ਜੀਓ ਟੈਲੀਕਾਮ ਅਤੇ ਭਾਰਤੀ ਫੌਜ ਨੇ ਮਿਲ ਕੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ‘ਤੇ ਪਹਿਲਾ 5ਜੀ ਮੋਬਾਈਲ ਟਾਵਰ ਸਫਲਤਾਪੂਰਵਕ ਸਥਾਪਿਤ ਕੀਤਾ ਹੈ। ਇਸ ਨੂੰ ਸਿਆਚਿਨ ਵਿਚ ਇਕ ਫਾਰਵਰਡ ਪੋਸਟ ‘ਤੇ ਤਾਇਨਾਤ ਕੀਤਾ ਗਿਆ ਹੈ।
ਰਿਲਾਇੰਸ ਜਿਓ ਨੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਭਾਰਤੀ ਫੌਜ ਦੀ ‘ਫਾਇਰ ਐਂਡ ਫਿਊਰੀ’ ਕੋਰ ਨੇ ‘ਐਕਸ’ ‘ਤੇ ਇਹ ਜਾਣਕਾਰੀ ਦਿੱਤੀ। ਫੌਜ ਦੇ ਅਨੁਸਾਰ, ਜੀਓ ਟੈਲੀਕਾਮ ਅਤੇ ਭਾਰਤੀ ਫੌਜ ਨੇ ਮਿਲ ਕੇ ਸਿਆਚਿਨ ਗਲੇਸ਼ੀਅਰ ‘ਤੇ ਪਹਿਲਾ 5ਜੀ ਮੋਬਾਈਲ ਟਾਵਰ ਸਫਲਤਾਪੂਰਵਕ ਸਥਾਪਿਤ ਕੀਤਾ ਹੈ। ਇਸ ਨੂੰ ਸਿਆਚਿਨ ਵਿਚ ਇਕ ਫਾਰਵਰਡ ਪੋਸਟ ‘ਤੇ ਤਾਇਨਾਤ ਕੀਤਾ ਗਿਆ ਹੈ।
ਜੀਓ ਨੇ 15 ਜਨਵਰੀ ਨੂੰ ਆਰਮੀ ਡੇ ਤੋਂ ਠੀਕ ਪਹਿਲਾਂ ਸਿਆਚਿਨ ਗਲੇਸ਼ੀਅਰ ‘ਤੇ 4ਜੀ ਅਤੇ 5ਜੀ ਸੇਵਾਵਾਂ ਸ਼ੁਰੂ ਕਰਕੇ ਇੱਕ ਬੇਮਿਸਾਲ ਉਪਲਬਧੀ ਹਾਸਲ ਕੀਤੀ ਹੈ। ਜੀਓ ਸਿਆਚਿਨ ਗਲੇਸ਼ੀਅਰ ‘ਤੇ ਸੇਵਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਆਪਰੇਟਰ ਬਣ ਗਿਆ ਹੈ। ਫੌਜ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਕਿਹਾ, ‘ਇਹ ਅਦੁੱਤੀ ਪ੍ਰਾਪਤੀ ਸਾਡੇ ਬਹਾਦਰ ਸੈਨਿਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਚੁਣੌਤੀਪੂਰਨ ਹਾਲਾਤਾਂ ‘ਚ ਤਾਇਨਾਤ ਰਹਿੰਦਿਆਂ ਇਸ ਚੁਣੌਤੀ ਨੂੰ ਪੂਰਾ ਕੀਤਾ।’
ਇੰਨੀ ਉਚਾਈ ‘ਤੇ ਟਾਵਰ ਨੂੰ ਖੜ੍ਹਾ ਕਰਨਾ ਬੇਹੱਦ ਮੁਸ਼ਕਲ ਸੀ। ਫੌਜ ਨੇ ਲੌਜਿਸਟਿਕਸ ਸਮੇਤ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਇਸ ਲਈ ਜੀਓ ਨੇ ਆਪਣੀ ਸਵਦੇਸ਼ੀ ਫੁੱਲ-ਸਟੈਕ 5ਜੀ ਤਕਨਾਲੋਜੀ ਦੀ ਵਰਤੋਂ ਕੀਤੀ। ਫਾਇਰ ਐਂਡ ਫਿਊਰੀ ਸਿਗਨਲਰਾਂ ਅਤੇ ਸਿਆਚਿਨ ਵਾਰੀਅਰਜ਼ ਨੇ ਜੀਓ ਟੀਮ ਦੇ ਨਾਲ ਉੱਤਰੀ ਗਲੇਸ਼ੀਅਰ ਵਿੱਚ 5ਜੀ ਟਾਵਰ ਸਥਾਪਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਖੇਤਰ ਵਿੱਚ ਤਾਪਮਾਨ -40 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ। ਇੱਥੇ ਅਕਸਰ ਠੰਡੀਆਂ ਹਵਾਵਾਂ ਅਤੇ ਬਰਫੀਲੇ ਤੂਫਾਨ ਆਉਂਦੇ ਹਨ।
ਫੌਜ ਨੇ ਕਿਹਾ ਕਿ ਇਹ ਕਦਮ ਭਾਰਤੀ ਫੌਜ ਦੀ ਤਕਨੀਕੀ ਸਮਰੱਥਾ ਨੂੰ ਹੋਰ ਵਧਾਏਗਾ ਅਤੇ ਫੌਜਾਂ ਨੂੰ ਬਿਹਤਰ ਸੰਚਾਰ ਸਹੂਲਤਾਂ ਪ੍ਰਦਾਨ ਕਰੇਗਾ। 5ਜੀ ਕਨੈਕਟੀਵਿਟੀ ਦੇ ਜ਼ਰੀਏ, ਸੈਨਿਕਾਂ ਨੂੰ ਤੇਜ਼ ਅਤੇ ਵਧੇਰੇ ਭਰੋਸੇਮੰਦ ਸੰਚਾਰ ਸੁਵਿਧਾਵਾਂ ਮਿਲਣਗੀਆਂ, ਜੋ ਉਨ੍ਹਾਂ ਦੇ ਕੰਮਕਾਜ ਵਿੱਚ ਮਦਦਗਾਰ ਹੋਣਗੀਆਂ।
HOMEPAGE:-http://PUNJABDIAL.IN
Leave a Reply