*ਮਾਨ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਨੇ ਤਸਕਰਾਂ ਦਾ ਤੋੜਿਆ ਲੱਕ, ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਮੇਰੀ ਮੁੱਖ ਤਰਜੀਹ: ਹਰਮੀਤ ਸੰਧੂ*

*ਮਾਨ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਨੇ ਤਸਕਰਾਂ ਦਾ ਤੋੜਿਆ ਲੱਕ, ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਮੇਰੀ ਮੁੱਖ ਤਰਜੀਹ: ਹਰਮੀਤ ਸੰਧੂ*

*ਮਾਨ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਨੇ ਤਸਕਰਾਂ ਦਾ ਤੋੜਿਆ ਲੱਕ, ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਮੇਰੀ ਮੁੱਖ ਤਰਜੀਹ: ਹਰਮੀਤ ਸੰਧੂ*

*249 ਦਿਨਾਂ ‘ਚ 35,000 ਤੋਂ ਵੱਧ ਤਸਕਰਾਂ ਦੀ ਗ੍ਰਿਫ਼ਤਾਰੀ ‘ਆਪ’ ਸਰਕਾਰ ਦੀ ਗੰਭੀਰਤਾ ਦਾ ਸਬੂਤ, ਤਰਨਤਾਰਨ ‘ਚ ਇਹ ਜੰਗ ਹੋਰ ਤੇਜ਼ ਕਰਾਂਗੇ: ਹਰਮੀਤ ਸੰਧੂ*

*ਕਿਹਾ- ਤਰਨਤਾਰਨ ਦੇ ਲੋਕ ਵਿਕਾਸ ਅਤੇ ਨਸ਼ਾ-ਮੁਕਤ ਏਜੰਡੇ ‘ਤੇ ਮੋਹਰ ਲਾਉਣਗੇ*

 

ਤਰਨਤਾਰਨ, 6 ਨਵੰਬਰ

 

ਆਮ ਆਦਮੀ ਪਾਰਟੀ (ਆਪ) ਦੇ ਤਰਨਤਾਰਨ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਇਸ ਵਚਨਬੱਧਤਾ ਕਾਰਨ ਅੱਜ ਨਸ਼ਾ ਤਸਕਰਾਂ ਦਾ ਲੱਕ ਟੁੱਟ ਗਿਆ ਹੈ ਅਤੇ ਤਰਨਤਾਰਨ ਦੇ ਲੋਕ ਇਸ ਜ਼ਿਮਨੀ ਚੋਣ ਵਿੱਚ ਨਸ਼ਾ-ਮੁਕਤ ਏਜੰਡੇ ‘ਤੇ ਮੋਹਰ ਲਾਉਣ ਦਾ ਮਨ ਬਣਾ ਚੁੱਕੇ ਹਨ।

 

ਹਰਮੀਤ ਸਿੰਘ ਸੰਧੂ ਨੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਦੇ 249ਵੇਂ ਦਿਨ ਹੀ ਪੁਲਿਸ ਨੇ 97 ਹੋਰ ਤਸਕਰਾਂ ਨੂੰ 1.3 ਕਿਲੋ ਹੈਰੋਇਨ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਦਿਖਾਉਂਦਾ ਹੈ ਕਿ ਮਾਨ ਸਰਕਾਰ ਹਰ ਰੋਜ਼ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਗੱਲਾਂ ਕਰਦੀਆਂ ਸਨ, ਪਰ ਮਾਨ ਸਰਕਾਰ ਨੇ ਸਿਰਫ਼ 249 ਦਿਨਾਂ ਵਿੱਚ 35,377 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਹੈ। ਇਹ ਇੱਕ ਰਿਕਾਰਡ ਹੈ ਜੋ ‘ਆਪ’ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ।

 

ਸੰਧੂ ਨੇ ਕਿਹਾ ਕਿ ਤਰਨਤਾਰਨ ਇੱਕ ਸਰਹੱਦੀ ਹਲਕਾ ਹੈ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਤੋਂ ਬਚਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਤਰਨਤਾਰਨ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਧਾਇਕ ਬਣਨ ਤੋਂ ਬਾਅਦ, ਮੈਂ ਮਾਨ ਸਰਕਾਰ ਨਾਲ ਮਿਲ ਕੇ ਇਸ ਸਰਹੱਦੀ ਹਲਕੇ ਵਿੱਚ ਨਸ਼ਿਆਂ ਖਿਲਾਫ਼ ਇਸ ਜੰਗ ਨੂੰ ਹੋਰ ਵੀ ਤੇਜ਼ ਕਰਾਂਗਾ।

 

ਉਨ੍ਹਾਂ ਸਰਕਾਰ ਦੀ ਤਿੰਨ-ਨੁਕਾਤੀ ਰਣਨੀਤੀ (ਇਨਫੋਰਸਮੈਂਟ, ਡੀ-ਅਡਿਕਸ਼ਨ, ਪ੍ਰੀਵੈਨਸ਼ਨ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਫ਼ ਗ੍ਰਿਫ਼ਤਾਰੀਆਂ ਹੀ ਨਹੀਂ, ਸਗੋਂ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਸਰਕਾਰ ਦੇ ਹੱਥ ਮਜ਼ਬੂਤ ਕਰਨ ਅਤੇ ਤਰਨਤਾਰਨ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।

HOMEPAGE:-http://PUNJABDIAL.IN

Leave a Reply

Your email address will not be published. Required fields are marked *