ਇਟਲੀ ਅਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ ਪੰਜਾਬ ਕਾਂਗਰਸ – ਆਪ

ਇਟਲੀ ਅਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ ਪੰਜਾਬ ਕਾਂਗਰਸ – ਆਪ

ਇਟਲੀ ਅਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ ਪੰਜਾਬ ਕਾਂਗਰਸ – ਆਪ

ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਇੰਨੀ ਆਜ਼ਾਦੀ ਵੀ ਨਹੀਂ ਕਿ ਉਹ ਸਟਾਰ ਪ੍ਰਚਾਰਕ ਚੁਣ ਸਕਣ – ਆਪ

ਚੰਡੀਗੜ੍ਹ/ਲੁਧਿਆਣਾ, 6 ਜੂਨ

ਆਮ ਆਦਮੀ ਪਾਰਟੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਾਰਟੀ ਹਾਈਕਮਾਨ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਦੇ ਬਿਆਨ ‘ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ੁਰੂ ਤੋਂ ਹੀ ਹਾਈ ਕਮਾਂਡ ਸੱਭਿਆਚਾਰ ਰਿਹਾ ਹੈ, ਪਰ ਇਸਦੇ ਆਗੂ ਆਮ ਆਦਮੀ ਪਾਰਟੀ ‘ਤੇ ਦਿੱਲੀ ਤੋਂ ਪਾਰਟੀ ਚੱਲਾਉਣ ਦੇ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ। ਪਰ ਅੱਜ ਇਹ ਸਾਬਤ ਹੋ ਗਿਆ ਹੈ ਕਿ ਦਿੱਲੀ ਤੋਂ ਕਿਹੜੀ ਪਾਰਟੀ ਚਲ ਰਹੀ ਹੈ।

‘ਆਪ’ ਆਗੂਆਂ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੀ ਪੰਜਾਬ ਕਾਂਗਰਸ ਮੁਖੀ ਨੂੰ ਸਟਾਰ ਪ੍ਰਚਾਰਕ ਨਿਯੁਕਤ ਕਰਨ ਦੀ ਆਜ਼ਾਦੀ ਨਹੀਂ ਹੈ? ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਪੰਜਾਬ ਕਾਂਗਰਸ ਇਟਲੀ ਅਤੇ ਦਿੱਲੀ  ਦੇ ਇੰਦਰਾ ਭਵਨ ਦਾ ਕਠਪੁਤਲੀ ਹੈ। ਉਹ ਆਪਣੀ ਹਾਈਕਮਾਨ ਦੇ ਸਾਹਮਣੇ ਬੇਵੱਸ ਅਤੇ ਲਾਚਾਰ ਹਨ।

‘ਆਪ’ ਆਗੂਆਂ ਨੇ ਇਸ ਮੁੱਦੇ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਕਾਂਗਰਸ ਪਾਰਟੀ ਨੂੰ ਸਲਾਹ ਦਿੱਤੀ ਕਿ ਦੂਜਿਆਂ ‘ਤੇ ਉਂਗਲੀਆਂ ਚੁੱਕਣ ਤੋਂ ਪਹਿਲਾਂ ਆਪਣੇ ਘਰ ਵਿੱਚ ਝਾਕਣ।

ਲਾਲਜੀਤ ਭੁੱਲਰ – ਕਲਪਨਾ ਕਰੋ ਕਿ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਹੋ ਅਤੇ ਤੁਹਾਡਾ ਇਸ ਗੱਲ ‘ਤੇ ਕੋਈ ਕੰਟਰੋਲ ਨਹੀਂ ਹੈ ਕਿ ਲੁਧਿਆਣਾ ਪੱਛਮੀ ਵਿੱਚ ਤੁਹਾਡੇ ਉਮੀਦਵਾਰ ਲਈ ਕੌਣ ਪ੍ਰਚਾਰ ਕਰੇਗਾ। ਰਾਜਾ ਵੜਿੰਗ ਨੇ ਮੰਨਿਆ ਹੈ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਹਾਈਕਮਾਨ ਦੁਆਰਾ ਤੈਅ ਕੀਤੀ ਗਈ ਸੀ।

ਜਦੋਂ ਅਸੀਂ ਇੱਕ ਟੀਮ ਵਜੋਂ ਕੰਮ ਕਰਦੇ ਹਾਂ, ਤਾਂ ਕਾਂਗਰਸ ਇਸ ਨੂੰ ‘ਦਖ਼ਲਅੰਦਾਜ਼ੀ’ ਕਹਿੰਦੀ ਹੈ। ਪਰ ਜਦੋਂ ਉਹ ਖ਼ੁਦ ਅੰਨ੍ਹੇਵਾਹ ਆਪਣੇ ਹਾਈਕਮਾਨ ਦੀ ਪਾਲਣਾ ਕਰਦੇ ਹਨ, ਤਾਂ ਉਹ ਇਸ ਨੂੰ ‘ਅਨੁਸ਼ਾਸਨ’ ਕਹਿੰਦੇ ਹਨ? ਅਗਲੀ ਵਾਰ ਜਦੋਂ ਉਹ ਸਾਡੇ ਵੱਲ ਉਂਗਲੀ ਚੁੱਕਣ, ਤਾਂ ਉਨ੍ਹਾਂ ਨੂੰ ਯਾਦ ਦਿਵਾਓ ਕਿ ਅਸਲ ਵਿੱਚ  ਕੌਣ ਆਪਣੇ ਫ਼ੈਸਲੇ ਖ਼ੁਦ ਨਹੀਂ ਲੈ ਸਕਦਾ।

