ਸਲਮਾਨ ਖਾਨ ਨੇ ਵੱਡੇ ਪਰਦੇ ‘ਤੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਵੀ ਨਿਭਾਈ ਹੈ।
ਦਬੰਗ ਫ੍ਰੈਂਚਾਇਜ਼ੀ ‘ਚ ਇੱਕ ਪੁਲਿਸ ਦੀ ਭੂਮਿਕਾ ‘ਚ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਹੈ।
ਪਰ, ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਦੇ ਦਾਦਾ ਜੀ ਅਸਲ ਜ਼ਿੰਦਗੀ ‘ਚ ਪੁਲਿਸ ‘ਚ ਇੱਕ ਵੱਡੇ ਅਹੁਦੇ ‘ਤੇ ਤਾਇਨਾਤ ਸਨ। ਆਓ ਅੱਜ ਜਾਣਦੇ ਹਾਂ ਸਲਮਾਨ ਦੇ ਦਾਦਾ ਕੌਣ ਸਨ?
ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਲੇਖਕਾਂ ‘ਚੋਂ ਇੱਕ ਰਹੇ ਹਨ। ਸਲੀਮ ਖਾਨ ਨੇ ਪਹਿਲਾਂ ਕਈ ਮਹਾਨ ਫਿਲਮਾਂ ਦੀ ਕਹਾਣੀ ਲਿਖੀ ਹੈ। ਸਲੀਮ ਦਾ ਜਨਮ ਸਿੱਦੀਕਾ ਬਾਨੋ ਖਾਨ ਅਤੇ ਅਬਦੁਲ ਰਾਸ਼ਿਦ ਖਾਨ ਦੇ ਘਰ ਹੋਇਆ ਸੀ। ਜਦੋਂ ਸਲੀਮ ਬਹੁਤ ਛੋਟੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਪੁਲਿਸ ‘ਚ ਕੰਮ ਕਰਦੇ ਸਨ।
ਸਲਮਾਨ ਖਾਨ ਦੇ ਦਾਦਾ ਕੌਣ ਸਨ?
ਸਲਮਾਨ ਖਾਨ ਦਾ ਪੂਰਾ ਨਾਮ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਉਨ੍ਹਾਂ ਦੇ ਪਿਤਾ ਸਲੀਮ ਅਤੇ ਦਾਦਾ ਅਬਦੁਲ ਦਾ ਨਾਮ ਵੀ ਉਨ੍ਹਾਂ ਦੇ ਨਾਮ ‘ਚ ਸ਼ਾਮਲ ਹੈ। ਸਲਮਾਨ ਦੇ ਦਾਦਾ ਜੀ ਇੱਕ ਡੀਆਈਜੀ ਰੈਂਕ ਦੇ ਪੁਲਿਸ ਅਫ਼ਸਰ ਸਨ। ਹਾਲਾਂਕਿ, ਉਹ ਘੱਟ ਉਮਰ ‘ਚ ਹੀ ਦੁਨੀਆਂ ਛੱਡ ਗਏ। ਅਬਦੁਲ ਦੀ ਮੌਤ ਜਨਵਰੀ 1950 ‘ਚ ਹੋ ਗਈ। ਸਲਮਾਨ ਦੇ ਪਿਤਾ ਦੀ ਉਮਰ ਉਸ ਸਮੇਂ ਸਿਰਫ਼ 15 ਸਾਲ ਦੀ ਸੀ। ਸਲੀਮ ਦੀ ਮਾਂ ਸਿੱਦੀਕਾ ਬਾਨੋ ਖਾਨ ਦੀ ਵੀ ਮੌਤ ਹੋ ਗਈ, ਜਦੋਂ ਸਲੀਮ ਸਿਰਫ਼ 9 ਸਾਲ ਦੇ ਸਨ। ਉਹ ਟੀਬੀ ਵਰਗੀ ਗੰਭੀਰ ਬਿਮਾਰੀ ਤੋਂ ਪੀੜਤ ਸਨ।
ਸਲੀਮ ਦੇ ਵੱਡੇ ਭਰਾ ਨੂੰ ਆਪਣੇ ਪਿਤਾ ਦੀ ਨੌਕਰੀ ਮਿਲ ਗਈ
ਪਿਤਾ ਅਬਦੁਲ ਰਾਸ਼ਿਦ ਖਾਨ ਦੀ ਮੌਤ ਤੋਂ ਬਾਅਦ ਸਲੀਮ ਦੇ ਵੱਡੇ ਭਰਾ ਨੂੰ ਪੁਲਿਸ ਦੀ ਨੌਕਰੀ ਮਿਲ ਗਈ। ਦੋਵਾਂ ਮਾਪਿਆਂ ਦੇ ਦੇਹਾਂਤ ਕਾਰਨ, ਸਲੀਮ ਨੂੰ ਉਨ੍ਹਾਂ ਦੇ ਵੱਡੇ ਭਰਾ ਨੇ ਪਾਲਿਆ। ਵੱਡੇ ਭਰਾ ਨੇ ਉਨ੍ਹਾਂ ਦੀ ਬਹੁਤ ਦੇਖਭਾਲ ਕੀਤੀ ਤੇ ਕਾਲਜ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਇੱਕ ਕਾਰ ਵੀ ਦਿਵਾਈ। ਹਾਲਾਂਕਿ, ਜਦੋਂ ਸਲੀਮ ਨੇ ਹੀਰੋ ਬਣਨ ਦੀ ਇੱਛਾ ਨਾਲ ਮੁੰਬਈ ਜਾਣ ਦਾ ਫੈਸਲਾ ਕੀਤਾ ਤਾਂ ਦੋਵਾਂ ਭਰਾਵਾਂ ਵਿੱਚ ਦਰਾਰ ਪੈ ਗਈ। ਫਿਰ ਉਨ੍ਹਾਂ ਦੇ ਭਰਾ ਨੇ ਕਿਹਾ ਕਿ ਉਹ ਜਲਦੀ ਹੀ ਮੁੰਬਈ ਤੋਂ ਘਰ ਵਾਪਸ ਆ ਜਾਣ। ਪਰ, ਸਲੀਮ ਨੇ ਇੱਥੇ ਸਖ਼ਤ ਸੰਘਰਸ਼ ਕੀਤਾ। ਉਨ੍ਹਾਂ ਨੇ ਹੀਰੋ ਵਜੋਂ ਕੰਮ ਕੀਤਾ ਪਰ ਸਫਲਤਾ ਨਹੀਂ ਮਿਲੀ। ਹਾਲਾਂਕਿ, ਉਨ੍ਹਾਂ ਨੇ ਫਿਰ ਲਿਖਣ ਦੇ ਜਾਦੂ ਨਾਲ ਆਪਣੀ ਛਾਪ ਛੱਡੀ।
HOMEPAGE:-http://PUNJABDIAL.IN
Leave a Reply