ ਨੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਸਾਥ ਦਿੱਤਾ। ਸਿੰਗਰ ਦੀ ਤਾਰੀਫ਼ ਹੋ ਰਹੀ ਹੈ ਕਿ ਉਹ ਦੂਜੇ ਸਿੰਗਰਾਂ ਵਾਂਗ ਆਟੋ-ਟਿਊਨ ਲਗਾਉਣ ਤੋਂ ਬਿਨਾਂ ਵੀ ਸੁਰੀਲਾ ਗਾਉਂਦੇ ਹਨ ਤੇ ਆਪਣੀ ਅਸਲੀ ਆਵਾਜ਼ ਨਾਲ ਜੋਸ਼ ਭਰ ਦਿੰਦੇ ਹਨ।

ਜਸਬੀਰ ਜੱਸੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਲਿਖਿਆ- ਪੰਜਾਬੀਆਂ ਨੂੰ ਮਜ਼ੇ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਸ਼ੋਅ ਲਗਾਉਣ ਲਈ ਤੁਹਾਨੂੰ ਕਿਸੇ ਮਾਈਕ ਜਾਂ ਇੰਸਟਰੂਮੈਂਟ ਦੀ ਜ਼ਰੂਰਤ ਨਹੀਂ। ਤੁਸੀਂ ਮਹਿਫ਼ਲ ਲੁੱਟ ਲਈ। ਵੀ ਆਲ ਲਵ ਯੂ।

HOMEPAGE:-http://PUNJABDIAL.IN

Leave a Reply

Your email address will not be published. Required fields are marked *