ਫ਼ੋਨ ਵੇਚਣ ਤੋਂ ਪਹਿਲਾਂ ਸਿਰਫ਼ ਰੀਸੈੱਟ ਕਰਨਾ ਕਾਫ਼ੀ ਨਹੀਂ! ਡੇਟਾ ਸੁਰੱਖਿਅਤ ਰੱਖਣ ਲਈ ਜ਼ਰੂਰ ਕਰੋ ਇਹ ਕੰਮ

ਫ਼ੋਨ ਵੇਚਣ ਤੋਂ ਪਹਿਲਾਂ ਸਿਰਫ਼ ਰੀਸੈੱਟ ਕਰਨਾ ਕਾਫ਼ੀ ਨਹੀਂ! ਡੇਟਾ ਸੁਰੱਖਿਅਤ ਰੱਖਣ ਲਈ ਜ਼ਰੂਰ ਕਰੋ ਇਹ ਕੰਮ

ਅੱਜ ਦੇ ਦੌਰ ‘ਚ ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਇੱਕ ਬੇਹੱਦ ਅਹਿਮ ਅਤੇ ਅਟੁੱਟ ਹਿੱਸਾ ਬਣ ਚੁੱਕਾ ਹੈ।

ਸਾਡੇ ਫ਼ੋਨ ਵਿੱਚ ਸਾਡੀਆਂ ਨਿੱਜੀ ਤਸਵੀਰਾਂ, ਵੀਡੀਓਜ਼, ਬੈਂਕਿੰਗ ਨਾਲ ਜੁੜੀ ਗੁਪਤ ਜਾਣਕਾਰੀ, ਸੰਪਰਕ ਨੰਬਰ, ਈਮੇਲ ਅਤੇ ਕਈ ਹੋਰ ਜ਼ਰੂਰੀ ਦਸਤਾਵੇਜ਼ ਹਮੇਸ਼ਾ ਮੌਜੂਦ ਰਹਿੰਦੇ ਹਨ।

ਅਜਿਹੀ ਸਥਿਤੀ ਵਿੱਚ, ਜਦੋਂ ਵੀ ਕੋਈ ਵਿਅਕਤੀ ਆਪਣਾ ਪੁਰਾਣਾ ਸਮਾਰਟਫ਼ੋਨ ਵੇਚਦਾ ਹੈ, ਤਾਂ ਉਸ ਨੂੰ ਸਿਰਫ਼ ਫ਼ੋਨ ਤੋਂ ਮਿਲਣ ਵਾਲੀ ਕੀਮਤ ‘ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਆਪਣੇ ਨਿੱਜੀ ਡੇਟਾ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਓਨਾ ਹੀ ਲਾਜ਼ਮੀ ਹੈ।

ਅੱਜ ਦੇ ਦੌਰ ‘ਚ ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਇੱਕ ਬੇਹੱਦ ਅਹਿਮ ਅਤੇ ਅਟੁੱਟ ਹਿੱਸਾ ਬਣ ਚੁੱਕਾ ਹੈ। ਸਾਡੇ ਫ਼ੋਨ ਵਿੱਚ ਸਾਡੀਆਂ ਨਿੱਜੀ ਤਸਵੀਰਾਂ, ਵੀਡੀਓਜ਼, ਬੈਂਕਿੰਗ ਨਾਲ ਜੁੜੀ ਗੁਪਤ ਜਾਣਕਾਰੀ, ਸੰਪਰਕ ਨੰਬਰ, ਈਮੇਲ ਅਤੇ ਕਈ ਹੋਰ ਜ਼ਰੂਰੀ ਦਸਤਾਵੇਜ਼ ਹਮੇਸ਼ਾ ਮੌਜੂਦ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਜਦੋਂ ਵੀ ਕੋਈ ਵਿਅਕਤੀ ਆਪਣਾ ਪੁਰਾਣਾ ਸਮਾਰਟਫ਼ੋਨ ਵੇਚਦਾ ਹੈ, ਤਾਂ ਉਸ ਨੂੰ ਸਿਰਫ਼ ਫ਼ੋਨ ਤੋਂ ਮਿਲਣ ਵਾਲੀ ਕੀਮਤ ‘ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਆਪਣੇ ਨਿੱਜੀ ਡੇਟਾ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਓਨਾ ਹੀ ਲਾਜ਼ਮੀ ਹੈ।

