ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਨੇ ਵੀ ਦਿੱਤਾ ਝਟਕਾ! ਕੀ ਹੋਰ ਢਿੱਲੀ ਹੋਵੇਗੀ ਤੁਹਾਡੀ ਜੇਬ?

ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਨੇ ਵੀ ਦਿੱਤਾ ਝਟਕਾ! ਕੀ ਹੋਰ ਢਿੱਲੀ ਹੋਵੇਗੀ ਤੁਹਾਡੀ ਜੇਬ?

ਅਕਤੂਬਰ 2026 ਵਿੱਚ ਦੇਸ਼ ਦੀ ਥੋਕ ਮਹਿੰਗਾਈ ਦਰ ਵਧ ਕੇ 12.29% ਹੋ ਗਈ, ਜਦੋਂਕਿ ਸਤੰਬਰ ਵਿੱਚ 11.39% ਸੀ। ਸਰਕਾਰੀ ਅੰਕੜਿਆਂ ਅਨੁਸਾਰ, ਬਾਲਣ ਅਤੇ ਬਿਜਲੀ ਮਹਿੰਗਾਈ ਵਿੱਚ ਸਭ ਤੋਂ ਜਿਆਦਾ ਵਾਧਾ ਹੋਇਆ।

ਦੇਸ਼ ਦੀ ਥੋਕ ਮਹਿੰਗਾਈ (WPI) ਅਕਤੂਬਰ 2026 ਵਿੱਚ ਵਧ ਕੇ 12.29% ਤੇ ਪਹੁੰਚ ਗਈ, ਜਦੋਂਕਿ ਸਤੰਬਰ ਵਿੱਚ ਇਹ 11.39% ਸੀ। ਇਸਦਾ ਮਤਲਬ ਹੈ ਕਿ ਥੋਕ ਮਹਿੰਗਾਈ ਇੱਕ ਮਹੀਨੇ ਵਿੱਚ 0.90 ਪ੍ਰਤੀਸ਼ਤ ਅੰਕ ਵਧੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਮਹਿੰਗਾਈ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਬਾਲਣ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ ਉਛਾਲ ਹੈ।

ਬਾਲਣ ਅਤੇ ਬਿਜਲੀ ਮਹਿੰਗਾਈ ਅਕਤੂਬਰ ਵਿੱਚ ਵਧ ਕੇ 32.84% ਹੋ ਗਈ, ਜੋ ਸਤੰਬਰ ਵਿੱਚ 25.85% ਸੀ। ਇਸ ਦੌਰਾਨ, ਭੋਜਨ ਅਤੇ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ, ਜਿਸ ਨਾਲ ਥੋਕ ਮਹਿੰਗਾਈ 50 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਅਗਸਤ 2022 ਤੋਂ ਬਾਅਦ ਪਹਿਲੀ ਵਾਰ ਥੋਕ ਮਹਿੰਗਾਈ 12% ਤੋਂ ਜਿਆਦਾ ਹੋਈ ਹੈ। ਅਗਸਤ 2022 ਵਿੱਚ, ਥੋਕ ਮਹਿੰਗਾਈ ਦਰ 12.41% ਆਈ ਸੀ।

ਮੈਨੂਫੈਕਚਰਡ ਉਤਪਾਦਾਂ ਵਿੱਚ ਮਿਲੀ ਰਾਹਤ

ਸਰਕਾਰੀ ਅੰਕੜਿਆਂ ਅਨੁਸਾਰ, ਅਕਤੂਬਰ ਵਿੱਚ ਵਸਤੂਆਂ ਦੀ ਮਹਿੰਗਾਈ ਦਰ 9.24% ਰਹੀ, ਜੋ ਸਤੰਬਰ ਵਿੱਚ 8.67% ਸੀ। ਇਸ ਕੈਟੇਗਰੀ ਵਿੱਚ ਕੱਚਾ ਮਾਲ, ਖਾਣ ਦੀਆਂ ਚੀਜਾਂ ਅਤੇ ਹੋਰ ਪ੍ਰਾਇਮਰੀ ਉਤਪਾਦ ਸ਼ਾਮਲ ਹਨ। ਇਸ ਦੌਰਾਨ, ਤਿਆਰ ਵਸਤੂਆਂ (ਨਿਰਮਿਤ ਉਤਪਾਦ) ਦੀ ਮਹਿੰਗਾਈ ਦਰ ਅਕਤੂਬਰ ਵਿੱਚ 9.54% ਰਹੀ, ਜੋ ਸਤੰਬਰ ਵਿੱਚ 9.76% ਸੀ। ਇਸਦਾ ਮਤਲਬ ਹੈ ਕਿ ਇਸ ਸ਼੍ਰੇਣੀ ਵਿੱਚ ਕੁਝ ਰਾਹਤ ਵੀ ਦੇਖਣ ਨੂੰ ਮਿਲੀ ਹੈ।

