ਤੁਸੀਂ ਵੀ Amul ਦਾ ਨਕਲੀ ਘਿਓ ਤਾਂ ਨਹੀਂ ਲੈ ਆਏ ਘਰ, ਕੰਪਨੀ ਨੇ ਜਾਰੀ ਕੀਤੀ ਐਡਵਾਈਜ਼ਰੀ, ਇਹ ਹੈ ਪਛਾਣ…
ਦੀਵਾਲੀ ਦਾ ਤਿਉਹਾਰ ਕੁਝ ਹੀ ਦਿਨ ਦੂਰ ਹੈ। ਦੀਵਾਲੀ ਦੇ ਮੌਕੇ ਉਤੇ ਲੋਕ ਘਿਓ ਨਾਲ ਪਕਵਾਨ ਅਤੇ ਮਠਿਆਈਆਂ ਤਿਆਰ ਕਰਦੇ ਹਨ। ਇਨ੍ਹੀਂ ਦਿਨੀਂ ਘਿਓ ਦੀ ਵਿਕਰੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ‘ਨਕਲੀ ਘਿਓ’ ਬਰਾਂਡਿਡ ਕੰਪਨੀਆਂ ਦੀ ਪੈਕਿੰਗ ਨਾਲ ਬਾਜ਼ਾਰ ‘ਚ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਇਸ ਲੜੀ ‘ਚ ਮਸ਼ਹੂਰ ਡੇਅਰੀ ਬ੍ਰਾਂਡ ‘ਅਮੂਲ’ (Amul) ਦੇ ਨਾਂ ‘ਤੇ ਨਕਲੀ ਘਿਓ ਵੀ ਵਿਕ ਰਿਹਾ ਹੈ।
ਹੁਣ ਅਮੂਲ ਨੇ ਖਪਤਕਾਰਾਂ ਨੂੰ ‘ਨਕਲੀ ਅਮੂਲ ਘੀ’ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਕੰਪਨੀ ਨੂੰ ਪਤਾ ਲੱਗਾ ਹੈ ਕਿ ਕੁਝ ਏਜੰਟ ਬਾਜ਼ਾਰ ‘ਚ ਨਕਲੀ ਘਿਓ ਵੇਚ ਰਹੇ ਹਨ। ਇਹ ਘਿਓ ਇੱਕ ਲੀਟਰ ਦੇ ਰਿਫਿਲ ਪੈਕ ਵਿੱਚ ਵੇਚਿਆ ਜਾ ਰਿਹਾ ਹੈ, ਜੋ ਅਮੂਲ ਨੇ ਪਿਛਲੇ 3 ਸਾਲਾਂ ਤੋਂ ਨਹੀਂ ਬਣਾਇਆ ਹੈ।
ਡੁਪਲੀਕੇਸ਼ਨ ਪਰੂਫ ਡੱਬੇ ਦੇ ਪੈਕ ਦੀ ਵਰਤੋਂ
ਅਮੂਲ ਨੇ ਆਪਣੀ ਐਡਵਾਈਜ਼ਰੀ ‘ਚ ਕਿਹਾ ਹੈ ਕਿ ਉਸ ਨੇ ਨਕਲੀ ਉਤਪਾਦਾਂ ਤੋਂ ਬਚਣ ਲਈ ਡੁਪਲੀਕੇਸ਼ਨ ਪਰੂਫ ਕਾਰਟਨ ਪੈਕ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਨਵੀਂ ਪੈਕਿੰਗ ਅਮੂਲ ਦੀਆਂ ISO-ਪ੍ਰਮਾਣਿਤ ਡੇਅਰੀਆਂ ਵਿੱਚ ਉੱਨਤ ਐਸੇਪਟਿਕ ਫਿਲਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਈ ਗਈ ਹੈ। ਇਹ ਤਕਨਾਲੋਜੀ ਸ਼ਾਨਦਾਰ ਗੁਣਵੱਤਾ ਦੇ ਮਿਆਰਾਂ ਨੂੰ ਯਕੀਨੀ ਬਣਾਉਂਦੀ ਹੈ।
ਤੁਸੀਂ ਟੋਲ ਫਰੀ ਨੰਬਰ ‘ਤੇ ਸ਼ਿਕਾਇਤ ਕਰ ਸਕਦੇ ਹੋ
ਕੰਪਨੀ ਨੇ ਗਾਹਕਾਂ ਨੂੰ ਸਾਵਧਾਨ ਰਹਿਣ ਅਤੇ ਖਰੀਦਣ ਤੋਂ ਪਹਿਲਾਂ ਪੈਕੇਜਿੰਗ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਅਸਲੀ ਉਤਪਾਦ ਖਰੀਦ ਸਕਣ। ਇਸ ਤੋਂ ਇਲਾਵਾ ਖਪਤਕਾਰਾਂ ਨੂੰ ਕਿਸੇ ਵੀ ਸਵਾਲ ਜਾਂ ਚਿੰਤਾ ਲਈ ਅਮੂਲ ਦੇ ਟੋਲ-ਫ੍ਰੀ ਨੰਬਰ 1800 258 3333 ਉਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਅਮੂਲ ਦਾ ਨਾਮ ਤਿਰੂਪਤੀ ਲੱਡੂ ਵਿਵਾਦ ਵਿੱਚ ਵੀ ਆਇਆ ਸੀ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਸੀ ਕਿ ਉਸ ਨੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੂੰ ਕਦੇ ਵੀ ਘਿਓ ਦੀ ਸਪਲਾਈ ਨਹੀਂ ਕੀਤੀ।
HOMEPAGE:-http://PUNJABDIAL.IN
Leave a Reply