ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ- ਕੇਜਰੀਵਾਲ

ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ- ਕੇਜਰੀਵਾਲ

ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ- ਕੇਜਰੀਵਾਲ

ਕਾਂਸਟੀਟਿਊਸ਼ਨ ਕਲੱਬ ਵਿੱਚ ਦੁਪਹਿਰ 11:30 ਵਜੇ ਸ਼ੁਰੂ ਹੋਣ ਵਾਲੇ ਟਾਊਨਹਾਲ ਵਿੱਚ ਲੋਕ ਫਿਜ਼ੀਕਲੀ ਜਾਂ ਆਨਲਾਈਨ ਜੁੜ ਸਕਦੇ ਹਨ- ਕੇਜਰੀਵਾਲ

ਆਨਲਾਈਨ ਜੁੜਨ ਲਈ 8588833212 ਨੰਬਰ ‘ਤੇ ਵਟਸਐਪ ਕਰੋ, ਮਿਲੇ ਲਿੰਕ ਤੋਂ ਕਿਸੇ ਵੀ ਸਮੇਂ ਪ੍ਰੋਗਰਾਮ ਨਾਲ ਜੁੜ ਸਕਦੇ ਹੋ- ਕੇਜਰੀਵਾਲ

ਟਾਊਨਹਾਲ ਵਿੱਚ ਮਾਹਰ, ਵਾਹਨ ਮਾਲਕ ਅਤੇ ਈ-20 ਵਿੱਚ ਰੁਚੀ ਰੱਖਣ ਵਾਲੇ ਲੋਕ ਵਿਚਾਰ ਰੱਖਣਗੇ ਅਤੇ ਅੱਗੇ ਦੀ ਰਣਨੀਤੀ ਬਣਾਉਣਗੇ- ਕੇਜਰੀਵਾਲ

ਨੌਜਵਾਨਾਂ ਨੇ ਇੱਕਜੁੱਟ ਹੋ ਕੇ ਆਵਾਜ਼ ਚੁੱਕੀ ਤਾਂ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ, ਹੁਣ ਈ-20 ‘ਤੇ ਵੀ ਸਾਨੂੰ ਇੱਕਜੁੱਟ ਹੋ ਕੇ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ

ਪ੍ਰਧਾਨ ਮੰਤਰੀ ਨੂੰ ਅਪੀਲ, ਈ-20 ਦਾ ਮੁੱਦਾ ਵੱਡਾ ਬਣਨ ਤੋਂ ਪਹਿਲਾਂ ਪੇਪਰ ਲੀਕ ਵਾਂਗ ਇਸ ਮੁੱਦੇ ਨੂੰ ਵੀ ਹੱਲ ਕਰਨ- ਕੇਜਰੀਵਾਲ

ਨਵੀਂ ਦਿੱਲੀ, 27 ਜੁਲਾਈ

ਆਮ ਆਦਮੀ ਪਾਰਟੀ ਨੇ ਈ-20 ਪੈਟਰੋਲ ਦੇ ਮੁੱਦੇ ‘ਤੇ ਦੇਸ਼ ਭਰ ਦੇ ਲੋਕਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਇਸੇ ਮਕਸਦ ਨਾਲ ਪਾਰਟੀ ਆਉਣ ਵਾਲੀ ਇੱਕ ਅਗਸਤ ਯਾਨੀ ਸ਼ਨੀਵਾਰ ਨੂੰ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਦੁਪਹਿਰ 11:30 ਵਜੇ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰਨ ਜਾ ਰਹੀ ਹੈ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਕਿ ਇਸ ਟਾਊਨਹਾਲ ਵਿੱਚ ਲੋਕ ਫਿਜ਼ੀਕਲੀ ਜਾਂ ਆਨਲਾਈਨ ਮੋਡ ਰਾਹੀਂ ਜੁੜ ਸਕਦੇ ਹਨ। ਆਨਲਾਈਨ ਜੁੜਨ ਲਈ 8588833212 ਨੰਬਰ ‘ਤੇ ਸ਼ੁੱਕਰਵਾਰ ਤੱਕ ਵਟਸਐਪ ਕਰਨਾ ਹੋਵੇਗਾ ਅਤੇ ਭੇਜੇ ਗਏ ਲਿੰਕ ਨੂੰ ਖੋਲ੍ਹ ਕੇ ਸ਼ਨੀਵਾਰ ਨੂੰ 11:30 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਪ੍ਰੋਗਰਾਮ ਨਾਲ ਜੁੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਾਊਨਹਾਲ ਵਿੱਚ ਮਾਹਰ, ਵਾਹਨ ਮਾਲਕ ਅਤੇ ਈ-20 ਵਿੱਚ ਰੁਚੀ ਰੱਖਣ ਵਾਲੇ ਲੋਕ ਆਪਣੇ ਵਿਚਾਰ ਰੱਖਣਗੇ ਅਤੇ ਅੱਗੇ ਦੀ ਰਣਨੀਤੀ ਬਣਾਉਣਗੇ।

