ਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲ

ਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲ

ਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲ

ਕੀ ਹੁਣ ਗੁਜਰਾਤ ਦੇ ਰਸਤੇ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਵੇਗਾ, ਪੰਜਾਬੀ ਇਹ ਬਿਲਕੁਲ ਨਹੀਂ ਹੋਣ ਦੇਣਗੇ? – ਕੇਜਰੀਵਾਲ

ਸੀਐੱਮ ਭਗਵੰਤ ਮਾਨ ਨੇ ਪਹਿਲਾਂ ਮਜੀਠੀਆ ਨੂੰ ਜੇਲ੍ਹ ਭੇਜਿਆ, ਹੁਣ ਚਾਰਜਸ਼ੀਟ ਦਾਇਰ ਕਰਕੇ ਦਲੇਰੀ ਦਿਖਾਈ – ਮਨੀਸ਼ ਸਿਸੋਦੀਆ

ਭਗਵੰਤ ਮਾਨ ਸਰਕਾਰ ਦੇ ਨਸ਼ਿਆਂ ਵਿਰੁੱਧ ਯੁੱਧ ਨੂੰ ਰੋਕਣ ਲਈ ਅਮਿਤ ਸ਼ਾਹ-ਮਜੀਠੀਆ ਰਲ ਗਏ – ਮਨੀਸ਼ ਸਿਸੋਦੀਆ

ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਕੇ ਸੀਐੱਮ ਭਗਵੰਤ ਮਾਨ ਨੇ ਨਸ਼ਾ ਖ਼ਤਮ ਕਰਨ ਲਈ ਆਖਰੀ ਕਿੱਲ ਠੋਕ ਦਿੱਤੀ – ਅਨੁਰਾਗ ਢਾਂਡਾ

ਨਵੀਂ ਦਿੱਲੀ 28 ਅਕਤੂਬਰ

ਇੱਕ ਪਾਸੇ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਫੈਲਾਉਣ ਵਾਲੇ ਮਜੀਠੀਆ ਵਰਗੇ ਤਾਕਤਵਰ ਨੇਤਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਮਜੀਠੀਆ ਦੀ ਪਾਰਟੀ ਨਾਲ ਗਠਜੋੜ ਕਰਕੇ ਫਿਰ ਤੋਂ ਨਸ਼ਾ ਵਧਾਉਣ ਦੀ ਫਿਰਾਕ ਵਿੱਚ ਹੈ। ਭਾਜਪਾ ਦੀ ਇਸ ਨਾਪਾਕ ਕੋਸ਼ਿਸ਼ ‘ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਨੇ ਪੰਜਾਬ ਵਿੱਚ 736 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਉਹ ਪੈਸੇ ਆਪਣੇ ਬੈਂਕਾਂ ਵਿੱਚ ਜਮ੍ਹਾਂ ਕਰਵਾਏ, ਅਮਿਤ ਸ਼ਾਹ ਉਸ ਨਾਲ ਗਠਜੋੜ ਕਰਕੇ ਪੰਜਾਬ ਨੂੰ ਫਿਰ ਤੋਂ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਕਰ ਰਹੇ ਹਨ। ਕੀ ਹੁਣ ਗੁਜਰਾਤ ਦੇ ਰਸਤੇ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਵੇਗਾ? ਪੰਜਾਬੀ ਇਹ ਬਿਲਕੁਲ ਨਹੀਂ ਹੋਣ ਦੇਣਗੇ।

 

ਦੂਜੇ ਪਾਸੇ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਉਨ੍ਹਾਂ ਦੀ ਹਿੰਮਤ ਅਤੇ ਦਲੇਰੀ ਲਈ ਵਧਾਈ ਦਿੰਦਾ ਹਾਂ। ਅੱਜ ਪੰਜਾਬ ਪੁਲਿਸ ਨੇ ਮਜੀਠੀਆ ਖ਼ਿਲਾਫ਼ ਜੋ ਚਾਰਜਸ਼ੀਟ ਪੇਸ਼ ਕੀਤੀ ਹੈ, ਉਸ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਮਜੀਠੀਆ ਨੇ ਨਸ਼ਾ ਵੇਚ ਕੇ 736 ਕਰੋੜ ਰੁਪਏ ਕਮਾਏ ਅਤੇ ਆਪਣੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ। ਇਸ ਚਾਰਜਸ਼ੀਟ ਤੋਂ ਬਾਅਦ ਮਜੀਠੀਆ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਸੜੇਗਾ। ਪੂਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਵਿੱਚ ਚਿੱਟਾ ਅਕਾਲੀ ਦਲ ਅਤੇ ਭਾਜਪਾ ਦੀ ਦਸ ਸਾਲ ਦੀ ਸਰਕਾਰ (2007-2017) ਦੇ ਸਮੇਂ ਆਇਆ ਸੀ।

