ਰੋਹਿਤ ਸ਼ਰਮਾ ਨੇ ਗੁਵਾਹਾਟੀ ਵਨਡੇ ਵਿੱਚ ਜਿਵੇਂ ਹੀ ਚੌਥਾ ਛੱਕਾ ਜੜਿਆ, ਉਨ੍ਹਾਂ ਦੇ ਨਾਮ ਇੱਕ ਖਾਸ ਰਿਕਾਰਡ ਦਰਜ ਹੋ ਗਿਆ। ਟੀਮ ਇੰਡੀਆ ਦੇ ਇਸ ਓਪਨਰ ਨੇ ਭਾਰਤ ਵਿੱਚ ਆਪਣੇ 200 ਛੱਕੇ ਪੂਰੇ ਕਰ ਲਏ।
ਰੋਹਿਤ ਸ਼ਰਮਾ ਇੱਕ ਦੇਸ਼ ਵਿੱਚ 200 ਛੱਕੇ ਲਗਾਉਣ ਵਾਲੇ ਪਹਿਲੇ ਕ੍ਰਿਕਟਰ ਹਨ। ਉਨ੍ਹਾਂ ਨੇ ਕ੍ਰਿਸ ਗੇਲ ਨੂੰ ਕਾਫ਼ੀ ਪਹਿਲਾਂ ਪਿੱਛੇ ਛੱਡ ਦਿੱਤਾ ਸੀ, ਜਿਨ੍ਹਾਂ ਨੇ ਵੈਸਟਇੰਡੀਜ਼ ਵਿੱਚ 147 ਛੱਕੇ ਲਗਾਏ ਸਨ।
ਤੀਜੇ ਨੰਬਰ ‘ਤੇ ਮਾਰਟਿਨ ਗਪਟਿਲ ਹਨ, ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ 132 ਛੱਕੇ ਲਗਾਏ ਹਨ। ਬ੍ਰੈਂਡਨ ਮੈਕਕੁਲਮ ਨੇ ਨਿਊਜ਼ੀਲੈਂਡ ਵਿੱਚ 126 ਛੱਕੇ ਜੜੇ ਹਨ। ਧੋਨੀ ਭਾਰਤ ਵਿੱਚ 123 ਛੱਕਿਆਂ ਦੇ ਨਾਲ ਪੰਜਵੇਂ ਨੰਬਰ ‘ਤੇ ਹਨ।
ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਇਸ ਦੇ ਨਾਲ ਹੀ ਵੈਸਟਇੰਡੀਜ਼ ਖ਼ਿਲਾਫ਼ ਸਭ ਤੋਂ ਜ਼ਿਆਦਾ ਵਨਡੇ ਛੱਕੇ ਲਗਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ 42 ਛੱਕੇ ਲਗਾਏ ਹਨ। ਉਨ੍ਹਾਂ ਨੇ 40 ਛੱਕੇ ਲਗਾਉਣ ਵਾਲੇ ਏਬੀ ਡਿਵਿਲੀਅਰਸ ਨੂੰ ਪਿੱਛੇ ਛੱਡ ਦਿੱਤਾ।
ਰੋਹਿਤ ਸ਼ਰਮਾ ਨੇ ਗੁਵਾਹਾਟੀ ਵਨਡੇ ਵਿੱਚ ਸਿਰਫ਼ 32 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੁਭਮਨ ਗਿੱਲ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ, ਜੋ ਵਨਡੇ ਕ੍ਰਿਕਟ ਵਿੱਚ ਦੋਵਾਂ ਵਿਚਕਾਰ 9ਵੀਂ ਵਾਰ ਹੋਇਆ ਹੈ।
HOMEPAGE:-http://PUNJABDIAL.IN
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.
Leave a Reply