ਸਭ ਤੋਂ ਪਹਿਲਾਂ ਲਓ ਆਪਣੇ ਪੂਰੇ ਡੇਟਾ ਦਾ ਬੈਕਅੱਪ

ਪੁਰਾਣਾ ਫ਼ੋਨ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਡੇਟਾ ਦਾ ਬੈਕਅੱਪ ਜ਼ਰੂਰ ਬਣਾ ਕੇ ਰੱਖੋ। ਇਸ ਡੇਟਾ ਵਿੱਚ ਤੁਹਾਡੀਆਂ ਫੋਟੋਆਂ, ਵੀਡੀਓਜ਼, ਕਾਨਟੈਕਟ ਨੰਬਰ, ਮੈਸੇਜ, ਅਹਿਮ ਡੌਕੂਮੈਂਟ ਅਤੇ WhatsApp ਚੈਟ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ। ਐਂਡਰਾਇਡ ਯੂਜ਼ਰਸ ਇਸ ਦੇ ਲਈ ‘ਗੂਗਲ ਡਰਾਈਵ’ ਅਤੇ ਆਈਫ਼ੋਨ ਯੂਜ਼ਰਸ ‘ਆਈਕਲਾਊਡ’ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਆਪਣੇ ਇਸ ਡੇਟਾ ਨੂੰ ਕੰਪਿਊਟਰ, ਲੈਪਟਾਪ ਜਾਂ ਕਿਸੇ ਹੋਰ ਸੁਰੱਖਿਅਤ ਹਾਰਡ ਡਰਾਈਵ ਵਿੱਚ ਵੀ ਸੇਵ ਕਰਕੇ ਰੱਖ ਸਕਦੇ ਹੋ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਨਵਾਂ ਸਮਾਰਟਫ਼ੋਨ ਖਰੀਦਣ ਤੋਂ ਬਾਅਦ ਤੁਹਾਨੂੰ ਆਪਣਾ ਪੁਰਾਣਾ ਸਾਰਾ ਡੇਟਾ ਵਾਪਸ ਹਾਸਲ ਕਰਨ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਆਪਣੇ ਸਾਰੇ ਅਕਾਊਂਟਸ ਤੋਂ ਕਰੋ ਲੌਗਆਊਟ

ਫ਼ੋਨ ਕਿਸੇ ਹੋਰ ਨੂੰ ਦੇਣ ਤੋਂ ਪਹਿਲਾਂ ਉਸ ਵਿੱਚ ਚੱਲ ਰਹੇ ਸਾਰੇ ਡਿਜੀਟਲ ਅਕਾਊਂਟਸ ਨੂੰ ਸਾਈਨ ਆਊਟ ਜਾਂ ਲੌਗਆਊਟ ਕਰਨਾ ਕਦੇ ਨਾ ਭੁੱਲੋ। ਇਸ ਪ੍ਰਕਿਰਿਆ ਵਿੱਚ ਤੁਹਾਡਾ ਗੂਗਲ ਅਕਾਊਂਟ, ਐਪਲ ਆਈਡੀ, ਸਾਰੇ ਈਮੇਲ ਅਕਾਊਂਟ ਅਤੇ ਸੋਸ਼ਲ ਮੀਡੀਆ ਐਪਸ ਸ਼ਾਮਲ ਹਨ। ਜੇਕਰ ਤੁਸੀਂ ਇਨ੍ਹਾਂ ਅਕਾਊਂਟਸ ਨੂੰ ਲੌਗਆਊਟ ਨਹੀਂ ਕਰਦੇ, ਤਾਂ ਫ਼ੋਨ ਖਰੀਦਣ ਵਾਲਾ ਨਵਾਂ ਯੂਜ਼ਰ ਤੁਹਾਡੀ ਨਿੱਜੀ ਪ੍ਰੋਫਾਈਲ ਅਤੇ ਗੁਪਤ ਜਾਣਕਾਰੀ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ।

‘Find My Device’ ਅਤੇ ਸਕ੍ਰੀਨ ਲਾਕ ਨੂੰ ਹਟਾਓ

ਜੇਕਰ ਤੁਸੀਂ ਐਂਡਰਾਇਡ ਫ਼ੋਨ ਵਰਤ ਰਹੇ ਹੋ, ਤਾਂ ਉਸ ਵਿੱਚੋਂ ‘ਫਾਈਂਡ ਮਾਈ ਡਿਵਾਈਸ’ ਫੀਚਰ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਦੂਜੇ ਪਾਸੇ, ਜੇਕਰ ਤੁਸੀਂ ਆਈਫ਼ੋਨ ਵੇਚ ਰਹੇ ਹੋ, ਤਾਂ ਵੇਚਣ ਤੋਂ ਪਹਿਲਾਂ ‘ਫਾਈਂਡ ਮਾਈ ਆਈਫ਼ੋਨ’ ਨੂੰ ਆਫ਼ ਕਰੋ ਅਤੇ ਆਪਣੀ ਐਪਲ ਆਈਡੀ ਤੋਂ ਪੂਰੀ ਤਰ੍ਹਾਂ ਸਾਈਨ ਆਊਟ ਕਰੋ। ਇਸ ਦੇ ਨਾਲ ਹੀ ਫ਼ੋਨ ਵਿੱਚ ਲਗਾਏ ਗਏ ਸਕ੍ਰੀਨ ਲਾਕ, ਪਾਸਕੋਡ, ਪੈਟਰਨ ਅਤੇ ਫਿੰਗਰਪ੍ਰਿੰਟ ਵਰਗੀਆਂ ਸਾਰੀਆਂ ਸੁਰੱਖਿਆ ਸੈਟਿੰਗਾਂ ਨੂੰ ਵੀ ਪੂਰੀ ਤਰ੍ਹਾਂ ਹਟਾ ਦਿਓ।