 

ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਜੀਠੀਆ ਇੰਨਾ ਤਾਕਤਵਰ ਸੀ ਕਿ ਕਿਸੇ ਦੀ ਹਿੰਮਤ ਨਹੀਂ ਸੀ ਉਸ ਦੇ ਖ਼ਿਲਾਫ਼ ਬੋਲਣ ਦੀ। ਉਸੇ ਮਜੀਠੀਆ ਨੂੰ ਭਗਵੰਤ ਮਾਨ ਨੇ ਜੇਲ੍ਹ ਭੇਜਿਆ ਅਤੇ ਉਸੇ ਮਜੀਠੀਆ ਖ਼ਿਲਾਫ਼ ਅੱਜ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਹੋ ਗਈ। ਅੱਜ ਪੰਜਾਬ ਵਿੱਚ ਪਾਕਿਸਤਾਨ ਤੋਂ ਆਉਣ ਵਾਲਾ ਨਸ਼ਾ ਭਗਵੰਤ ਮਾਨ ਨੇ ਕਾਫ਼ੀ ਘਟਾ ਦਿੱਤਾ ਹੈ। ਜ਼ਿਆਦਾਤਰ ਨਸ਼ਾ ਹੁਣ ਗੁਜਰਾਤ ਤੋਂ ਆਉਂਦਾ ਹੈ। ਇਸ ਲਈ ਹੁਣ ਅਮਿਤ ਸ਼ਾਹ ਅਤੇ ਮਜੀਠੀਆ ਰਲ ਗਏ ਹਨ। ਇਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਕੀਮਤ ‘ਤੇ ਨਸ਼ਿਆਂ ਦਾ ਇਹ ਨੈੱਟਵਰਕ ਬਚਾ ਲਿਆ ਜਾਵੇ। ਭਗਵੰਤ ਮਾਨ ਨੇ ਜੋ ਆਪਣੀ ਜਾਨ ਦਾਅ ‘ਤੇ ਲਗਾ ਕੇ ਨਸ਼ਿਆਂ ਵਿਰੁੱਧ ਯੁੱਧ ਕੀਤਾ ਹੈ, ਉਸ ਨੂੰ ਰੋਕਣ ਲਈ ਅਮਿਤ ਸ਼ਾਹ ਅਤੇ ਮਜੀਠੀਆ ਦੋਵੇਂ ਰਲ ਗਏ ਹਨ।

 

ਉੱਥੇ ਹੀ, ‘ਆਪ‘ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਲ ਕਰ ਦਿੱਤੀ ਹੈ। ਸਿਆਸੀ ਬਿਆਨਬਾਜ਼ੀ ਆਪਣੀ ਜਗ੍ਹਾ ‘ਤੇ ਹੈ ਅਤੇ ਸਾਰੀਆਂ ਪਾਰਟੀਆਂ ਬਿਆਨ ਦਿੰਦੀਆਂ ਹਨ। ਭਾਜਪਾ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਸਭ ਨੇ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ। ਪਰ ਅੱਜ ਨਸ਼ਾ ਖ਼ਤਮ ਕਰਨ ਲਈ ਜੋ ਆਖਰੀ ਕਿੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੀ ਹੈ, ਉਹ ਪੰਜਾਬ ਦੇ ਇਤਿਹਾਸ ਵਿੱਚ ਦਰਜ ਹੋ ਗਈ ਹੈ।

 

