*ਅਕਾਲੀ-ਕਾਂਗਰਸ ਨੇ ਖਜ਼ਾਨਾ ਖਾਲੀ ਕੀਤਾ, ‘ਆਪ’ ਸਰਕਾਰ ਨੇ 3 ਸਾਲਾਂ ‘ਚ ਮਾਲੀਆ ਵਧਾ ਕੇ ਲੋਕਾਂ ‘ਤੇ ਖਰਚ ਕੀਤਾ: ਹਰਪਾਲ ਸਿੰਘ ਚੀਮਾ*

*ਅਕਾਲੀ-ਕਾਂਗਰਸ ਨੇ ਖਜ਼ਾਨਾ ਖਾਲੀ ਕੀਤਾ, ‘ਆਪ’ ਸਰਕਾਰ ਨੇ 3 ਸਾਲਾਂ ‘ਚ ਮਾਲੀਆ ਵਧਾ ਕੇ ਲੋਕਾਂ ‘ਤੇ ਖਰਚ ਕੀਤਾ: ਹਰਪਾਲ ਸਿੰਘ ਚੀਮਾ*

*ਅਕਾਲੀ-ਕਾਂਗਰਸ ਨੇ ਖਜ਼ਾਨਾ ਖਾਲੀ ਕੀਤਾ, ‘ਆਪ’ ਸਰਕਾਰ ਨੇ 3 ਸਾਲਾਂ ‘ਚ ਮਾਲੀਆ ਵਧਾ ਕੇ ਲੋਕਾਂ ‘ਤੇ ਖਰਚ ਕੀਤਾ: ਹਰਪਾਲ ਸਿੰਘ ਚੀਮਾ*

*ਕਾਂਗਰਸ ਗੈਂਗਸਟਰਵਾਦ ਤੇ ਨਸ਼ਿਆਂ ਦੀ ਜਨਮਦਾਤਾ, ‘ਆਪ’ ਨੇ ਵਿਕਾਸ ਦੀ ਰਾਜਨੀਤੀ ਸ਼ੁਰੂ ਕੀਤੀ: ਹਰਪਾਲ ਸਿੰਘ ਚੀਮਾ*

*ਤਰਨਤਾਰਨ ਦੇ ਲੋਕ ਵਿਕਾਸ ‘ਤੇ ਮੋਹਰ ਲਾਉਣਗੇ, ਵਿਰੋਧੀਆਂ ਦੀ ਵੰਡ-ਪਾਊ ਰਾਜਨੀਤੀ ਰੱਦ ਕਰਨਗੇ: ਹਰਪਾਲ ਸਿੰਘ ਚੀਮਾ*

*’ਆਪ’ ਨੇ ਗੋਇੰਦਵਾਲ ਥਰਮਲ ਪਲਾਂਟ ਵਾਪਸ ਖਰੀਦਿਆ ਤੇ 56,000 ਨੌਕਰੀਆਂ ਦਿੱਤੀਆਂ, ਵਿਰੋਧੀ ਸਿਰਫ਼ ਸਮਾਜ ਤੋੜਨ ‘ਚ ਲੱਗੇ: ਚੀਮਾ*

 

ਤਰਨਤਾਰਨ, 4 ਨਵੰਬਰ:

 

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਸਮਾਜ ਨੂੰ ਤੋੜਨ ਵਾਲੀ ਨਕਾਰਾਤਮਕ ਰਾਜਨੀਤੀ ਕਰ ਰਹੀਆਂ ਹਨ।

 

ਇੱਥੇ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ‘ਖਜ਼ਾਨਾ ਖਾਲੀ’ ਹੋਣ ਦਾ ਰੋਣਾ ਰੋਂਦੀਆਂ ਸਨ ਕਿਉਂਕਿ ਉਨ੍ਹਾਂ ਦੀ ਨੀਅਤ ‘ਚ ਖੋਟ ਸੀ। ਉਹ ਖੁਦ ਚੋਰ ਬਣੇ ਬੈਠੇ ਸਨ, ਇਸ ਲਈ ਨਾ ਜੀਐਸਟੀ ਵਧਿਆ ਨਾ ਟੈਕਸ। ‘ਆਪ’ ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ-ਅਕਾਲੀਆਂ ਦੇ ਪੰਜ-ਪੰਜ ਸਾਲਾਂ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ ਅਤੇ ਉਸਨੂੰ ਲੋਕਾਂ ‘ਤੇ ਖਰਚ ਵੀ ਕੀਤਾ ਹੈ। ਚੀਮਾ ਨੇ ਸਵਾਲ ਕੀਤਾ ਕਿ ਜੇ ਖਜ਼ਾਨਾ ਭਰ ਨਾ ਰਿਹਾ ਹੁੰਦਾ ਤਾਂ 56,000 ਨੌਕਰੀਆਂ ਕਿੱਥੋਂ ਦਿੱਤੀਆਂ ਜਾਂਦੀਆਂ?