ਵਰਿੰਦਰ ਗੋਇਲ – “ਰਾਜਾ ਵੜਿੰਗ ਨੇ ਕਿਹਾ ਹੈ ਕਿ ਲੁਧਿਆਣਾ ਪੱਛਮੀ ਚੋਣ ਪ੍ਰਚਾਰ ਲਈ ਪ੍ਰਚਾਰਕਾਂ ਦੀ ਸੂਚੀ ਦਿੱਲੀ ਹਾਈ ਕਮਾਂਡ ਵੱਲੋਂ ਜਾਰੀ ਕੀਤੀ ਗਈ ਹੈ। ਕੀ ਦਿੱਲੀ ਦੇ ਲੋਕ ਰਾਜਾ ਵੜਿੰਗ ਨੂੰ ਕਠਪੁਤਲੀ ਵਾਂਗ ਨਚਾ ਰਹੇ ਹਨ? ਕੀ ਪੰਜਾਬ ਕਾਂਗਰਸ ਦਿੱਲੀ ਦੇ ਇੰਦਰਾ ਭਵਨ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ?”

ਡਾ. ਬਲਬੀਰ ਸਿੰਘ – “ਕਾਂਗਰਸ ‘ਆਪ’ ‘ਤੇ ਇਕੱਠੇ ਕੰਮ ਕਰਨ ਵਿੱਚ ‘ਦਖ਼ਲਅੰਦਾਜ਼ੀ’ ਕਰਨ ਦਾ ਦੋਸ਼ ਲਗਾਉਂਦੀ ਹੈ, ਪਰ ਹੁਣ ਉਨ੍ਹਾਂ ਦੀ “ਹਾਈਕਮਾਨ” ਨੇ ਪ੍ਰਚਾਰਕਾਂ ਦੀ ਸੂਚੀ ਤੈਅ ਕੀਤੀ ਹੈ। ਕੀ ਉਹ ਖ਼ੁਦ ਆਪਣੇ ਪ੍ਰਚਾਰਕਾਂ ਦੀ ਚੋਣ ਨਹੀਂ ਕਰ ਸਕਦੇ! ਕਾਂਗਰਸ ਦਾ ‘ਅਨੁਸ਼ਾਸਨ’ ਦਾ ਵਿਚਾਰ ਸੱਚਮੁੱਚ ਅਜੀਬ ਹੈ। ਪਖੰਡ ਦਾ ਸਿਖਰ!”

ਕੁਲਦੀਪ ਧਾਲੀਵਾਲ – “ਕਾਂਗਰਸ ਇਸ ਨੂੰ “ਦਖ਼ਲਅੰਦਾਜ਼ੀ” ਕਹਿੰਦੀ ਹੈ ਜਦੋਂ ‘ਆਪ’ ਆਗੂ ਇੱਕ ਟੀਮ ਵਜੋਂ ਇਕੱਠੇ ਕੰਮ ਕਰਦੇ ਹਨ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਖੁੱਲ੍ਹ ਕੇ ਮੰਨਿਆ ਕਿ ਉਨ੍ਹਾਂ ਦੇ ਸਟਾਰ ਪ੍ਰਚਾਰਕਾਂ ਨੂੰ ਹਾਈ ਕਮਾਂਡ ਦੁਆਰਾ ਚੁਣਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਆਪ ਫ਼ੈਸਲਾ ਨਹੀਂ ਲੈ ਸਕਦੇ। ਹਾਸੋਹੀਣਾ ਹੈ ਕਿ ਕਾਂਗਰਸ ਇਸ ਦੋਹਰੇ ਮਾਪਦੰਡ ਨੂੰ “ਅਨੁਸ਼ਾਸਨ” ਕਹਿੰਦੀ ਹੈ!”

