ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਇੰਟਰ ਕਾਲਜ ਟੂਰਨਾਮੈਂਟ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੀਆਂ ਖਿਡਾਰਣਾਂ ਨੇ ਜਿੱਤੀ ਬਾਜ਼ੀ
ਫ਼ਿਰੋਜ਼ਪੁਰ, 21 ਨਵੰਬਰ – ਦੇਵ ਸਮਾਜ ਕਾਲਜ ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਸ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਅਤੇ ਪਿ੍ਰੰਸੀਪਲ ਡਾ. ਸੰਗੀਤਾ ਪਿ੍ਰੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਕਰ ਰਿਹਾ ਹੈ।
ਕਾਲਜ ਦੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਇੰਟਰ-ਕਾਲਜ ਟੂਰਨਾਮੈਂਟ ਕਰਵਾਏ ਗਏ । ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 28 ਕਾਲਜਾਂ ਨੇ ਖੋ-ਖੋ ਦੇ ਵਿੱਚ ਭਾਗ ਲਿਆਂ । ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਖਿਡਾਰਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣਾ ਵਧੀਆਂ ਪ੍ਰਦਰਸ਼ਨ ਦਿੱਤਾ ।
ਖਿਡਾਰਣਾਂ ਨੇ ਖੋ-ਖੋ ਇੰਟਰ ਕਾਲਜ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ ਆਲ ਚੈਂਪੀਅਨਸ਼ਿਪ, ਗੋਲਡ ਮੈਡਲ ਜਿੱਤ ਕੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਝੰਡੇ ਨੂੰ ਹੋਰ ਬੁਲੰਦ ਕੀਤਾ । ਇਸੇ ਤਰ੍ਹਾਂ ਕਾਲਜ ਦੀ ਕੁਸ਼ਤੀ ਮੁਕਾਬਲੇ ਵਿੱਚ ਓਵਰ ਆਲ ਚੈਂਪੀਅਨਸ਼ਿਪ, 5 ਗੋਲਡ, 2 ਸਿਲਵਰ, 1 ਕਾਂਸੀ ਦਾ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਇਸ ਦੇ ਨਾਲ ਬੋਕਸਿੰਗ ਮੁਕਾਬਲੇ ਵਿੱਚ ਕਾਲਜ ਖਿਡਾਰਣ ਚਾਂਦਨੀ ਨੇ ਗੋਲਡ ਮੈਡਲ ਅਤੇ ਕਾਜਲ ਨੇ ਕਾਂਸ਼ੀ ਦਾ ਤਮਗਾ ਜਿੱਤਿਆ । ਇਸ ਖੁਸ਼ੀ ਦੇ ਮੌਕੇ ਪਿ੍ਰੰਸੀਪਲ ਡਾ. ਸੰਗੀਤਾ ਨੇ ਜੇਤੂ ਖਿਡਾਰਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਲਾਘਾ ਕਰਦਿਆ ਉਨ੍ਹਾਂ ਨੂੰ ਗੋਲਡ ਮੈਡਲ, ਸਿਲਵਰ ਮੈਡਲ, ਓਵਰਆਲ ਚੈਂਪੀਅਨਸ਼ਿਪ, ਕਾਂਸੀ ਦੇ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।
ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ ਅਤੇ ਵਿਭਾਗੀ ਅਧਿਆਪਕ ਵੇਦ ਪ੍ਰਕਾਸ਼ ਅਤੇ ਡਾ. ਕੁਲਬੀਰ ਸਿੰਘ ਨੂੰ ਉਨ੍ਹਾਂ ਵੱਲੋਂ ਖਿਡਾਰਣਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਖਤ ਮਿਹਨਤ ਸਦਕਾ ਸ਼ਲਾਘਾ ਕਰਦਿਆ ਵਧਾਈ ਦਿੱਤੀ । ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।
HOMEPAGE:-http://PUNJABDIAL.IN
Leave a Reply