ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਦਾ ਕਤਲ ਕਰਨ ਵਾਲਾ ਇਕ ਗ੍ਰਿਫ਼ਤਾਰ
ਫ਼ਿਰੋਜ਼ਪੁਰ, 21 ਨਵੰਬਰ- ਸੌਮਿਆ ਮਿਸ਼ਰਾ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਜੋ ਮੁੱਕਦਮਾ ਮੁਕੱਦਮਾ ਨੰਬਰ 167 ਮਿਤੀ 17 ਨਵੰਬਰ 2024 ਅ/ਧ 103/61 (2) ਬੀਐੱਨਐੱਸ 25/27 ਅਸਲਾ ਐਕਟ ਥਾਣਾ ਮੱਲਾਂਵਾਲਾ ਵਿੱਚ ਮੁਦੱਈ ਵੀਰਪਾਲ ਕੌਰ ਨੇ ਬਿਆਨ ਲਿਖਾਇਆ ਜੋ ਹਰਪ੍ਰੀਤ ਸਿੰਘ ਮੇਰੀ ਭੈਣ ਦਾ ਲੜਕਾ ਹੋਰੀ ਪਿੰਡ ਸੁੱਧ ਸਿੰਘ ਵਾਲਾ ਰਹਿੰਦੇ ਸੀ ਤੇ ਅਸੀਂ ਜ਼ਮੀਨ ਦਾ ਹਿੱਸਾ ਮੰਗਦੇ ਸੀ।
ਜੋ ਮਿਤੀ 16 ਨਵੰਬਰ 2024 ਨੂੰ ਹਰਪ੍ਰੀਤ ਸਿੰਘ ਉਕਤ ਸਾਨੂੰ ਫੋਨ ਕੀਤਾ ਕਿ ਤੁਸੀਂ ਆ ਜਾਉ ਆਪਾ ਬੈਠ ਕੇ ਗੱਲ ਕਰਦੇ ਹਾਂ। ਮੈਂ ਤੇ ਮੇਰਾ ਲੜਕਾ ਮਨਦੀਪ ਸਿੰਘ ਪਿੰਡ ਸੁੱਧ ਸਿੰਘ ਵਾਲਾ ਗਏ ਜੋ ਰਸਤੇ ਵਿਚ ਹਰਪ੍ਰੀਤ ਸਿੰਘ ਆਪਣੀ ਗੱਡੀ ਤੇ ਆਪਣੇ ਸਾਥੀਆਂ ਨਾਲ ਸਾਨੂੰ ਮਿਲਿਆ ਤੇ ਹਰਪ੍ਰੀਤ ਸਿੰਘ ਨੇ ਦੋ ਪਿਸਤੌਲਾਂ ਨਾਲ ਮੇਰੇ ਲੜਕੇ ਮਨਦੀਪ ਸਿੰਘ ਨੂੰ ਗੱਡੀ ਵਿਚੋਂ ਉਤਰਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ।
ਜਿਸ ਤੇ ਸੌਮਿਆ ਮਿਸ਼ਰਾ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਹੇਠ ਰਣਧੀਰ ਕੁਮਾਰ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਫਿਰੋਜ਼ਪੁਰ ਅਤੇ ਗੁਰਦੀਪ ਸਿੰਘ ਪੀਪੀਐੱਸ ਉਪ ਕਪਤਾਨ ਸਬ ਡਵੀਜ਼ਨ ਜ਼ੀਰਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਮੱਲਾਂਵਾਲਾ ਸਮੇਤ ਪੁਲਿਸ ਪਾਰਟੀ ਨੇ ਸਾਂਝੇ ਅਪਰੇਸ਼ਨ ਤਹਿਤ ਮੁਕੱਦਮਾ ਉਕਤ ਦੇ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਨੂੰ ਮਿਤੀ 20 ਨਵੰਬਰ 2024 ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਮੌਕਾ ਵਾਰਦਾਤ ਸਮੇ ਵਰਤਿਆ ਗਿਆ ਰਿਵਾਲਵਰ ਦੋਸ਼ੀ ਪਾਸੋਂ ਬਰਾਮਦ ਹੋ ਚੁੱਕਾ ਹੈ ਬਾਕੀ ਦੋਸ਼ੀਅਨ ਦੀ ਗਿ੍ਰਫਤਾਰੀ ਸਬੰਧੀ ਪੁਲਿਸ ਪਾਰਟੀਆ ਬਣਾ ਕੇ ਰੇਡ ਕੀਤੇ ਜਾ ਰਹੇ ਹਨ ।
HOMEPAGE:-http://PUNJABDIAL.IN
Leave a Reply