ਪੰਜਾਬੀਆਂ ਨੂੰ ਦੋ-ਤਿੰਨ ਬੱਚੇ ਕਰਨੇ ਚਾਹੀਦੇ ਹਨ ਪੈਦਾ… ਸਪੀਕਰ ਸੰਧਵਾਂ ਬੋਲੇ- ਨਹੀਂ ਤਾਂ ਖੜ੍ਹੀਆਂ ਹੋ ਜਾਣਗੀਆਂ ਗੰਭੀਰ ਸਮੱਸਿਆਵਾਂ

ਪੰਜਾਬੀਆਂ ਨੂੰ ਦੋ-ਤਿੰਨ ਬੱਚੇ ਕਰਨੇ ਚਾਹੀਦੇ ਹਨ ਪੈਦਾ… ਸਪੀਕਰ ਸੰਧਵਾਂ ਬੋਲੇ- ਨਹੀਂ ਤਾਂ ਖੜ੍ਹੀਆਂ ਹੋ ਜਾਣਗੀਆਂ ਗੰਭੀਰ ਸਮੱਸਿਆਵਾਂ

ਸਪੀਕਰ ਨੇ ਕਿਹਾ ਅੱਜ-ਕੱਲ੍ਹ ਲੋਕਾਂ ਦਾ ਇੱਕ-ਇੱਕ ਬੱਚਾ ਹੈ, ਉਹ ਵੀ ਵਿਦੇਸ਼ ਚਲੇ ਜਾਂਦਾ ਹੈ ਤੇ ਮਗਰੋਂ ਮਾਂ-ਬਾਪ ਇਕੱਲੇ ਰਹਿ ਜਾਂਦੇ ਹਨ।

ਉਨ੍ਹਾਂ ਲਈ ਇਹ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਰਹਿ ਜਾਂਦੀ। ਪੰਜਾਬੀਆਂ ਨੂੰ ਇਹ ਸੋਚਣਾ ਪਵੇਗਾ ਨਹੀਂ ਤਾਂ ਉਨ੍ਹਾਂ ਲਈ ਚੁਣੌਤੀਆਂ ਪੈਦਾ ਹੋ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆ ਦੇ ਪ੍ਰਚਲਨ ਦੇ ਪਿੱਛੇ ਵੀ ਇੱਕ ਬੱਚਾ ਦਾ ਹੋਣਾ ਤੇ ਉਸ ਨਾਲ ਲਾਡ ਕਰਦੇ ਰਹਿਣਾ ਵੀ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਇੱਕ ਬੱਚਾ ਪੈਦਾ ਕਰਨ ਦੇ ਪ੍ਰਚਲਨ ਨੂੰ ਤਿਆਗ ਦੇਣਾ ਚਾਹੀਦਾ ਹੈ। ਪੰਜਾਬੀਆਂ ਨੂੰ ਦੋ-ਦੋ, ਤਿੰਨ-ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹੈ। ਜਿਵੇਂ ਪੰਜਾਬ ਨੂੰ ਹਰਿਆ-ਭਰਿਆ ਰੱਖਣ ਵਾਸਤੇ ਦਰੱਖਤ ਚਾਹੀਦੇ ਹਨ ਤੇ ਹਰਿਆਲੀ ਚਾਹੀਦੀ ਹੈ, ਉਸੇ ਤਰ੍ਹਾਂ ਹਰ ਇੱਕ ਪੰਜਾਬੀ ਦੇ ਦੋ-ਦੋ ਤੇ ਤਿੰਨ-ਤਿੰਨ ਬੱਚੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ‘ਚ ਇਹ ਸੋਚ ਹੈ ਕਿ ਇੱਕ ਬੱਚਾ ਹੀ ਕਾਫ਼ੀ ਹੈ, ਪਰ ਇਹ ਗਲਤ ਹੈ।

HOMEPAGE:-http://PUNJABDIAL.IN

Leave a Reply

Your email address will not be published. Required fields are marked *

ਈ-20 ਦੇ ਖਿਲਾਫ ਟਾਊਨਹਾਲ ‘ਚ ਬੋਲੇ ਕੇਜਰੀਵਾਲ-ਦੇਸ਼ ਨੂੰ ਪੰਪਾਂ ‘ਤੇ ਸ਼ੁੱਧ ਪੈਟਰੋਲ ਅਤੇ ਈ-20 ਦਾ ਬਦਲ ਦੇਵੇ ਸਰਕਾਰ’
ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਕੁੜੀ ਨੂੰ ਛੇੜਨ ‘ਤੇ ਮੁਲਜ਼ਮ ਨੂੰ ਕੁਟਦੀ ਰਹੀ ਭੀੜ, ਦੇਖਦੀ ਰਹੀ ਪੁਲਿਸ

ਮਹਾਰਾਸ਼ਟਰ ਦੇ ਪਨਵੇਲ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ…
Australia ਦੇ ਖਿਲਾਫ ਖੇਡਣਗੇ ਚੰਡੀਗੜ੍ਹ ਦੇ ਕ੍ਰਿਕੇਟਰ ਨਿਖਿਲ ਕੁਮਾਰ, ਅੰਡਰ-19 ਕ੍ਰਿਕੇਟ ਟੀਮ ‘ਚ ਹੋਇਆ ਸਲੈਕਸ਼ਨ
ਵਿਦਿਆਰਥਣ ਦੇ ਆਤਮਹੱਤਿਆ ਦੇ ਮਾਮਲੇ ‘ਚ ਦੋ ਮਹਿਲਾ ਟੀਚਰਾਂ ਤੇ ਕੇਸ ਦਰਜ, ਸਕੂਲ ਨੇ ਕਿਹਾ ਉਹ ਟੀਚਰਾਂ ਦੇ ਨਾਲ ਹੈ