ਅਨੁਰਾਗ ਢਾਂਡਾ ਨੇ ਦੱਸਿਆ ਕਿ ਬਿਕਰਮ ਮਜੀਠੀਆ ਪੰਜਾਬ ਲਈ ਕੋਈ ਨਵਾਂ ਨਾਂ ਨਹੀਂ ਹੈ। ਪੂਰਾ ਪੰਜਾਬ ਉਸ ਨੂੰ ਜਾਣਦਾ ਹੈ। ਇਹ ਕੋਈ ਛੁਪੀ ਹੋਈ ਗੱਲ ਨਹੀਂ, ਸਗੋਂ ਖੁੱਲ੍ਹੇਆਮ ਚਰਚਾ ਹੈ ਕਿ ਪੰਜਾਬ ਦੇ ਅੰਦਰ ਮਜੀਠੀਆ ਨਸ਼ੇ ਦਾ ਪਰਿਆਇਵਾਚੀ ਹੈ। 2007 ਤੋਂ 2017 ਤੱਕ ਜਦੋਂ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਅਤੇ ਉਹ ਮੰਤਰੀ ਹੁੰਦਾ ਸੀ, ਉਦੋਂ ਕਿਵੇਂ ਗੱਡੀਆਂ ਵਿੱਚ ਨਸ਼ਾ ਸਮਗਲ ਕੀਤਾ ਜਾਂਦਾ ਸੀ, ਇਹ ਗੱਲ ਜਨਤਕ ਤੌਰ ‘ਤੇ ਸਭ ਦੇ ਸਾਹਮਣੇ ਹੈ। ਇੰਟਰਨੈਸ਼ਨਲ ਡਰੱਗ ਸਮਗਲਰ ਇਸ ਦੇ ਇੱਥੇ ਆ ਕੇ ਠਹਿਰਦੇ ਸਨ, ਇਸ ਦੀਆਂ ਫੋਟੋਆਂ ਜਨਤਕ ਤੌਰ ‘ਤੇ ਘੁੰਮਦੀਆਂ ਰਹਿੰਦੀਆਂ ਹਨ ਅਤੇ 6000 ਕਰੋੜ ਰੁਪਏ ਦੀ ਡਰੱਗ ਮਨੀ ਦੇ ਜੋ ਦੋਸ਼ ਲੱਗੇ, ਉਹ ਸਭ ਵੀ ਜਨਤਕ ਤੌਰ ‘ਤੇ ਸਭ ਦੇ ਸਾਹਮਣੇ ਹਨ।

 

ਅਨੁਰਾਗ ਢਾਂਡਾ ਨੇ ਕਿਹਾ ਕਿ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਕਿ ਬਿਕਰਮ ਮਜੀਠੀਆ ‘ਤੇ ਹੱਥ ਪਾ ਲਵੇ। ਪੰਜਾਬ ਵਿੱਚ ਕਾਂਗਰਸ ਦੀ ਵੀ ਸਰਕਾਰ ਰਹੀ, ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਵੀ ਚੁੱਕੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। 2007 ਤੋਂ 2017 ਤੱਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਸੀ, ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਅਤੇ ਹੁਣ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਹੈ, ਪਰ ਇੰਨੇ ਸਾਲਾਂ ਵਿੱਚ ਕੇਂਦਰ ਵਿੱਚ ਵੀ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਮਜੀਠੀਆ ‘ਤੇ ਹੱਥ ਪਾ ਲਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਪਹਿਲਾਂ ਇਸ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਅਤੇ ਹੁਣ ਪੰਜਾਬ ਪੁਲਿਸ ਨੇ 40,000 ਪੰਨਿਆਂ ਦੀ ਚਾਰਜਸ਼ੀਟ ਫਾਈਲ ਕੀਤੀ ਹੈ।

 

