ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ 5 ਕਰੋੜ ਦੀ ਸੇਵਾ ਤੋਂ ਬਾਅਦ ਹੁਣ ਸਲਮਾਨ ਖਾਨ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ।
ਉਨ੍ਹਾਂ ਨੇ ਨਾ ਸਿਰਫ਼ ਲੋਕਾਂ ਨੂੰ ਬਚਾਉਣ ਲਈ ਮਦਦ ਲਈ ਕਿਸ਼ਤੀਆਂ ਭੇਜੀਆਂ ਹਨ ਬਲਕਿ ਉਹ ਕੁਝ ਪਿੰਡਾਂ ਨੂੰ ਗੋਦ ਵੀ ਲੈ ਰਹੇ ਹਨ।
ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੁਆਰਾ ਸਥਾਪਿਤ ਮੀਰਾ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਲਈ ਵਾਇਸ ਆਫ਼ ਅੰਮ੍ਰਿਤਸਰ (VOA) ਨਾਲ ਮਿਲ ਕੇ ਮਦਦ ਦਾ ਹੱਥ ਅੱਗੇ ਵਧਾਇਆ ਹੈ।
ਅਦਾਕਾਰ ਅਕਸ਼ੈ ਕੁਮਾਰ ਵੱਲੋਂ 5 ਕਰੋੜ ਦੀ ਸੇਵਾ ਤੋਂ ਬਾਅਦ ਹੁਣ ਸਲਮਾਨ ਖਾਨ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ਼ ਲੋਕਾਂ ਨੂੰ ਬਚਾਉਣ ਲਈ ਮਦਦ ਲਈ ਕਿਸ਼ਤੀਆਂ ਭੇਜੀਆਂ ਹਨ ਬਲਕਿ ਉਹ ਕੁਝ ਪਿੰਡਾਂ ਨੂੰ ਗੋਦ ਵੀ ਲੈ ਰਹੇ ਹਨ।
ਸਲਮਾਨ ਨੇ ਭੇਜੀਆਂ ਕਿਸ਼ਤੀਆਂ
ਪੰਜਾਬ ਹੜ੍ਹ ਪੀੜਤਾਂ ਲਈ ਬੀਇੰਗ ਹਿਊਮਨ ਫਾਊਂਡੇਸ਼ਨ ਨੇ 5 ਕਿਸ਼ਤੀਆਂ ਭੇਜੀਆਂ ਹਨ ਅਤੇ ਇਨ੍ਹਾਂ ਵਿੱਚੋਂ 3 ਕਿਸ਼ਤੀਆਂ ਦੀ ਵਰਤੋਂ ਭੋਜਨ ਭੇਜਣ ਅਤੇ ਵਲੰਟੀਅਰਾਂ ਨੂੰ ਹਰ ਕੋਨੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਬਾਕੀ 2 ਕਿਸ਼ਤੀਆਂ ਫਿਰੋਜ਼ਪੁਰ ਸਰਹੱਦ ‘ਤੇ ਸੌਂਪ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਸਲਮਾਨ ਖਾਨ ਨੇ ਆਪਣੇ ਸ਼ੋਅ ਬਿੱਗ ਬਾਸ ਵਿੱਚ ਵੀ ਪੰਜਾਬ ਹੜ੍ਹਾਂ ਦੇ ਹਾਲਾਤਾਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਜੋ ਕਿ ਲੰਗਰ ਸੇਵਾ ਲਈ ਜਾਣਿਆ ਜਾਂਦਾ ਹੈ। ਦੇਸ਼ ਭਰ ਨੂੰ ਫਸਲਾਂ ਲਈ ਰੋਟੀ ਪ੍ਰਦਾਨ ਕਰਦਾ ਹੈ। ਅੱਜ ਉਹ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ।
ਮੀਰਾ ਫਾਊਂਡੇਸ਼ਨ ਨੇ ਵਧਾਇਆ ਮਦਦ ਦਾ ਹੱਥ
ਸ਼ਾਹਰੁਖ ਖਾਨ ਦੁਆਰਾ ਸਥਾਪਿਤ ਮੀਰਾ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਲਈ ਵਾਇਸ ਆਫ਼ ਅੰਮ੍ਰਿਤਸਰ (VOA) ਨਾਲ ਮਿਲ ਕੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਮੀਰਾ ਫਾਊਂਡੇਸ਼ਨ, ਜੋ ਕਿ ਦੇਸ਼ ਭਰ ਵਿੱਚ ਤੇਜ਼ਾਬੀ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਹੁਣ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ। VOA ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟ ਦੇ ਤਹਿਤ ਲਗਭਗ 500 ਪ੍ਰਭਾਵਿਤ ਪਰਿਵਾਰਾਂ ਨੂੰ ਬਿਸਤਰੇ, ਗੱਦੇ, ਗੈਸ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੇ, ਕੱਪੜੇ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਵੰਡਿਆ ਜਾਵੇਗਾ।
ਗਰਾਉਂਡ ਜ਼ੀਰੋ ‘ਤੇ ਉੱਤਰੇ ਸੋਨੂੰ ਸੂਦ
ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਜੋ ਕਿ ਆਪਣੀ ਦਰਿਆ-ਦਿਲ ਲਈ ਜਾਣੇ ਜਾਂਦੇ ਹਨ। ਸੋਨੂੰ ਸੂਦ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਗਰਾਉਂਡ ਜ਼ੀਰੋ ‘ਤੇ ਉੱਤਰੇ ਹੋਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਜਦੋਂ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ ਉਸ ਵੇਲੇ ਤੱਕ ਉਹ ਲੋਕਾਂ ਦੀ ਹਰ ਸਹਾਇਤਾ ਕਰਨਗੇ। ਉਨ੍ਹਾਂ ਦੀ ਟੀਮ ਲਗਾਤਾਰ ਪਿੰਡਾਂ ਦਾ ਦੌਰਾ ਕਰ ਰਹੀ ਹੈ ਅਤੇ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ।
HOMEPAGE:-http://PUNJABDIAL.IN
Leave a Reply