ਰਣਜੀਤ ਬਾਵਾ ਪਿੰਡ ਪੇਚਾ ਪੰਚਾਇਤਾਂ ਦਾ ਜਾਣੋ ਪਿੰਡ ਦੀਆਂ ਪੰਚਾਇਤ ਚੋਣਾਂ ਦਾ ਕਿਹੋ ਜਿਹਾ ਮਾਹੌਲ
ਪੰਜਾਬ ਦੇ ਪਿੰਡਾਂ ’ਚ ਪੰਚਾਇਤਾਂ ਦਾ ਦੌਰ ਜਾਰੀ ਹੈ, ਜਿਸ ਦੇ ਚੱਲਦਿਆਂ ਨਿਊਜ਼18 ਦੀ ਟੀਮ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ’ਚ ਪੰਚਾਂ-ਸਰਪੰਚਾਂ ਬਾਰੇ ਲੋਕਾਂ ਦੇ ਵਿਚਾਰ ਜਾਣੇ ਜਾ ਰਹੇ ਹਨ। ਇਸ ਦੌਰਾਨ ਸਾਡੀ ਟੀਮ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪਿੰਡ ਵਡਾਲਾ ਗ੍ਰੰਥੀਆਂ ਪਹੁੰਚੀ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਸਾਹਮਣੇ ਆਇਆ ਕਿ ਪਿੰਡ ’ਚ ਪਿਛਲੇ 25 ਸਾਲਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ।
ਲੋਕਾਂ ਨੇ ਦੱਸਿਆ ਕਿ ਪਿੰਡ ’ਚ ਕੋਈ ਧੜੇਬੰਦੀ ਨਹੀਂ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇਕਜੁੱਟ ਹੋਣ ਕਾਰਨ ਜ਼ਿਆਦਾਤਰ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਖੇਡਾਂ ਨਾਲ ਜੁੜੇ ਕੋਚ ਨੇ ਦੱਸਿਆ ਕਿ ਰਣਜੀਤ ਬਾਵਾ ਪਹਿਲਾਂ ਕੱਬਡੀ ਖੇਡਦਾ ਰਿਹਾ ਤੇ ਬਾਅਦ ’ਚ ਉਸਦਾ ਗਾਇਕੀ ਵੱਲ ਰੂਝਾਨ ਵੱਧ ਗਿਆ। ਮੌਜੂਦਾ ਸਮੇਂ ’ਚ ਉਹ ਨਾਮਵਰ ਗਾਇਕ ਹੋਣ ਦੇ ਬਾਵਜੂਦ ਪਿੰਡ ਦੇ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦਾ ਹੈ।
HOMEPAGE:-http://PUNJABDIAL.IN
Leave a Reply