ਡਾ. ਰਵਜੋਤ – “ਜਦੋਂ ‘ਆਪ’ ਦੇ ਮੰਤਰੀ ਇੱਕ ਟੀਮ ਦੇ ਰੂਪ ਵਿੱਚ ਆਪਣੀਆਂ ਕੰਮਾਂ ਦਾ ਤਾਲਮੇਲ ਬਣਾਉਂਦੇ ਹਨ, ਤਾਂ ਕਾਂਗਰਸ ਇਸ ਨੂੰ “ਦਿੱਲੀ ਦਾ ਦਖ਼ਲਅੰਦਾਜ਼ੀ” ਕਹਿੰਦੀ ਹੈ। ਪਰ ਪੰਜਾਬ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ, ਇਸ ਦੀ ਹਾਈ ਕਮਾਂਡ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ। ਜੇਕਰ ਤੁਹਾਡਾ ਸੂਬਾ ਪ੍ਰਧਾਨ ਬੁਨਿਆਦੀ ਫ਼ੈਸਲੇ ਵੀ ਨਹੀਂ ਲੈ ਸਕਦਾ, ਤਾਂ ਅਸਲ ਵਿੱਚ ਦਿੱਲੀ ਤੋਂ ਕਿਹੜੀ ਪਾਰਟੀ ਚਲਾ ਰਹੀ ਹੈ? ਪਖੰਡ ਆਪਣੇ ਆਪ ਬੋਲਦਾ ਹੈ।”

ਲਾਲ ਚੰਦ ਕਟਾਰੂਚੱਕ – “ਇੱਕ ਪਾਸੇ, ਕਾਂਗਰਸ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕਜੁੱਟ ਹੋ ਕੇ ਕੰਮਾਂ ਨੂੰ ‘ਦਖ਼ਲਅੰਦਾਜ਼ੀ’ ਕਹਿੰਦੀ ਹੈ ਅਤੇ ਦੂਜੇ ਪਾਸੇ, ਉਸਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਹਨ ਕਿ ਉਨ੍ਹਾਂ ਦੇ ਪ੍ਰਚਾਰਕਾਂ ਦੀ ਸੂਚੀ ਦਿੱਲੀ ‘ਹਾਈਕਮਾਂਡ’ ਦੁਆਰਾ ਤੈਅ ਕਰਦੀ ਹੈ। ਉਹ ਖ਼ੁਦ ਪ੍ਰਚਾਰਕ ਨਹੀਂ ਚੁਣ ਸਕਦੇ। ਜੇਕਰ ਇਹ ਪੰਜਾਬ ਕਾਂਗਰਸ ਦੀ ਦੋਗਲੀ ਨੀਤੀ ਨਹੀਂ ਹੈ, ਤਾਂ ਕੀ ਹੈ?”

ਮੋਹਿੰਦਰ ਭਗਤ- ਜਦੋਂ ਸਾਰੀ ‘ਆਪ’ ਇੱਕ ਟੀਮ ਵਜੋਂ ਮਿਲ ਕੇ ਕੰਮ ਕਰਦੀ ਹੈ, ਤਾਂ ਇਸ ਨੂੰ ਦਖ਼ਲਅੰਦਾਜ਼ੀ ਦਾ ਨਾਂ ਦਿੱਤਾ ਜਾਂਦਾ ਹੈ, ਪਰ ਜਦੋਂ ਕਾਂਗਰਸ ਅੱਖਾਂ ਬੰਦ ਕਰਕੇ ‘ਹਾਈ ਕਮਾਂਡ ਸੱਭਿਆਚਾਰ’ ਅਪਣਾਉਂਦੀ ਹੈ ਤਾਂ ਇਸ ਨੂੰ ਅਨੁਸ਼ਾਸਨ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਹ ਪਖੰਡ ਨਹੀਂ ਤਾਂ ਹੋਰ ਕੀ ਹੈ?

ਹਰਦੀਪ ਸਿੰਘ ਮੁੰਡਿਆਂ- ਲੁਧਿਆਣਾ ਵੈਸਟ ਚੋਣ ਪ੍ਰਚਾਰ ‘ਚ ਪੰਜਾਬ ਕਾਂਗਰਸ ਦੇ ਵੱਡੇ ਨਾਵਾਂ ਦੇ ਗ਼ਾਇਬ ਹੋਣ ਬਾਰੇ ਪੁੱਛੇ ਜਾਣ ‘ਤੇ ਰਾਜਾ ਵੜਿੰਗ ਨੇ ਜਵਾਬ ਦਿੱਤਾ, “ਸੂਚੀ ਦਾ ਫ਼ੈਸਲਾ ਮੈਂ ਨਹੀਂ ਹਾਈ ਕਮਾਂਡ ਕਰਦੀ ਹੈ । ਆਪ ਦੇ ਇੱਕਜੁੱਟ ਹੋ ਕੇ ਕੰਮ ਕਰਨ ‘ਤੇ ਸਵਾਲ ਚੁੱਕਣ ਵਾਲੀ ਕਾਂਗਰਸ ਨੂੰ ਸਾਡਾ ਸਵਾਲ, ਹੁਣ ਰਿਮੋਟ ਕੰਟਰੋਲ ਕਿੱਥੋਂ ਚੱਲਦਾ ਦਿੱਲੀ ਤੋਂ ਜਾਂ ਇਟਲੀ ਤੋ?

HOMEPAGE:-http://PUNJABDIAL.IN

Leave a Reply

Your email address will not be published. Required fields are marked *