ਸੇਵਾਮੁਕਤ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਆਪਣੀ ਪਤਨੀ ਨਾਲ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਯਾਤਰਾ ਕਰ ਰਹੇ ਸਨ।
ਦੋਸ਼ ਹੈ ਕਿ ਪੰਜਾਬ ਪੁਲਿਸ ਦੀ ਇੱਕ ਜੀਪ, ਇੱਕ ਅਣਪਛਾਤੇ ਵੀਆਈਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਸੀ, ਜਾਣਬੁੱਝ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਈ।
ਜਨਰਲ ਡੀ.ਐਸ. ਹੁੱਡਾ 2016 ਦੇ ਸਰਜੀਕਲ ਸਟ੍ਰਾਈਕ ਦਾ ਮਾਸਟਰਮਾਈਂਡ ਸੀ।
ਇਹ ਘਟਨਾ ਕੱਲ੍ਹ ਸ਼ਾਮ ਜ਼ੀਰਕਪੁਰ ਫਲਾਈਓਵਰ ‘ਤੇ ਵਾਪਰੀ ਜਦੋਂ ਜਨਰਲ ਹੁੱਡਾ ਆਪਣੀ ਪਤਨੀ ਨਾਲ ਗੱਡੀ ਚਲਾ ਰਹੇ ਸਨ। ਜਨਰਲ ਹੁੱਡਾ ਨੇ ਲਿਖਿਆ ਕਿ ਵੀਆਈਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲਿਸ ਦੀ ਜੀਪ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਭਾਰੀ ਟ੍ਰੈਫਿਕ ਕਾਰਨ ਉਨ੍ਹਾਂ ਦੀ ਕਾਰ ਹੌਲੀ ਚੱਲ ਰਹੀ ਸੀ, ਜਿਸ ਕਾਰਨ ਪੁਲਿਸ ਜੀਪ ਡਰਾਈਵਰ ਨੂੰ ਦੇਰੀ ਹੋ ਰਹੀ ਸੀ।
ਗੁੱਸੇ ‘ਚ ਆਏ ਪੁਲਿਸ ਡਰਾਈਵਰ ਨੇ ਖੱਬੇ ਪਾਸਿਓਂ ਓਵਰਟੇਕ ਕੀਤਾ ਤੇ ਜਾਣਬੁੱਝ ਕੇ ਸੱਜੇ ਪਾਸਿਓਂ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਟੱਕਰ ਦੱਸਿਆ ਤੇ ਮੁੱਖ ਮੰਤਰੀ ਤੇ ਡੀਜੀਪੀ ਤੋਂ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਲਾਪਰਵਾਹੀ ਤੇ ਹੰਕਾਰ ਵਰਦੀ ਤੇ ਵਿਭਾਗ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਪੰਜਾਬ ਦੇ ਡੀਜੀਪੀ ਨੇ ਸੋਸ਼ਲ ਮੀਡੀਆ ‘ਤੇ ਜਵਾਬ ਦਿੱਤਾਜਨਰਲ ਹੁੱਡਾ ਦੇ ਟਵੀਟ ਤੋਂ ਬਾਅਦ, ਪੰਜਾਬ ਦੇ ਡੀਜੀਪੀ ਨੇ ਵੀ ਤੁਰੰਤ ਸੋਸ਼ਲ ਮੀਡੀਆ ‘ਤੇ ਜਵਾਬ ਦਿੱਤਾ, ਜਿਸ ‘ਚ ਕਿਹਾ ਗਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਨੇ ਲਿਖਿਆ, “ਜਨਰਲ ਡੀ.ਐਸ. ਹੁੱਡਾ ਤੇ ਉਨ੍ਹਾਂ ਦੀ ਪਤਨੀ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ ਤੇ ਪੰਜਾਬ ਪੁਲਿਸ ਦੇ ਮੁੱਲਾਂ ਦੇ ਵਿਰੁੱਧ ਹੈ।” ਇਸ ਮਾਮਲੇ ‘ਚ, ਵਿਸ਼ੇਸ਼ ਡੀਜੀਪੀ ਟ੍ਰੈਫਿਕ ਏ.ਐਸ. ਰਾਏ ਨੂੰ ਸ਼ਾਮਲ ਵਾਹਨਾਂ ਤੇ ਉਨ੍ਹਾਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ।
HOMEPAGE:-http://PUNJABDIAL.IN

Leave a Reply