 

‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੀਮਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਹੱਥਾਂ ‘ਚ ਵੇਚ ਦਿੱਤਾ ਸੀ, ‘ਆਪ’ ਸਰਕਾਰ ਨੇ ਹਿੰਮਤ ਦਿਖਾ ਕੇ ਉਸਨੂੰ ਵਾਪਸ ਖਰੀਦਿਆ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ।

 

ਖ਼ਜ਼ਾਨਾ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਾਂਝੀਵਾਲਤਾ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਸੀ। ਪਰ ਕਾਂਗਰਸ ਪਾਰਟੀ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਕੇ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਉਸ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀ ਹੈ, ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।

 

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦਾ ਰਿਹਾ ਹੈ। ਉਨ੍ਹਾਂ ਮੁਖਤਾਰ ਅੰਸਾਰੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਵੇਂ ਯੂਪੀ ਦੇ ਗੈਂਗਸਟਰ ਨੂੰ ਰੋਪੜ ਜੇਲ੍ਹ ‘ਚ ਰੱਖ ਕੇ ਉਸਦੀ ਪੁਸ਼ਤ-ਪਨਾਹੀ ਕੀਤੀ ਗਈ। ਇਸੇ ਤਰ੍ਹਾਂ ਅਕਾਲੀ-ਕਾਂਗਰਸ ਦੇ ਰਾਜ ਵਿੱਚ ਮਾਝੇ ਦਾ ਇਹ ਇਲਾਕਾ ਨਸ਼ਿਆਂ ਦੇ ਹੜ੍ਹ ਲਈ ਬਦਨਾਮ ਸੀ। ਪਰ ‘ਆਪ’ ਸਰਕਾਰ ਨੇ ਐਂਟੀ-ਗੈਂਗਸਟਰ ਫੋਰਸ ਬਣਾ ਕੇ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ ਅਤੇ ਨਸ਼ਿਆਂ ਖਿਲਾਫ਼ ਵੱਡੀ ਜੰਗ ਛੇੜੀ ਹੈ।

 

ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤਰਨਤਾਰਨ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ। ਲੋਕ ਦੇਖ ਰਹੇ ਹਨ ਕਿ ਕੌਣ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਕਾਸ ਦੀ ਲੜੀ ਨੂੰ ਜਾਰੀ ਰੱਖਣ ਲਈ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ।

HOMEPAGE:-http://PUNJABDIAL.IN

Leave a Reply

Your email address will not be published. Required fields are marked *

ਸ਼ਬਦਾਂ ਦੇ ਹੇਰਫੇਰ ਨਾਲ ਪੰਜਾਬੀਆਂ ਨੂੰ ਮੂਰਖ ਨਾ ਬਣਾਓ, ਪੰਜਾਬ ਯੂਨੀਵਰਸਿਟੀ ਬਾਰੇ ਫੈਸਲਾ ਤੁਰੰਤ ਵਾਪਸ ਲਓ: ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਪਾਸੋਂ ਮੰਗ
ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਮਹਾਰਾਸ਼ਟਰ ਦੇ ਪਨਵੇਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ…
Australia ਦੇ ਖਿਲਾਫ ਖੇਡਣਗੇ ਚੰਡੀਗੜ੍ਹ ਦੇ ਕ੍ਰਿਕੇਟਰ ਨਿਖਿਲ ਕੁਮਾਰ, ਅੰਡਰ-19 ਕ੍ਰਿਕੇਟ ਟੀਮ ‘ਚ ਹੋਇਆ ਸਲੈਕਸ਼ਨ
ਵਿਦਿਆਰਥਣ ਦੇ ਆਤਮਹੱਤਿਆ ਦੇ ਮਾਮਲੇ ‘ਚ ਦੋ ਮਹਿਲਾ ਟੀਚਰਾਂ ਤੇ ਕੇਸ ਦਰਜ, ਸਕੂਲ ਨੇ ਕਿਹਾ ਉਹ ਟੀਚਰਾਂ ਦੇ ਨਾਲ ਹੈ