ਅਨੁਰਾਗ ਢਾਂਡਾ ਨੇ ਦੱਸਿਆ ਕਿ ਇਸ ਚਾਰਜਸ਼ੀਟ ਵਿੱਚ ਪੂਰੇ 736 ਕਰੋੜ ਰੁਪਏ ਦੀ ਡਰੱਗ ਮਨੀ ਦਾ ਟ੍ਰੇਲ ਹੈ। ਡਰੱਗਜ਼ ਤੋਂ ਕਮਾਇਆ ਹੋਇਆ ਪੈਸਾ ਇਸ ਨੇ ਕਿਵੇਂ ਆਪਣੀਆਂ ਕੰਪਨੀਆਂ ਵਿੱਚ ਲਗਾਇਆ, ਕਿਵੇਂ ਆਪਣੀ ਜਾਇਦਾਦ ਵਧਾਈ ਅਤੇ ਕਿਵੇਂ ਪੈਸਾ ਕਮਾਇਆ, ਉਹ ਸਾਰਾ ਕੱਚਾ ਚਿੱਠਾ ਚਾਰਜਸ਼ੀਟ ਦੇ ਅੰਦਰ ਮੌਜੂਦ ਹੈ। ਇੰਨੀ ਮਜ਼ਬੂਤ ਚਾਰਜਸ਼ੀਟ ਫਾਈਲ ਹੋਈ ਹੈ ਕਿ ਬਿਕਰਮ ਮਜੀਠੀਆ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਸੜੇਗਾ।

 

ਅਨੁਰਾਗ ਢਾਂਡਾ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਕਦੇ ਕੇਸ ਦਰਜ ਨਹੀਂ ਹੁੰਦੇ ਸਨ, ਕੇਸ ਹੋ ਵੀ ਜਾਵੇ ਤਾਂ ਜਾਂਚ ਨਹੀਂ ਹੁੰਦੀ ਸੀ ਅਤੇ ਜਾਂਚ ਹੋ ਜਾਵੇ ਤਾਂ ਚਾਰਜਸ਼ੀਟ ਫਾਈਲ ਨਹੀਂ ਹੁੰਦੀ ਸੀ। ਹੁਣ ਇਸ ਦਾ ਪੁਖ਼ਤਾ ਇੰਤਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ ਅਤੇ ਨਸ਼ਿਆਂ ਵਿਰੁੱਧ ਅਸਲੀ ਲੜਾਈ ਇਹੋ ਹੁੰਦੀ ਹੈ। ਜਦੋਂ ਤੱਕ ਵੱਡੀਆਂ ਮੱਛੀਆਂ ਨੂੰ ਨਹੀਂ ਫੜੋਗੇ, ਉਦੋਂ ਤੱਕ ਇਹ ਕਾਰੋਬਾਰ ਕਿਵੇਂ ਖ਼ਤਮ ਹੋਵੇਗਾ? ਇਹ ਕਾਰਵਾਈ ਦਿਖਾਉਂਦੀ ਹੈ ਕਿ ਨਸ਼ਾ ਖ਼ਤਮ ਕਰਨ ਦੀ ਮਨਸ਼ਾ ਅਤੇ ਹਿੰਮਤ ਭਗਵੰਤ ਮਾਨ ਦੇ ਅੰਦਰ ਹੈ।

 

ਅਨੁਰਾਗ ਢਾਂਡਾ ਨੇ ਕਿਹਾ ਕਿ ਇਹ ਅਮਿਤ ਸ਼ਾਹ ਵਾਂਗ ਨਹੀਂ ਹੈ, ਜਿਨ੍ਹਾਂ ਨੇ ਸਭ ਤੋਂ ਵੱਡੇ ਗੈਂਗਸਟਰ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਆਪਣਾ ਜਵਾਈ ਬਣਾ ਕੇ ਬਿਠਾਇਆ ਹੋਇਆ ਹੈ ਅਤੇ ਫਿਰ ਕਹਿੰਦੇ ਹਨ ਕਿ ਅਸੀਂ ਗੈਂਗਸਟਰਵਾਦ ਅਤੇ ਨਸ਼ਾ ਖ਼ਤਮ ਕਰ ਦਿਆਂਗੇ। ਅੱਜ ਭਗਵੰਤ ਮਾਨ ਨੇ ਪੰਜਾਬ ਲਈ ਜੋ ਕੰਮ ਕਰ ਦਿੱਤਾ ਹੈ, ਪੰਜਾਬ ਦੇ ਲੋਕਤੰਤਰੀ ਇਤਿਹਾਸ ਵਿੱਚ ਉਸ ਤੋਂ ਵੱਡਾ ਕੰਮ ਨਹੀਂ ਹੋ ਸਕਦਾ।

Leave a Reply

Your email address will not be published. Required fields are marked *