ਸੋਮਵਾਰ ਨੂੰ ਆਪ ਮੁੱਖ ਦਫ਼ਤਰ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੇ ਇੱਕ ਹੰਕਾਰੀ ਸਰਕਾਰ ਨੂੰ ਝੁਕਾ ਦਿੱਤਾ ਅਤੇ ਧਰਮੇਂਦਰ ਪ੍ਰਧਾਨ ਨੂੰ ਜਨਤਾ ਦੇ ਸਾਹਮਣੇ ਅਸਤੀਫ਼ਾ ਦੇਣਾ ਪਿਆ। ਹੁਣ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਲੱਗੇ ਹੱਥ ਈ-20 ਦਾ ਮਾਮਲਾ ਵੀ ਹੱਲ ਕਰ ਦੇਣ। ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ। ਲੋਕਾਂ ਦੀਆਂ ਗੱਡੀਆਂ ਅਤੇ ਮਾਈਲੇਜ ਖ਼ਰਾਬ ਹੋ ਰਹੀ ਹੈ। ਇਸੇ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਮੁੱਦਾ ਵੀ ਵੱਡਾ ਬਣੇ, ਉਹ ਖ਼ੁਦ ਅੱਗੇ ਆ ਕੇ ਇਸ ਨੂੰ ਹੱਲ ਕਰਨ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਈ-20 ਦੇ ਮੁੱਦੇ ‘ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਇੱਕ ਨਾਲ ਲਿਆਉਣ ਲਈ ਇਸ ਸ਼ਨੀਵਾਰ ਨੂੰ ਅਸੀਂ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਇੱਕ ਪ੍ਰੋਗਰਾਮ ਆਯੋਜਿਤ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਸ ਵਿੱਚ ਹਜ਼ਾਰਾਂ ਲੋਕ ਹਿੱਸਾ ਲੈਣਗੇ। ਇਹ ਦੁਪਹਿਰ 12:00 ਵਜੇ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਸ਼ੁਰੂ ਹੋਵੇਗਾ। ਜੋ ਲੋਕ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਹਨ ਅਤੇ ਖ਼ੁਦ ਆ ਸਕਦੇ ਹਨ, ਉਹ ਕਾਂਸਟੀਟਿਊਸ਼ਨ ਕਲੱਬ ਵਿੱਚ ਸਵੇਰੇ 11:30 ਵਜੇ ਤੱਕ ਪਹੁੰਚ ਜਾਣ। ਉੱਥੇ ਹੀ, ਜੋ ਲੋਕ ਦਿੱਲੀ ਤੋਂ ਬਾਹਰ ਦੇ ਹਨ ਅਤੇ ਖ਼ੁਦ ਨਹੀਂ ਆ ਸਕਦੇ, ਅਜਿਹੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਨਲਾਈਨ ਜੁੜਨਗੇ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਆਨਲਾਈਨ ਜੁੜਨ ਲਈ ਫ਼ੋਨ ਨੰਬਰ 8588833212 ‘ਤੇ ਵਟਸਐਪ ਕਰਨਾ ਹੈ। ਅਸੀਂ ਸ਼ੁੱਕਰਵਾਰ ਸ਼ਾਮ ਤੱਕ ਤੁਹਾਨੂੰ ਇੱਕ ਲਿੰਕ ਭੇਜ ਦੇਵਾਂਗੇ। ਤੁਸੀਂ ਅਗਲੇ ਦਿਨ ਸਵੇਰੇ 11:30 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਉਸ ਲਿੰਕ ‘ਤੇ ਕਲਿੱਕ ਕਰਕੇ ਆਨਲਾਈਨ ਸਾਡੇ ਨਾਲ ਜੁੜ ਸਕਦੇ ਹੋ। ਇਸ ਟਾਊਨਹਾਲ ਵਿੱਚ ਅਸੀਂ ਈ-20 ਦੇ ਮੁੱਦੇ ‘ਤੇ ਦਿਲਚਸਪੀ ਰੱਖਣ ਵਾਲੇ ਸਾਰੇ ਮਾਹਰਾਂ, ਈ-20 ਦੇ ਸਾਰੇ ਪੀੜਤਾਂ ਅਤੇ ਜਿਨ੍ਹਾਂ ਦੀਆਂ ਗੱਡੀਆਂ ਖ਼ਰਾਬ ਹੋ ਗਈਆਂ ਹਨ, ਉਨ੍ਹਾਂ ਸਾਰੇ ਲੋਕਾਂ ਨੂੰ ਇੱਕ ਮੰਚ ‘ਤੇ ਲਿਆ ਕੇ ਸਭ ਨੂੰ ਬੋਲਣ ਦਾ ਮੌਕਾ ਦੇਵਾਂਗੇ। ਨਾਲ ਹੀ, ਅੱਗੇ ਦੀ ਰਣਨੀਤੀ ਵੀ ਤੈਅ ਕਰਾਂਗੇ ਕਿ ਇਸ ਮੁੱਦੇ ‘ਤੇ ਸਰਕਾਰ ਨੂੰ ਕਿਵੇਂ ਮਜਬੂਰ ਕੀਤਾ ਜਾਵੇ ਕਿ ਸਰਕਾਰ ਇਸ ਈ-20 ਨੂੰ ਵਾਪਸ ਲਵੇ।

ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟਾਊਨਹਾਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਹਿੱਸਾ ਲੈਣ। ਖ਼ੁਦ ਆਉਣਾ ਚਾਹੁਣ ਤਾਂ ਖ਼ੁਦ ਵੀ ਆ ਸਕਦੇ ਹਨ ਅਤੇ ਵਰਚੁਅਲੀ ਜੁੜਨਾ ਚਾਹੁਣ ਤਾਂ ਵਰਚੁਅਲੀ ਵੀ ਜੁੜ ਸਕਦੇ ਹਨ। ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਂ ‘ਤੇ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਸੀ। ਉਸ ਵਿੱਚ 2 ਲੱਖ ਤੋਂ ਵੱਧ ਚਿੱਠੀਆਂ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਲੈ ਕੇ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਦੇ ਘਰ ਵੀ ਜਾਵਾਂਗਾ।

Leave a Reply

Your email address will not be published. Required fields are marked *