ਕੀ ਬਾਜਵਾ ਇਹ ਦੱਸਣਗੇ ਕਿ ਉਨ੍ਹਾਂ ਦੀ ਨਿੱਜਤਾ ਪੰਜਾਬ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ?-ਸੰਨੀ ਆਹਲੂਵਾਲੀਆ 

ਕੀ ਬਾਜਵਾ ਇਹ ਦੱਸਣਗੇ ਕਿ ਉਨ੍ਹਾਂ ਦੀ ਨਿੱਜਤਾ ਪੰਜਾਬ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ?-ਸੰਨੀ ਆਹਲੂਵਾਲੀਆ 

ਕੀ ਬਾਜਵਾ ਇਹ ਦੱਸਣਗੇ ਕਿ ਉਨ੍ਹਾਂ ਦੀ ਨਿੱਜਤਾ ਪੰਜਾਬ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ?-ਸੰਨੀ ਆਹਲੂਵਾਲੀਆ

ਪੁਲਿਸ ਜਾਂਚ ਤੋਂ ਭੱਜ ਰਹੇ ਹਨ ਬਾਜਵਾ – ਸੰਨੀ ਆਹਲੂਵਾਲੀਆ

ਚੰਡੀਗੜ੍ਹ, 29 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਉਨ੍ਹਾਂ ਦੇ 50 ਗ੍ਰਨੇਡ ਵਾਲੇ ਬਿਆਨ ਲਈ ਤਿੱਖਾ ਹਮਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਬਾਜਵਾ ਜਾਣਬੁੱਝ ਕੇ ਪੁਲਿਸ ਜਾਂਚ ਤੋਂ ਭੱਜ ਰਹੇ ਹਨ।

‘ਆਪ’ ਨੇਤਾ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੇ ਪਹਿਲਾਂ 50 ਗ੍ਰਨੇਡ ਹੋਣ ਦਾ ਦਾਅਵਾ ਕੀਤਾ ਸੀ, ਪਰ ਜਦੋਂ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰਨ ਗਈ ਤਾਂ ਉਹ ਆਪਣੇ ਬਚਾਅ ਵਿੱਚ ਹਾਈ ਕੋਰਟ ਚਲੇ ਗਏ। ਜਦੋਂ ਉਹ ਪੁੱਛਗਿੱਛ ਲਈ ਪੁਲਿਸ ਕੋਲ ਗਏ ਤਾਂ ਉਨ੍ਹਾਂ ਨੇ ਸਹਿਯੋਗ ਨਹੀਂ ਕੀਤਾ। ਬਸ ਸਮਾਂ ਖ਼ਰਾਬ ਕੀਤਾ।

ਹੁਣ ਜਦੋਂ ਪੁਲਿਸ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਤੋਂ ਮੋਬਾਈਲ ਦਾ ਪਾਸਵਰਡ ਮੰਗ ਰਹੀ ਹੈ, ਤਾਂ ਉਹ ਨਿੱਜਤਾ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਰਹੇ ਹਨ ਅਤੇ ਦੁਬਾਰਾ ਹਾਈ ਕੋਰਟ ਪਹੁੰਚ ਗਏ। ਪਰ ਸਵਾਲ ਇਹ ਹੈ ਕਿ ਜੇ ਬਾਜਵਾ ਦੀ ਗੱਲ ਸੱਚ ਹੈ, ਤਾਂ ਉਹ ਜਾਂਚ ਤੋਂ ਕਿਉਂ ਭੱਜ ਰਹੇ ਹਨ?

ਆਹਲੂਵਾਲੀਆ ਨੇ ਸਵਾਲ ਕੀਤਾ ਕਿ ਕੀ ਪ੍ਰਤਾਪ ਬਾਜਵਾ ਦੀ ਨਿੱਜਤਾ ਪੰਜਾਬ ਅਤੇ ਇਸ ਦੇ ਤਿੰਨ ਕਰੋੜ ਲੋਕਾਂ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ? ‘ਆਪ’ ਆਗੂ ਨੇ ਪ੍ਰਤਾਪ ਬਾਜਵਾ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਰਾਜਨੀਤੀ ਨਾ ਕਰਨ ਕਿਉਂਕਿ ਇਹ ਸੂਬੇ ਅਤੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਗ੍ਰਨੇਡ ਹਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਜਨਤਾ ਨੂੰ ਅਜਿਹੇ ਅਨਸਰਾਂ ਤੋਂ ਬਚਾਇਆ ਜਾ ਸਕੇ।

HOMEPAGE:http://PUNJABDIAL.IN

Leave a Reply

Your email address will not be published. Required fields are marked *