ਟੂਰਨਾਮੈਂਟ ਦੇ ਪੂਲ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ।
ਇਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ‘ਚ ਕਲਾਸੀਫਿਕੇਸ਼ਨ ਤੇ ਸੈਮੀਫਾਈਨਲ ਮੁਕਾਬਲੇ ਹੋਣਗੇ। ਟੂਰਨਾਮੈਂਟ ਦਾ ਕਾਂਸੀ ਤਮਗੇ ਲਈ ਮੁਕਾਬਲਾ ਤੇ ਫਾਈਨਲ 5 ਨਵੰਬਰ 2026 ਨੂੰ ਮੋਹਾਲੀ ‘ਚ ਖੇਡਿਆ ਜਾਵੇਗਾ।
ਹਰਮਨਪ੍ਰੀਤ ਸਿੰਘ ਦਾ ਕੀਤਾ ਜ਼ਿਕਰ
ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੀ ਧਰਤੀ ਤੇ ਖੇਡਣਾ ਹਰ ਖਿਡਾਰੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੇ ਦੁਨੀਆ ਭਰ ਦੇ ਮੈਦਾਨਾਂ ‘ਚ ਖੇਡਿਆ ਹੈ, ਪਰ ਆਪਣੇ ਮਾਪਿਆਂ ਸਾਹਮਣੇ ਘਰੇਲੂ ਧਰਤੀ ਤੇ ਖੇਡਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਮਲੇਸ਼ੀਆ ਤੇ ਜਾਪਾਨ ਨੇ ਵੀ ਜਿੱਤੇ ਆਪਣੇ ਮੁਕਾਬਲੇ
ਟੂਰਨਾਮੈਂਟ ਦੇ ਹੋਰ ਮੁਕਾਬਲਿਆਂ ‘ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ, ਜਦਕਿ ਜਾਪਾਨ ਨੇ ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੱਤੀ। ਇਸ ਟੂਰਨਾਮੈਂਟ ‘ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਮੋਹਾਲੀ ‘ਚ ਹੋਣਗੇ ਨਾਕਆਊਟ ਤੇ ਫਾਈਨਲ ਮੁਕਾਬਲੇ
ਟੂਰਨਾਮੈਂਟ ਦੇ ਪੂਲ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ। ਇਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ‘ਚ ਕਲਾਸੀਫਿਕੇਸ਼ਨ ਤੇ ਸੈਮੀਫਾਈਨਲ ਮੁਕਾਬਲੇ ਹੋਣਗੇ। ਟੂਰਨਾਮੈਂਟ ਦਾ ਕਾਂਸੀ ਤਮਗੇ ਲਈ ਮੁਕਾਬਲਾ ਤੇ ਫਾਈਨਲ 5 ਨਵੰਬਰ 2026 ਨੂੰ ਮੋਹਾਲੀ ‘ਚ ਖੇਡਿਆ ਜਾਵੇਗਾ। ਪੰਜਾਬ ‘ਚ ਇਸ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਆਯੋਜਨ ਨੂੰ ਸੂਬੇ ਦੀ ਖੇਡ ਵਿਰਾਸਤ ਲਈ ਅਹਿਮ ਮੌਕਾ ਮੰਨਿਆ ਜਾ ਰਿਹਾ ਹੈ।
HOMEPAGE:-http://PUNJABDIAL.IN

Leave a Reply