ਸਿਮ ਅਤੇ ਮੈਮੋਰੀ ਕਾਰਡ ਕੱਢਣਾ ਨਾ ਭੁੱਲੋ

ਫ਼ੋਨ ਵੇਚਣ ਵੇਲੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਪਣਾ ਸਿਮ ਕਾਰਡ ਅਤੇ ਮਾਈਕ੍ਰੋ ਐਸਡੀ ਕਾਰਡ ਫ਼ੋਨ ਵਿੱਚੋਂ ਜ਼ਰੂਰ ਬਾਹਰ ਕੱਢ ਲਓ। ਕਈ ਵਾਰ ਲੋਕ ਕਾਹਲੀ-ਕਾਹਲੀ ਵਿੱਚ ਇਨ੍ਹਾਂ ਚੀਜ਼ਾਂ ਨੂੰ ਫ਼ੋਨ ਦੇ ਅੰਦਰ ਹੀ ਛੱਡ ਦਿੰਦੇ ਹਨ। ਅਜਿਹਾ ਹੋਣ ਨਾਲ ਤੁਹਾਡੇ ਫ਼ੋਨ ਨੰਬਰ, ਮੈਮੋਰੀ ਕਾਰਡ ਵਿੱਚ ਮੌਜੂਦ ਫੋਟੋਆਂ ਅਤੇ ਹੋਰ ਨਿੱਜੀ ਜਾਣਕਾਰੀ ਗਲਤ ਹੱਥਾਂ ਵਿੱਚ ਜਾਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਫ਼ੋਨ ਦੀ ਭੌਤਿਕ ਹਾਲਤ ਵੀ ਜ਼ਰੂਰ ਚੈੱਕ ਕਰੋ

ਫ਼ੋਨ ਨੂੰ ਗਾਹਕ ਦੇ ਹਵਾਲੇ ਕਰਨ ਤੋਂ ਪਹਿਲਾਂ ਉਸ ਦੀ ਸਕ੍ਰੀਨ, ਕੈਮਰਾ, ਬੈਟਰੀ ਅਤੇ ਬਾਕੀ ਸਾਰੇ ਫੀਚਰਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ ਕਿ ਉਹ ਸਹੀ ਕੰਮ ਕਰ ਰਹੇ ਹਨ ਜਾਂ ਨਹੀਂ। ਜੇਕਰ ਤੁਹਾਡੇ ਕੋਲ ਫ਼ੋਨ ਦਾ ਅਸਲੀ ਚਾਰਜਰ, ਮੂਲ ਬਾਕਸ ਅਤੇ ਖਰੀਦਦਾਰੀ ਦਾ ਬਿੱਲ ਮੌਜੂਦ ਹੈ, ਤਾਂ ਇਨ੍ਹਾਂ ਨੂੰ ਵੀ ਸੰਭਾਲ ਕੇ ਰੱਖੋ ਅਤੇ ਫ਼ੋਨ ਦੇ ਨਾਲ ਹੀ ਦਿਓ। ਇਨ੍ਹਾਂ ਚੀਜ਼ਾਂ ਦੇ ਨਾਲ ਹੋਣ ਨਾਲ ਫ਼ੋਨ ਦੀ ਰੀਸੇਲ ਵੈਲਯੂ ਵਧ ਜਾਂਦੀ ਹੈ ਅਤੇ ਤੁਹਾਨੂੰ ਆਪਣੇ ਪੁਰਾਣੇ ਫ਼ੋਨ ਦੀ ਬਿਹਤਰ ਅਤੇ ਚੰਗੀ ਕੀਮਤ ਮਿਲ ਸਕਦੀ ਹੈ।

ਸਭ ਤੋਂ ਆਖ਼ਰੀ ਅਤੇ ਮਹੱਤਵਪੂਰਨ ਕਦਮ: ਇਹ ਸਾਰੇ ਕੰਮ ਕਰਨ ਤੋਂ ਬਾਅਡ, ਆਪਣੇ ਫ਼ੋਨ ਨੂੰ ‘ਫੈਕਟਰੀ ਰੀਸੈੱਟ’ ਕਰਨਾ ਬਿਲਕੁਲ ਨਾ ਭੁੱਲੋ। ਫੈਕਟਰੀ ਰੀਸੈੱਟ ਕਰਨ ਨਾਲ ਫ਼ੋਨ ਵਿੱਚ ਮੌਜੂਦ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਅਤੇ ਡੇਟਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ, ਜਿਸ ਨਾਲ ਫ਼ੋਨ ਬਿਲਕੁਲ ਨਵੇਂ ਡਿਵਾਈਸ ਵਾਂਗ ਸਾਫ਼ ਹੋ ਜਾਂਦਾ ਹੈ ਅਤੇ ਨਵਾਂ ਯੂਜ਼ਰ ਇਸ ਨੂੰ ਬਿਨਾਂ ਕਿਸੇ ਖ਼ਤਰੇ ਦੇ ਇੱਕ ਨਵੇਂ ਫ਼ੋਨ ਵਾਂਗ ਵਰਤ ਸਕਦਾ ਹੈ।

Leave a Reply

Your email address will not be published. Required fields are marked *