ਹਰਮਨਪ੍ਰੀਤ ਕੌਰ ਨੇ ਹਾਰ ਤੋਂ ਬਾਅਦ ਕਹੀ ਵੱਡੀ ਗੱਲ! ਕਿਹਾ “ਇੱਕ ਜਾਂ ਦੋ ਖਿਡਾਰੀਆਂ ‘ਤੇ ਨਿਰਭਰ ਨਹੀਂ…, ਪੜ੍ਹੋ ਖ਼ਬਰ
ਭਾਰਤ (India) ਕੋਲ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ (ICC Women’s T20 World Cup) ‘ਚ ਆਸਟ੍ਰੇਲੀਆ (Australia) ਨੂੰ ਹਰਾ ਕੇ ਆਪਣੇ ਦਮ ‘ਤੇ ਸੈਮੀਫਾਈਨਲ (Semi-Finals) ‘ਚ ਪਹੁੰਚਣ ਦਾ ਮੌਕਾ ਸੀ। ਟੀਮ ਅਜਿਹਾ ਕਰਨ ‘ਚ ਨਾਕਾਮ ਰਹੀ । ਭਾਰਤੀ ਕਪਤਾਨ ਹਰਮਨਪ੍ਰੀਤ (Harmanpreet) ਨੇ ਐਤਵਾਰ (Sunday) ਨੂੰ ‘ਕਰੋ ਜਾਂ ਮਰੋ’ ਗਰੁੱਪ ਏ ਦੇ ਮੈਚ ‘ਚ ਆਸਟ੍ਰੇਲੀਆਈ ਟੀਮ ਤੋਂ ਹਾਰਨ ਤੋਂ ਬਾਅਦ ਕਿਹਾ ਕਿ ਉਹ ਆਸਾਨੀ ਨਾਲ ਰਨ ਨਹੀਂ ਦਿੱਤੇ।
ਛੇ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਭਾਰਤ ਨੂੰ ਨੌਂ ਦੌੜਾਂ ਨਾਲ ਹਰਾ ਕੇ ਨਾਕਆਊਟ ਵਿੱਚ ਪ੍ਰਵੇਸ਼ ਕੀਤਾ। ਹਰਮਨਪ੍ਰੀਤ (ਅਜੇਤੂ 54) ਦੇ ਅਰਧ ਸੈਂਕੜੇ ਨਾਲ ਭਾਰਤ ਟੀਚੇ ਦੇ ਨੇੜੇ ਪਹੁੰਚਣ ਤੋਂ ਬਾਅਦ ਹਾਰ ਗਿਆ। ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪੂਰੀ ਟੀਮ ਨੇ ਯੋਗਦਾਨ ਪਾਇਆ, ਉਹ ਕਿਸੇ ਇਕ ਜਾਂ ਦੋ ਖਿਡਾਰੀਆਂ ‘ਤੇ ਨਿਰਭਰ ਨਹੀਂ ਸਨ। ਉਨ੍ਹਾਂ ਕੋਲ ਕਈ ਆਲਰਾਊਂਡਰ (All-Rounders) ਹਨ ਜਿਨ੍ਹਾਂ ਨੇ ਯੋਗਦਾਨ ਦਿੱਤਾ। ਅਸੀਂ ਚੰਗੀ ਯੋਜਨਾ ਬਣਾਈ ਸੀ ਅਤੇ ਅਸੀਂ ਅੰਤ ਤੱਕ ਮੈਚ ਵਿੱਚ ਬਣੇ ਰਹੇ। ਉਨ੍ਹਾਂ ਨੇ ਆਸਾਨੀ ਨਾਲ ਦੌੜਾਂ ਨਹੀਂ ਦਿੱਤੀਆਂ ਅਤੇ ਇਹ ਸਾਡੇ ਲਈ ਮੁਸ਼ਕਲ ਹੋ ਗਿਆ।
ਹਰਫਨਮੌਲਾ ਰਾਧਾ ਯਾਦਵ (Radha Yadav) ਦੀ ਤਾਰੀਫ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ, ‘‘ਰਾਧਾ ਨੇ ਬਹੁਤ ਵਧੀਆ ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ। ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਜੋ ਸਾਡੇ ਹੱਥ ਵਿੱਚ ਸੀ ਅਸੀਂ ਕੋਸ਼ਿਸ਼ ਕੀਤੀ, ਪਰ ਕੁਝ ਚੀਜ਼ਾਂ ਤੁਹਾਡੇ ਵੱਸ ਵਿੱਚ ਨਹੀਂ ਹਨ।
ਆਸਟ੍ਰੇਲੀਆ ਦੀ ਕਾਰਜਕਾਰੀ ਕਪਤਾਨ ਟਾਹਲੀਆ ਮੈਕਗ੍ਰਾ (Tahlia McGrath) ਨੇ ਕਿਹਾ, ‘‘ਅਸੀਂ ਹਰ ਮੈਚ ਜਿੱਤਣਾ ਚਾਹੁੰਦੇ ਸੀ। ਭਾਰਤ ਨੇ ਚੰਗੀ ਲੜਾਈ ਦਿੱਤੀ ਪਰ ਸਾਡੇ ਖਿਡਾਰੀ ਵਧੀਆ ਖੇਡੇ, ਮੈਨੂੰ ਉਨ੍ਹਾਂ ‘ਤੇ ਮਾਣ ਹੈ। ਅੱਜ ਕਈ ਖਿਡਾਰੀਆਂ ਦੀ ਭੂਮਿਕਾ ਵੱਖਰੀ ਸੀ, ਪਰ ਉਨ੍ਹਾਂ ਨੇ ਆਪਣਾ ਕੰਮ ਕੀਤਾ। ਅਸੀਂ ਲਗਾਤਾਰ ਇਸ ਗੱਲ ‘ਤੇ ਗੱਲ ਕਰ ਰਹੇ ਸੀ ਕਿ ਇਸ ਵਿਕਟ ‘ਤੇ ਚੰਗਾ ਸਕੋਰ ਕੀ ਹੋ ਸਕਦਾ ਹੈ। ਅਸੀਂ ਜਾਣਦੇ ਸੀ ਕਿ ਸਾਡੀ ਬੱਲੇਬਾਜ਼ੀ ਵਿੱਚ ਡੂੰਘਾਈ ਹੈ ਅਤੇ ਅਸੀਂ ਪੂਰੀ ਆਜ਼ਾਦੀ ਨਾਲ ਖੇਡ ਸਕਦੇ ਹਾਂ।
HOMEPAGE:-http://PUNJABDIAL.IN
Leave a Reply