Wpi Data.jpg

ਤੇਲ ਅਤੇ ਗੈਸ ਨੇ ਵਧਾਈ ਚਿੰਤਾ

ਥੋਕ ਮਹਿੰਗਾਈ ਵਿੱਚ ਵਾਧੇ ਵਿੱਚ ਖਣਿਜ ਤੇਲ, ਕੱਚਾ ਪੈਟਰੋਲੀਅਮ, ਕੁਦਰਤੀ ਗੈਸ, ਬਿਜਲੀ, ਭੋਜਨ ਵਸਤੂਆਂ, ਧਾਤਾਂ, ਰਸਾਇਣ, ਭੋਜਨ ਉਤਪਾਦ, ਟੈਕਸਟਾਈਲ ਅਤੇ ਰਬੜ-ਪਲਾਸਟਿਕ ਉਤਪਾਦਾਂ ਦਾ ਵੱਡਾ ਯੋਗਦਾਨ ਰਿਹਾ। ਖਾਸ ਤੌਰ ‘ਤੇ ਬਾਲਣ ਅਤੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਦੇ ਦਬਾਅ ਨੂੰ ਵਧਾ ਦਿੱਤਾ ਹੈ। ਹਾਲਾਂਕਿ, ਖੁਰਾਕ ਮਹਿੰਗਾਈ ਦੇ ਮੋਰਚੇ ‘ਤੇ ਕੁਝ ਰਾਹਤ ਮਿਲੀ ਹੈ। ਅਕਤੂਬਰ ਵਿੱਚ ਫੂਡ ਇੰਡੈਕਸ ਮਹਿੰਗਾਈ ਦਰ ਘੱਟ ਕੇ 8.58% ਰਹਿ ਗਈ, ਜੋ ਸਤੰਬਰ ਵਿੱਚ 8.66% ਸੀ। ਇਸ ਸੂਚਕਾਂਕ ਵਿੱਚ ਪ੍ਰਾਇਮਰੀ ਫੂਡ ਆਰਟੀਕਲ ਅਤੇ ਤਿਆਰ ਫੂਡ ਪ੍ਰੋਡਕਟਸ ਸ਼ਾਮਲ ਹਨ।

ਪ੍ਰਚੂਨ ਮਹਿੰਗਾਈ ਵੀ ਤੈਅ ਸੀਮਾ ਤੋਂ ਵੱਧ

ਵਣਜ ਅਤੇ ਉਦਯੋਗ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਕਤੂਬਰ 2026 ਵਿੱਚ ਥੋਕ ਮਹਿੰਗਾਈ ਵਿੱਚ ਵਾਧੇ ਦੇ ਮੁੱਖ ਕਾਰਨ ਖਣਿਜ ਤੇਲ (ਪੈਟਰੋਲੀਅਮ ਉਤਪਾਦਾਂ ਸਮੇਤ), ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ, ਬਿਜਲੀ, ਖੁਰਾਕ ਵਸਤੂਆਂ, ਬੁਨਿਆਦੀ ਧਾਤਾਂ ਦਾ ਨਿਰਮਾਣ, ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ, ਭੋਜਨ ਉਤਪਾਦਾਂ ਦਾ ਨਿਰਮਾਣ, ਗੈਰ-ਖੁਰਾਕੀ ਵਸਤੂਆਂ, ਟੈਕਸਟਾਈਲ ਨਿਰਮਾਣ ਅਤੇ ਰਬੜ ਅਤੇ ਪਲਾਸਟਿਕ ਉਤਪਾਦਾਂ ਦਾ ਨਿਰਮਾਣ ਸਨ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਅਕਤੂਬਰ ਵਿੱਚ ਪ੍ਰਚੂਨ ਮਹਿੰਗਾਈ (CPI) 6.09 ਪ੍ਰਤੀਸ਼ਤ ਰਹੀ ਸੀ। ਦੋ ਸਾਲਾਂ ਵਿੱਚ ਪਹਿਲੀ ਵਾਰਰਿਜ਼ਰਵ ਬੈਂਕ ਆਫ਼ ਇੰਡੀਆ ਦੁਆਰਾ ਨਿਰਧਾਰਤ ਉਪਰਲੀ ਸੀਮਾ ਤੋਂ ਵੱਧ ਰਹੀ।

Leave a Reply

Your email address will not be published. Required fields are marked *